ਟਾਈਗਰ, ਰਣਵੀਰ ਨਾਲ ਜੋੜੀ ਬਣਾਉਣਾ ਚਾਹੁੰਦੀ ਹੈ ਬਾਲੀਵੁੱਡ ਦੀ ਇਹ ਹੌਟ ਅਦਾਕਾਰਾ

6/2/2019 9:49:46 AM

ਮੁੰਬਈ (ਬਿਊਰੋ) : ਬਾਲੀਵੁੱਡ ਦੀ ਬਾਰਬੀ ਗਰਲ ਕੈਟਰੀਨਾ ਕੈਫ ਟਾਈਗਰ ਸ਼ਰਾਫ ਅਤੇ ਰਣਵੀਰ ਸਿੰਘ ਨਾਲ ਜੋੜੀ ਬਣਾਉਣਾ ਚਾਹੁੰਦੀ ਹੈ। ਕੈਟਰੀਨਾ ਕੈਫ ਨੇ ਆਪਣੇ ਕਰੀਅਰ ਦੌਰਾਨ ਸ਼ਾਹਰੁਖ ਖਾਨ, ਆਮਿਰ ਖਾਨ, ਸਲਮਾਨ ਖਾਨ, ਅਕਸ਼ੈ ਕੁਮਾਰ ਤੇ ਰਿਤਿਕ ਰੌਸ਼ਨ ਵਰਗੇ ਵੱਡੇ ਸਿਤਾਰਿਆਂ ਨਾਲ ਕੰਮ ਕਰ ਚੁੱਕੀ ਹੈ। ਇਨ੍ਹਾਂ ਸਾਰੇ ਕਲਾਕਾਰਾਂ ਨਾਲ ਕੈਟਰੀਨਾ ਕੈਫ ਦੀ ਜੋੜੀ ਖੂਬ ਬਣੀ ਅਤੇ ਕਈ ਹਿੱਟ ਫਿਲਮਾਂ ਉਸ ਨੇ ਇਨ੍ਹਾਂ ਸਿਤਾਰਿਆਂ ਨਾਲ ਦਿੱਤੀਆਂ। ਹੁਣ ਕੈਟਰੀਨਾ ਨੌਜਵਾਨ ਅਦਾਕਾਰਾਂ ਦੇ ਨਾਲ ਵੀ ਕੰਮ ਕਰਨਾ ਚਾਹੁੰਦੀ ਹੈ। ਰਣਬੀਰ ਕਪੂਰ ਅਤੇ ਸਿਧਾਰਥ ਮਲਹੋਤਰਾ ਨਾਲ ਉਹ ਫਿਲਮਾਂ ਕਰ ਚੁੱਕੀ ਹੈ। ਹੁਣ ਉਹ ਟਾਈਗਰ ਸ਼ਰਾਫ ਅਤੇ ਰਣਵੀਰ ਸਿੰਘ ਨਾਲ ਵੀ ਫਿਲਮਾਂ ਕਰਨਾ ਚਾਹੁੰਦੀ ਹੈ। ਕੈਟਰੀਨਾ ਕੈਫ ਨੇ ਨੇਹਾ ਧੂਪੀਆ ਦੇ ਚੈਟ ਸ਼ੋਅ 'ਚ ਇਹ ਗੱਲ ਆਖੀ।

ਉਸ ਨੇ ਕਿਹਾ ਕਿ ਉਹ ਟਾਈਗਰ ਸ਼ਰਾਫ ਹੋਵੇ, ਦੂਜੇ ਪਾਸੇ ਉਹ ਰਣਵੀਰ ਨਾਲ ਕਾਮੇਡੀ ਫਿਲਮ ਕਰਨਾ ਚਾਹੁੰਦੀ ਹੈ, ਜਿਸ 'ਚ ਖੂਬ ਸਾਰੀ ਮਸਤੀ ਤੇ ਪਾਗਲਪਣ ਹੋਵੇ। 



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News