ਮਾਤਾ-ਪਿਤਾ ਨੇ ਇੰਝ ਬਣਾਇਆ ਕਾਰਤਿਕ ਆਰੀਅਨ ਦੇ ਜਨਮਦਿਨ ਨੂੰ ਸਪੈਸ਼ਲ

11/22/2019 11:33:37 AM

ਮੁੰਬਈ(ਬਿਊਰੋ)- ਬਾਲੀਵੁੱਡ ਦੇ ਸਵੀਟ, ਚਾਕਲੇਟੀ ਅਤੇ ਹੈਂਡਸਮ ਐਕਟਰ ਕਾਰਤਿਕ ਆਰੀਅਨ ਅੱਜ ਆਪਣਾ 29ਵਾਂ ਜਨਮਦਿਨ ਮਨਾ ਰਹੇ ਹਨ। ਕਾਰਤਿਕ ਦੇ ਜਨਮਦਿਨ ਮੌਕੇ ਉਨ੍ਹਾਂ ਦੇ ਮਾਤਾ-ਪਿਤਾ ਨੇ ਉਨ੍ਹਾਂ ਨੂੰ ਸਰਪ੍ਰਾਈਜ਼ ਦਿੱਤਾ। ‘ਪਿਆਰ ਦਾ ਪੰਚਨਾਮਾ’ ਨਾਲ ਸਾਲ 2011 ’ਚ ਆਪਣੇ ਕਰੀਅਰ ਦੀ ਸ਼ੁਰੂਆਤ ਕਰਨ ਵਾਲੇ ਕਾਰਤਿਕ ਆਰੀਅਨ ਨੇ ਆਪਣੇ ਮਾਤਾ-ਪਿਤਾ ਨਾਲ ਬਰਥਡੇ ਸੈਲੀਬ੍ਰੇਸ਼ਨ ਦੀਆਂ ਕੁਝ ਤਸਵੀਰਾਂ ਸੋਸ਼ਲ ਮੀਡੀਆ ’ਤੇ ਸ਼ੇਅਰ ਕੀਤੀਆਂ।
PunjabKesari
ਇਨ੍ਹਾਂ ਤਸਵੀਰਾਂ ਦੀ ਕੈਪਸ਼ਨ ’ਚ ਉਨ੍ਹਾਂ ਨੇ ਲਿਖਿਆ,‘‘ਜਦੋਂ ਮਾਤਾ-ਪਿਤਾ ਨੇ ਬਰਥਡੇ ’ਤੇ ਸਰਪ੍ਰਾਈਜ਼ ਦਿੱਤਾ।’’ ਫੈਨਜ਼ ਵੱਲੋਂ ਇਨ੍ਹਾਂ ਤਸਵੀਰਾਂ ਨੂੰ ਕਾਫੀ ਪਸੰਦ ਕੀਤੀ ਜਾ ਰਿਹਾ ਹੈ। ਆਪਣੇ ਬਰਥਡੇ ਦੌਰਾਨ ਕਾਰਤਿਕ ਕਾਫੀ ਖੁਸ਼ ਨਜ਼ਰ ਆਏ।
PunjabKesari
ਦੱਸ ਦੇਈਏ ਕਿ ਕਾਰਤਿਕ ਇਨ੍ਹੀਂ ਦਿਨੀਂ ਆਪਣੀ ਆਉਣ ਵਾਲੀਆਂ ਨਵੀਂਆਂ ਫਿਲਮਾਂ ਨੂੰ ਲੈ ਕੇ ਕਾਫੀ ਚਰਚਾ ’ਚ ਹਨ। ਉਨ੍ਹਾਂ ਦੀਆਂ ਇਹ ਫਿਲਮਾਂ ’ਪਤੀ ਪਤਨੀ ਓਰ ਵੋ’, ‘ਭੂਲ ਭੂਲੈਯਾ 2’ ਅਤੇ ‘ਦੋਸਤਾਨਾ 2’ ਹਨ।
PunjabKesari

PunjabKesari 
 ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Lakhan

This news is Edited By Lakhan

Related News