ਆਪਣੇ ਕੰਮ ਤੋਂ ਸੰਤੁਸ਼ਟ ਹੈ ਬਾਲੀਵੁੱਡ ਦੀ ਇਹ ਬਾਰਬੀ ਗਰਲ

11/17/2017 8:40:13 AM

ਨਵੀਂ ਦਿੱਲੀ(ਬਿਊਰੋ)— ਬਾਲੀਵੁੱਡ ਦੀ ਬਾਰਬੀ ਗਰਲ ਕੈਟਰੀਨਾ ਕੈਫ ਆਪਣੇ ਕੰਮ ਤੋਂ ਸੰਤੁਸ਼ਟ ਹੈ। ਕੈਟਰੀਨਾ ਦੀ ਹੁਣੇ ਜਿਹੇ 'ਬਾਰ ਬਾਰ ਦੇਖੋ' ਅਤੇ 'ਜੱਗਾ ਜਾਸੂਸ' ਬਾਕਸ ਆਫਿਸ 'ਤੇ ਕੋਈ ਕਮਾਲ ਨਹੀਂ ਦਿਖਾ ਸਕੀਆਂ ਹਨ। ਕੈਟਰੀਨਾ ਦਾ ਕਹਿਣਾ ਹੈ ਕਿ ਉਹ ਜਿਸ ਤਰ੍ਹਾਂ ਦੀਆਂ ਫਿਲਮਾਂ ਕਰ ਰਹੀ ਹੈ, ਉਨ੍ਹਾਂ ਤੋਂ ਬੇਹੱਦ ਖੁਸ਼ ਤੇ ਸੰਤੁਸ਼ਟ ਹੈ।

PunjabKesari

ਕੈਟਰੀਨਾ ਨੇ ਕਿਹਾ, ''ਮੈਂ ਜੋ ਵੀ ਕਰਨਾ ਚਾਹੁੰਦੀ ਹਾਂ, ਉਸ 'ਤੇ ਧਿਆਨ ਦਿੰਦੀ ਹਾਂ। ਮੈਂ ਜਿਸ ਤਰ੍ਹਾਂ ਦੀਆਂ ਫਿਲਮਾਂ ਕਰ ਰਹੀ ਹਾਂ, ਮਨਪਸੰਦ ਲੋਕਾਂ ਨਾਲ ਕੰਮ ਕਰਨ ਦਾ ਮੌਕਾ ਪਾ ਕੇ ਅਤੇ ਨਵੇਂ ਲੋਕਾਂ ਤੋਂ ਸਿੱਖਣ ਨੂੰ ਲੈ ਕੇ ਬਹੁਤ ਖੁਸ਼ ਤੇ ਸੰਤੁਸ਼ਟ ਹਾਂ। PunjabKesari
ਕੈਟਰੀਨਾ ਨੇ ਕਿਹਾ, ''ਹਰ ਫਿਲਮ ਨਾਲ ਤੁਸੀਂ ਇਹ ਕੋਸ਼ਿਸ਼ ਕਰਦੇ ਹੋ ਅਤੇ ਨਿਸ਼ਚਿਤ ਕਰਦੇ ਹੋ ਕਿ ਤੁਸੀਂ ਸਿੱਖ ਰਹੇ ਹੋ ਅਤੇ ਕਿਤੇ ਕਿਸੇ ਮੋੜ 'ਤੇ ਜੇਕਰ ਤੁਸੀਂ ਪ੍ਰੇਸ਼ਾਨ ਹੁੰਦੇ ਹੋ ਤਾਂ ਸ਼ਾਇਦ ਖੁਦ ਤੋਂ ਬਹੁਤ ਸਾਰੇ ਸਵਾਲ ਕਰਦੇ ਹੋ।

PunjabKesari

ਹਰ ਕਿਸੇ ਨੂੰ ਅਜਿਹੇ ਦੌਰ ਤੋਂ ਲੰਘਣਾ ਪੈਂਦਾ ਹੈ, ਜਿੱਥੇ ਉਹ ਬਹੁਤ ਪ੍ਰੇਰਿਤ ਹੁੰਦੇ ਹਨ ਅਤੇ ਫਿਰ ਕਦੇ-ਕਦੇ ਅਜਿਹਾ ਸਮਾਂ ਵੀ ਆਉਂਦਾ ਹੈ, ਜਦੋਂ ਉਹ ਨਿਰਉਤਸ਼ਾਹਿਤ ਮਹਿਸੂਸ ਕਰਦੇ ਹਨ ਪਰ ਹਮੇਸ਼ਾ ਖੁਦ ਨੂੰ ਅੱਗੇ ਵਧਣ ਲਈ ਪ੍ਰੇਰਿਤ ਕਰਨਾ ਚਾਹੀਦਾ ਹੈ ਅਤੇ ਨਵੀਆਂ ਚੀਜ਼ਾਂ ਕਰਨ ਦੀ ਕੋਸ਼ਿਸ਼ ਵੀ ਕਰਨੀ ਚਾਹੀਦੀ ਹੈ।

PunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News