ਵਾਇਰਲ : ਕਦੇ ਰਣਬੀਰ-ਕੈਟਰੀਨਾ ਦਾ ਅਫੇਅਰ ਸੀ ਚਰਚਾ ਦਾ ਵਿਸ਼ਾ, ਵੀਡੀਓ ਕਾਰਨ ਮੁੜ ਛਾਏ ਸੁਰਖੀਆਂ ''ਚ

7/14/2018 11:00:33 AM

ਮੁੰਬਈ (ਬਿਊਰੋ)— ਬਾਲੀਵੁੱਡ ਅਦਾਕਾਰਾ ਕੈਟਰੀਨਾ ਕੈਫ ਅਤੇ ਰਣਬੀਰ ਕਪੂਰ ਦੀ ਇਕ ਪੁਰਾਣੀ ਵੀਡੀਓ ਵਾਇਰਲ ਹੋ ਰਹੀ ਹੈ। ਕਦੇ ਆਪਣੇ ਅਫੇਅਰ ਕਾਰਨ ਚਰਚਾ 'ਚ ਰਹੇ ਕੈਟਰੀਨਾ-ਰਣਬੀਰ ਇਸ ਵੀਡੀਓ 'ਚ ਕਾਫੀ ਮਸਤੀ ਕਰ ਰਹੇ ਹਨ। ਜਾਣਕਾਰੀ ਮੁਤਾਬਕ ਕੈਟਰੀਨਾ ਕੈਫ ਦੇ ਫੈਨ ਪੇਜ 'ਤੇ ਇਕ ਵੀਡੀਓ ਪੋਸਟ ਕੀਤੀ ਗਈ ਹੈ। ਅਸਲ 'ਚ ਇਹ ਵੀਡੀਓ ਉਸ ਸਮੇਂ ਦੀ ਹੈ, ਜਦੋਂ ਦੋਵੇਂ ਆਪਣੀ ਫਿਲਮ 'ਜੱਗਾ ਜਾਸੂਸ' ਦਾ ਪ੍ਰਮੋਸ਼ਨਲ ਕਰ ਰਹੇ ਸਨ। ਇਸ ਵੀਡੀਓ 'ਚ ਜਦੋਂ ਕੈਟਰੀਨਾ, ਰਣਬੀਰ ਦਾ ਨਾਂ ਲੈ ਰਹੀ ਹੈ ਤਾਂ ਉਹ ਉਨ੍ਹਾਂ ਨੂੰ ਰਣਵੀਰੇ ਕਹਿ ਦਿੰਦੀ ਹੈ, ਜਿਸ ਤੋਂ ਬਾਅਦ ਰਣਬੀਰ ਉਨ੍ਹਾਂ ਨੂੰ ਦੱਸਦੇ ਹਨ ਕਿ ਉਨ੍ਹਾਂ ਦਾ ਨਾਂ ਰਣਬੀਰ ਹੈ ਨਾ ਕਿ ਰਣਵੀਰੇ।

ਜ਼ਿਕਰਯੋਗ ਹੈ ਕਿ ਕੈਟਰੀਨਾ ਕੈਫ ਲਈ ਹਾਲ ਹੀ 'ਚ ਉਸ ਸਮੇਂ ਅਜੀਬੋ-ਗਰੀਬ ਸਥਿਤੀ ਬਣ ਗਈ, ਜਦੋਂ ਰਣਬੀਰ ਦੀ ਮਾਂ ਨੀਤੂ ਕਪੂਰ ਅਚਾਨਕ ਉਨ੍ਹਾਂ ਦੇ ਸਾਹਮਣੇ ਆ ਗਈ। ਜਾਣਕਾਰੀ ਮੁਤਾਬਕ ਕੈਟਰੀਨਾ, ਨੀਤੂ ਤੋਂ ਨਜ਼ਰਾਂ ਚੁਰਾਉਣ ਦੀ ਕੋਸ਼ਿਸ਼ ਕਰਦੀ ਰਹੀ। ਕੈਟਰੀਨਾ ਨੇ ਰਣਬੀਰ ਦੀ ਮਾਂ ਨੂੰ ਦੇਖ ਕੇ ਵੀ ਨਜ਼ਰਅੰਦਾਜ਼ ਕਰ ਦਿੱਤਾ ਅਤੇ ਕੋਰੀਓਗ੍ਰਾਫਰਜ਼ ਤੋਂ ਤਸਵੀਰਾਂ ਨਾ ਖਿੱਚਣ ਦੀ ਬੇਨਤੀ ਵੀ ਕੀਤੀ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News