ਕੈਟਰੀਨਾ ਨੂੰ ਰਣਵੀਰ ਦੀ ਪਤਨੀ ਬਣਨ ਦਾ ਨਹੀਂ ਮਿਲਿਆ ਸੀ ਆਫਰ, ਖੁਦ ਕੀਤਾ ਖੁਲਾਸਾ

7/23/2019 11:12:03 AM

ਮੁੰਬਈ(ਬਿਊਰੋ)— ਕੈਟਰੀਨਾ ਕੈਫ ਨੇ ਹਾਲ ਹੀ 'ਚ 16 ਜੁਲਾਈ ਨੂੰ ਆਪਣਾ 36ਵਾਂ ਜਨਮਦਿਨ ਮਨਾਇਆ। ਇਹ ਸਾਲ ਹੁਣ ਤੱਕ ਕੈਟਰੀਨਾ ਲਈ ਸ਼ਾਨਦਾਰ ਰਿਹਾ ਹੈ। ਉਨ੍ਹਾਂ ਦੀ ਸਲਮਾਨ ਖਾਨ ਨਾਲ ਇਕ ਹੋਰ ਫਿਲਮ 'ਭਾਰਤ' ਸੁਪਰਹਿਟ ਰਹੀ, ਜੋ ਈਦ ਦੇ ਮੌਕੇ 'ਤੇ ਰਿਲੀਜ਼ ਹੋਈ ਸੀ। ਹੁਣ ਕੈਟਰੀਨਾ ਇਕ ਵਾਰ ਫਿਰ ਫਿਲਮ '83' ਨੂੰ ਲੈ ਕੇ ਚਰਚਾ 'ਚ ਆ ਗਈ ਹੈ। ਦਰਅਸਲ ਕੈਟਰੀਨਾ ਕੈਫ ਨੂੰ ਲੈ ਕੇ ਇਹ ਗੱਲ ਸਾਹਮਣੇ ਆਈ ਸੀ ਕਿ ਉਨ੍ਹਾਂ ਨੂੰ ਫਿਲਮ '83' 'ਚ ਰਣਵੀਰ ਸਿੰਘ ਦੇ ਆਓਜਿਟ ਕਿਰਦਾਰ ਆਫਰ ਕੀਤਾ ਗਿਆ ਸੀ।
PunjabKesari
ਦੱਸਿਆ ਜਾ ਰਿਹਾ ਸੀ ਕਿ ਡਾਇਰੈਕਟਰ ਕਬੀਰ ਖਾਨ ਨੇ ਉਨ੍ਹਾਂ ਨੂੰ ਕਪਿਲ ਦੇਵ ਦੀ ਪਤਨੀ ਰੋਮੀ ਭਾਟੀਆ ਦੇ ਕਿਰਦਾਰ ਲਈ ਅਪ੍ਰੋਚ ਕੀਤਾ ਸੀ ਪਰ ਕੈਟਰੀਨਾ ਨੇ ਇਸ ਗੱਲ ਨੂੰ ਗਲਤ ਦੱਸਿਆ ਹੈ। ਕੈਟਰੀਨਾ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਕਬੀਰ ਖਾਨ ਨਿਰਦੇਸ਼ਿਤ ਫਿਲਮ '83' ਦਾ ਕੋਈ ਆਫਰ ਨਹੀਂ ਮਿਲਿਆ। ਕੈਟਰੀਨਾ ਨੇ ਦੱਸਿਆ ਕਿ ਕਬੀਰ ਖਾਨ ਦੀ ਫਿਲਮ ਨੂੰ ਲੈ ਕੇ ਮੇਰੀ ਕਦੇ ਕੋਈ ਗੱਲ ਨਹੀਂ ਹੋਈ। ਮੈਂ ਕਦੇ '83' ਲਈ ਕੋਈ ਗੱਲਬਾਤ ਨਹੀਂ ਕੀਤੀ।
PunjabKesari
ਦੱਸ ਦੇਈਏ ਕਿ ਫਿਲਮ '83' 'ਚ ਕੈਟਰੀਨਾ ਕੈਫ ਨੂੰ ਨਹੀਂ ਸਗੋਂ ਦੀਪਿਕਾ ਪਾਦੁਕੋਣ ਨੂੰ ਰੋਮੀ ਭਾਟੀਆ ਦੇ ਕਿਰਦਾਰ ਲਈ ਕਾਸਟ ਕਰ ਲਿਆ ਗਿਆ ਹੈ। ਰੋਮੀ ਭਾਟੀਆ ਭਾਰਤ ਦੇ ਸਾਬਕਾ ਕ੍ਰਿਕਟਰ ਕਪਿਲ ਦੇਵ ਦੀ ਪਤਨੀ ਹੈ। ਫਿਲਮ '83' ਦੀ ਕਹਾਣੀ ਭਾਰਤੀ ਕ੍ਰਿਕਟ ਟੀਮ ਦੁਆਰਾ ਸਾਲ 1983 'ਚ ਪਹਿਲਾ ਕ੍ਰਿਕਟ ਵਿਸ਼ਵ ਕੱਪ ਜਿੱਤਣ 'ਤੇ ਆਧਾਰਿਤ ਹੈ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News