ਕਾਰਤਿਕ ਆਰੀਅਨ ਦੇ ਜਨਮਦਿਨ ਮੌਕੇ ਦੇਖੋ ਉਨ੍ਹਾਂ ਦੀਆਂ ਕੁਝ ਬੈਸਟ ਤਸਵੀਰਾਂ

11/22/2019 3:18:44 PM

ਮੁੰਬਈ(ਬਿਊਰੋ)- ਬਾਲੀਵੁੱਡ ਦੇ ਚਾਕਲੇਟੀ ਹੀਰੋ ਕਾਰਤਿਕ ਆਰੀਅਨ ਅੱਜ ਆਪਣਾ 29ਵਾਂ ਜਨਮਦਿਨ ਮਨਾ ਰਹੇ ਹਨ। ਕਾਰਤਿਕ ਨੇ ਸਾਲ 2011 'ਚ 'ਪਿਆਰ ਕਾ ਪੰਚਨਾਮਾ' ਤੋਂ ਬਾਲੀਵੁੱਡ 'ਚ ਡੈਬਿਊ ਕੀਤਾ ਸੀ। ਕਾਰਤਿਕ ਨੇ ਉਸ ਫਿਲਮ 'ਚ ਇੰਨੀ ਜ਼ਬਰਦਸਤ ਐਕਟਿੰਗ ਕੀਤੀ ਸੀ ਕਿ ਆਪਣੀ ਪਹਿਲੀ ਹੀ ਫਿਲਮ ਰਾਹੀਂ ਲੋਕਾਂ ਨੂੰ ਦੀਵਾਨਾ ਬਣਾ ਲਿਆ ਸੀ, ਖਾਸ ਤੌਰ 'ਤੇ ਕੁੜੀਆਂ ਨੂੰ। ਉਨ੍ਹਾਂ ਦੇ ਫਿਲਮ ਦੇ ਕੁਝ ਡਾਇਲਾਗ ਤਾਂ ਅੱਜ ਵੀ ਲੋਕਾਂ ਦੀ ਜ਼ੁਬਾਨ 'ਤੇ ਰਹਿੰਦੇ ਹਨ।
PunjabKesari
'ਪਿਆਰ ਕਾ ਪੰਚਨਾਮਾ' ਤੋਂ ਬਾਅਦ ਕਾਰਤਿਕ ਨੇ ਕਈ ਫਿਲਮਾਂ 'ਚ ਕੰਮ ਕੀਤਾ ਤੇ ਸਾਰੀਆਂ ਨੇ ਪਰਦੇ 'ਤੇ ਵਧੀਆ ਪ੍ਰਦਰਸ਼ਨ ਕੀਤਾ। ਜਿਵੇਂ 'ਪਿਆਰ ਕਾ ਪੰਚਨਾਮਾ 2', 'ਸੋਨੂੰ ਕੇ ਟੀਟੂ ਕੀ ਸਵੀਟੀ', 'ਲੁਕਾ-ਛੁੱਪੀ'। ਇਨ੍ਹਾਂ ਫਿਲਮਾਂ ' ਚ ਕਾਰਤਿਕ ਨੇ ਨਾ ਸਿਰਫ਼ ਆਪਣੀ ਅਦਾਕਾਰੀ ਨਾਲ ਬਲਕਿ ਆਪਣੀ ਸਮਾਰਟਨੈੱਸ ਨਾਲ ਵੀ ਸਾਰਿਆਂ ਦਾ ਦਿਲ ਜਿੱਤਿਆ।
PunjabKesari
ਇਹੀ ਕਾਰਨ ਹੈ ਕਿ ਲੜਕੀਆਂ 'ਚ ਉਨ੍ਹਾਂ ਦੀ ਫੈਨ ਫਾਲੋਇੰਗ ਥੋੜ੍ਹੀ ਜ਼ਿਆਦਾ ਹੈ। ਕਾਰਤਿਕ ਜਿੱਥੇ ਜਾਂਦੇ ਹਨ ਲੜਕੀਆਂ ਉਨ੍ਹਾਂ ਨਾਲ ਸੈਲਫੀ ਲੈਣ ਭੱਜੀਆਂ ਚਲੀਆਂ ਆਉਂਦੀਆਂ ਹਨ। ਉਨ੍ਹਾਂ ਦੇ ਜਨਮਦਿਨ ਦੇ ਮੌਕੇ ਅਸੀਂ ਤੁਹਾਨੂੰ ਦਿਖਾਉਂਦੇ ਹਾਂ ਉਨ੍ਹਾਂ ਦੀਆਂ ਕੁਝ ਬੈਸਟ ਤਸਵੀਰਾਂ।
PunjabKesari
ਦੱਸ ਦੇਈਏ ਕਿ ਕਾਰਤਿਕ ਇਨ੍ਹੀਂ ਦਿਨੀਂ ਆਪਣੀ ਆਉਣ ਵਾਲੀਆਂ ਨਵੀਂਆਂ ਫਿਲਮਾਂ ਨੂੰ ਲੈ ਕੇ ਕਾਫੀ ਚਰਚਾ ’ਚ ਹਨ। ਉਨ੍ਹਾਂ ਦੀਆਂ ਇਹ ਫਿਲਮਾਂ ’ਪਤੀ ਪਤਨੀ ਓਰ ਵੋ’, ‘ਭੂਲ ਭੂਲੈਯਾ 2’ ਅਤੇ ‘ਦੋਸਤਾਨਾ 2’ ਹਨ।
PunjabKesari

PunjabKesari

PunjabKesari

PunjabKesari

PunjabKesari

PunjabKesari ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News