ਸਲਮਾਨ ਦੀ ਭੈਣ ਦੇ ਘਰ ਮਾਂ ਸਲਮਾ ਤੇ ਅਲਵੀਰਾ ਨੇ ਕੈਟਰੀਨਾ ਨਾਲ ਕੀਤੀ ਗਣੇਸ਼ ਦੀ ਆਰਤੀ (ਵੀਡੀਓ)

9/3/2019 2:57:45 PM

ਮੁੰਬਈ (ਬਿਊਰੋ) — ਦੇਸ਼ ਭਰ ’ਚ ਪੂਰੀ ਸ਼ਰਧਾ ਨਾਲ ਗਣੇਸ਼ ਚਤੁਰਥੀ ਦਾ ਤਿਉਹਾਰ ਮਨਾਇਆ ਜਾ ਰਿਹਾ ਹੈ। ਅਜਿਹੇ ’ਚ ਸੁਪਰਸਟਾਰ ਸਲਮਾਨ ਖਾਨ ਦੀ ਭੈਣ ਅਰਪਿਤਾ ਖਾਨ ਸ਼ਰਮਾ ਨੇ ਵੀ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਆਪਣੇ ਘਰ ਗਣਪਤੀ ਦੀ ਸਥਾਪਨਾ ਕੀਤੀ ਹੈ। ਅਰਪਿਤਾ ਦੇ ਘਰ ਗਣੇਸ਼ ਉਤਸਵ ’ਤੇ ਸਲਮਾਨ ਖਾਨ ਨੇ ਪੂਰੇ ਪਰਿਵਾਰ ਨਾਲ ਸ਼ਿਰਕਤ ਕੀਤੀ ਅਤੇ ਇਕੱਠੇ ਪੂਜਾ ਵੀ ਕੀਤੀ।

 

 
 
 
 
 
 
 
 
 
 
 
 
 
 

#GanapatiBapaMorya #GaneshChaturthi @arpitakhansharma @aaysharma @katrinakaif #IsabelleKaif @whosunilgrover @alizehagnihotri @ayaanagnihotri @iamarhaankhan @sohailkhanofficial @seemakhan76

A post shared by Atul Agnihotri (@atulreellife) on Sep 2, 2019 at 1:36pm PDT

ਅਜਿਹੇ ’ਚ ਸਲਮਾਨ ਖਾਨ ਦੀ ਭੈਣ ਅਲਵੀਰਾ ਦੇ ਪਤੀ ਤੇ ਫਿਲਮ ਮੇਕਰ ਅਤੁਲ ਅਗਨੀਹੋਤਰੀ ਨੇ ਸੋਸ਼ਲ ਮੀਡੀਆ ’ਤੇ ਇਸ ਪੂਜਾ ਦਾ ਇਕ ਬੇਹੱਦ ਖਾਸ ਵੀਡੀਓ ਸ਼ੇਅਰ ਕੀਤਾ ਹੈ। ਇਸ ਵੀਡੀਓ ’ਚ ਸਾਰੇ ਲੋਕ ਆਰਤੀ ਕਰਦੇ ਨਜ਼ਰ ਆ ਰਹੇ ਹਨ। ਵੀਡੀਓ ’ਚ ਸਲਮਾਨ ਖਾਨ ਦੀ ਮਾਂ ਸਲਮਾ, ਭੈਣ ਅਲਵੀਰਾ, ਅਰਪਿਤਾ ਤੇ ਆਯੁਸ਼, ਕੈਟਰੀਨਾ ਕੈਫ ਤੇ ਉਨ੍ਹਾਂ ਦੀ ਭੈਣ ਇਜ਼ਾਬੈਲ ਭਗਵਾਨ ਗਣੇਸ਼ ਗੀ ਆਰਤੀ ਕਰਦੇ ਨਜ਼ਰ ਆ ਰਹੇ ਹਨ। 

ਦੱਸਣਯੋਗ ਹੈ ਕਿ ਸਲਮਾਨ ਖਾਨ ਦੀ ਭੈਣਾਂ ਤੇ ਮਾਂ ਨਾਲ ਕੈਟਰੀਨਾ ਕੈਫ ਦਾ ਪੂਜਾ ਕਰਨਾ ਤੇ ਇੰਨਾਂ ਦੀ ਕਰੀਬੀ ਫੈਨਜ਼ ਨੂੰ ਕਾਫੀ ਦਿਲਚਸਪ ਲੱਗ ਰਹੀ ਹੈ। ਅਜਿਹੇ ’ਚ ਇਹ ਵੀਡੀਓ ਸੋਸ਼ਲ ਮੀਡੀਆ ’ਤੇ ਕਾਫੀ ਤੇਜੀ ਨਾਲ ਵਾਇਰਲ ਹੋ ਰਹੀ ਹੈ। ਇਸ ਦੌਰਾਨ ਸਾਰੇ ਟ੍ਰਡੀਸ਼ਨਲ ਲਿਬਾਸ ’ਚ ਕਾਫੀ ਖੂਬਸੂਰਤ ਲੱਗ ਰਹੇ ਹਨ।

ਇੰਸਟਾਗ੍ਰਾਮ ’ਤੇ ਇਸ ਪੂਜਾ ਦੀਆਂ ਕਾਫੀ ਤਸਵੀਰਾਂ ਅਰਪਿਤਾ ਖਾਨ ਨੇ ਵੀ ਆਪਣੇ ਫੈਨਜ਼ ਨਾਲ ਸ਼ੇਅਰ ਕੀਤੀਆਂ ਹਨ। ਤਸਵੀਰਾਂ ’ਚ ਅਰਪਿਤਾ ਪਤੀ ਆਯੁਸ਼ ਤੇ ਬੇਟੇ ਆਹਿਲ ਨਾਲ ਕਾਫੀ ਖੁਸ਼ ਦਿਖਾਈ ਦੇ ਰਹੀ ਹੈ।

ਇਸ ਦੇ ਨਾਲ ਹੀ ਅਰਪਿਤਾ ਨੇ ਘਰ ’ਚ ਸਥਾਪਿਤ ਬੱਪਾ ਦੀ ਤਸਵੀਰ ਵੀ ਆਪਣੇ ਫੈਨਜ਼ ਨਾਲ ਸ਼ੇਅਰ ਕੀਤੀ ਹੈ। ਇਸ ਦੌਰਾਨ ਅਰਬਾਜ਼ ਖਾਨ ਦੀ ਪ੍ਰੇਮਿਕਾ ਵੀ ਪੂਰੇ ਪਰਿਵਾਰ ਨਾਲ ਗਣੇਤ ਚਤੁਰਥੀ ਸੈਲੀਬ੍ਰੇਟ ਕਰਦੀ ਦਿਸੀ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News