ਕੈਟਰੀਨਾ ਖੁਦ ਨੂੰ ਫਿੱਟ ਰੱਖਣ ਲਈ ਘੰਟਿਆਂ ਬੱਧੀ ਜਿੰਮ ''ਚ ਵਹਾਉਂਦੀ ਹੈ ਪਸੀਨਾ (ਵੀਡੀਓ)

12/7/2019 10:13:38 AM

ਮੁੰਬਈ (ਬਿਊਰੋ) — ਬਾਲੀਵੁੱਡ ਅਦਾਕਾਰਾ ਕੈਟਰੀਨਾ ਕੈਫ ਕਾਫੀ ਫਿਟਨੈੱਸ ਫਰੀਕ ਹੈ। ਖੁਦ ਨੂੰ ਫਿੱਟ ਰੱਖਣ ਲਈ ਉਹ ਘੰਟਿਆਂ ਬੱਧੀ ਜਿੰਮ 'ਚ ਪਸੀਨਾ ਵਹਾਉਂਦੀ ਹੈ। ਸੋਸ਼ਲ ਮੀਡੀਆ 'ਤੇ ਕੈਟਰੀਨਾ ਦਾ ਇਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਇਸ ਵੀਡੀਓ 'ਚ ਉਹ ਜਿੰਮ 'ਚ ਆਪਣੇ ਫਿੱਟਨੈੱਸ ਟ੍ਰੇਨਰ ਦੀ ਮੌਜੂਦਗੀ 'ਚ ਪਸੀਨਾ ਵਹਾਉਂਦੀ ਹੋਈ ਨਜ਼ਰ ਆ ਰਹੀ ਹੈ। ਇਸ ਦਾ ਇਕ ਵੀਡੀਓ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਵੀ ਸਾਂਝਾ ਕੀਤਾ ਹੈ। ਤੁਸੀਂ ਸਾਰੇ ਜਾਣਦੇ ਹੀ ਹੋ ਕਿ ਕੈਟਰੀਨਾ ਕੈਫ ਕਿੰਨੀ ਜ਼ਿਆਦਾ ਫਿੱਟ ਹੈ। ਕੈਟਰੀਨਾ ਰੈੱਡ ਕਾਰਪੇਟ ਤੋਂ ਲੈ ਕੇ ਸਿਲਵਰ ਸਕ੍ਰੀਨ ਤੱਕ ਆਪਣੇ ਚਿਲਡ ਆਊਟ ਸੈਸ਼ਨ 'ਚ ਬਹੁਤ ਹੀ ਹੌਟ ਲੱਗਦੀ ਹੈ। ਇਸ ਦੇ ਪਿਛੇ ਮੁੱਖ ਕਾਰਨ ਉਨ੍ਹਾਂ ਦਾ ਜਿੰਮ 'ਚ ਘੰਟਿਆਂ ਬੱਧੀ ਕਸਰਤ ਕਰਨਾ ਅਤੇ ਡਾਈਟ ਪਲਾਨ ਫਾਲੋ ਕਰਨਾ।

 

 
 
 
 
 
 
 
 
 
 
 
 
 
 

When @rezaparkview is in town u can always expect madnessssssss , @yasminkarachiwala and my workout partner rama returns 🌟 #flexagon

A post shared by Katrina Kaif (@katrinakaif) on Dec 4, 2019 at 5:09am PST

ਦੱਸ ਦਈਏ ਕਿ ਕੈਟਰੀਨਾ ਕੈਫ ਨੇ ਆਪਣੇ ਹੁਣ ਤੱਕ ਦੇ ਫਿਲਮੀ ਕਰੀਅਰ 'ਚ 'ਧੂਮ 3', 'ਏਕ ਥਾ ਟਾਈਗਰ', 'ਰਾਜਨੀਤੀ' ਅਤੇ 'ਬੈਂਗ-ਬੈਂਗ' ਵਰਗੀਆਂ ਕਈ ਸੁਪਰਹਿੱਟ ਫਿਲਮਾਂ ਦਿੱਤੀਆਂ ਹਨ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Edited By sunita

Related News