Bhool Bhulaiyaa 2 ਦੀ ਪਹਿਲੀ ਝਲਕ ਆਈ ਸਾਹਮਣੇ, ਹੁਣ ਅਕਸ਼ੈ ਦੀ ਥਾਂ ਕਾਰਤਿਕ ਕੱਢਣਗੇ ਭੂਤ

8/19/2019 5:12:14 PM

ਮੁੰਬਈ(ਬਿਊਰੋ)— ਅਕਸ਼ੈ ਕੁਮਾਰ ਦੀ ਸਾਲ 2007 'ਚ ਆਈ ਫਿਲਮ 'ਭੂਲ ਭੂਲਈਆ' ਦੇ ਦੂਜੇ ਭਾਗ ਦਾ ਅੱਜ ਪਹਿਲਾ ਪੋਸਟਰ ਸਾਹਮਣੇ ਆ ਚੁੱਕਿਆ ਹੈ। ਸੋਸ਼ਲ ਮੀਡੀਆ 'ਤੇ ਇਹ ਪੋਸਟਰ ਖੂਬ ਸੁਰਖੀਆਂ ਬਟੋਰ ਰਿਹਾ ਹੈ। ਦੱਸ ਦੇਈਏ ਕਿ ਇਸ ਵਾਰ ਅਕਸ਼ੈ ਕੁਮਾਰ ਦੀ ਥਾਂ ਬਾਲੀਵੁੱਡ ਦੇ ਚਾਕਲੇਟੀ ਬੁਆਏ ਕਾਰਤਿਕ ਆਰੀਅਨ ਨਜ਼ਰ ਆਉਣਗੇ। ਕਾਰਤਿਕ ਆਰੀਅਨ ਇਸ ਫਿਲਮ ਨੂੰ ਲੈ ਕੇ ਕਾਫੀ ਉਤਸ਼ਾਹਿਤ ਨਜ਼ਰ ਆ ਰਹੇ ਹਨ। ਉਨ੍ਹਾਂ ਨੇ ਪੋਸਟਰ ਸ਼ੇਅਰ ਕਰਦੇ ਹੋਏ ਲਿਖਿਆ ਹੈ,''ਤੇਰੀ ਆਂਖੇ ਭੂਲ ਭੂਲਈਆ, ਬਾਤੇਂ ਹੈ ਭੂਲ ਭੂਲਈਆ।'' ਹੁਣ ਤੱਕ ਇੰਸਟਾਗ੍ਰਾਮ 'ਤੇ ਇਸ ਪੋਸਟਰ ਨੂੰ ਇਕ ਮਿਲੀਅਨ ਤੋਂ ਵੱਧ ਵਿਊਜ਼ ਮਿਲ ਚੁੱਕੇ ਹਨ।

 
 
 
 
 
 
 
 
 
 
 
 
 
 

Teri Aankhein Bhool Bhulaiyaa Baatein hai Bhool Bhulaiyaa 🎶 #BhoolBhulaiyaa2 💀✌🏻🙏🏻

A post shared by KARTIK AARYAN (@kartikaaryan) on Aug 18, 2019 at 11:52pm PDT


ਇਸ ਫਿਲਮ ਦੇ ਇਕ ਤੋਂ ਬਾਅਦ ਇਕ ਤਿੰਨ ਪੋਸਟਰ ਸ਼ੇਅਰ ਕੀਤੇ ਗਏ ਹਨ। ਇਸ ਵਾਰ ਕਾਰਤਿਕ ਆਰੀਅਨ ਲੋਕਾਂ 'ਚ ਕਾਮੇਡੀ ਦੇ ਤੜਕੇ ਲਗਾ ਕੇ ਭੂਤ ਕੱਢਦੇ ਹੋਏ ਨਜ਼ਰ ਆਉਣਗੇ। ਇਹ ਫਿਲਮ ਹਾਰਰ ਕਾਮੇਡੀ ਜੌਨਰ ਦੀ ਹੋਣ ਵਾਲੀ ਹੈ। ਦਰਸ਼ਕ ਇਸ ਫਿਲਮ ਨੂੰ ਲੈ ਕੇ ਕਾਫੀ ਉਤਸ਼ਾਹਿਤ ਹਨ। 'ਭੂਲ ਭੂਲਈਆ 2' ਅਗਲੇ ਸਾਲ 31 ਜੁਲਾਈ ਨੂੰ ਰਿਲੀਜ਼ ਹੋਵੇਗੀ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News