''ਸੂਰਿਆਵੰਸ਼ੀ'' ਦੇ ਸੈੱਟ ’ਤੇ ਝਾੜੂ ਲਗਾਉਂਦੀ ਦਿਸੀ ਕੈਟਰੀਨਾ, ਦੇਖੋ ਵੀਡੀਓ
2/4/2020 1:18:48 PM
ਮੁੰਬਈ(ਬਿਊਰੋ)- ਅਕਸ਼ੈ ਕੁਮਾਰ ਨੇ ਹਾਲ ਹੀ ਆਪਣੇ ਇੰਸਟਾਗ੍ਰਾਮ ’ਤੇ ਇਕ ਵੀਡੀਓ ਸ਼ੇਅਰ ਕੀਤਾ ਹੈ, ਜਿਸ ਵਿਚ ਬਾਲੀਵੁੱਡ ਅਭਿਨੇਤਰੀ ਕੈਟਰੀਨਾ ਕੈਫ ਝਾੜੂ ਲਗਾਉਂਦੀ ਹੋਈ ਨਜ਼ਰ ਆ ਰਹੀ ਹੈ। ਇਹ ਵੀਡੀਓ ਅਕਸ਼ੈ ਦੀ ਅਗਲੀ ਫਿਲਮ ‘ਸੂਰਿਆਵੰਸ਼ੀ’ ਦੇ ਸੈੱਟ ਦੀ ਹੈ ਤੇ ਇਹ ਵੀਡੀਓ ਉਨ੍ਹਾਂ ਨੇ ਖੁੱਦ ਬਣਾਈ ਹੈ। ਇਸ ਵਿਚਕਾਰ ਉਹ ਕੈਟਰੀਨਾ ਕੋਲੋਂ ਪੁੱਛ ਰਹੇ ਹਨ ਕਿ ਕੈਟਰੀਨਾ ਜੀ, ਇਹ ਤੁਸੀਂ ਕੀ ਕਰ ਰਹੀ ਹੋ ? ਇਸ ’ਤੇ ਕੈਟਰੀਨਾ ਉਨ੍ਹਾਂ ਨੂੰ ਝਾੜੂ ਮਾਰਦੇ ਹੋਏ ਕਹਿੰਦੀ ਹੈ ਕਿ ਸਫਾਈ ਕਰ ਰਹੀ ਹਾਂ ਸਫਾਈ। ਵੀਡੀਓ ਸ਼ੇਅਰ ਕਰਦਿਆਂ ਅਕਸ਼ੈ ਕੁਮਾਰ ਨੇ ਕੈਪਸ਼ਨ 'ਚ ਲਿਖਿਆ, "ਸਵੱਛ ਭਾਰਤ ਬ੍ਰਾਂਡ ਦੀ ਸਭ ਤੋਂ ਵੱਡੀ ਅੰਬੈਸਡਰ ਸੂਰਿਆਵੰਸ਼ੀ ਦੇ ਸੈੱਟ 'ਤੇ।"
Spotted : The newest #SwachhBharat brand ambassador on the sets of #Sooryavanshi 😬 @katrinakaif #BTS
A post shared by Akshay Kumar (@akshaykumar) on Feb 3, 2020 at 2:13am PST
ਮਾਰਚ ਵਿਚ ਹੋਵੇਗੀ ਫਿਲਮ ਰਿਲੀਜ਼
ਇਹ ਫਿਲਮ 27 ਮਾਰਚ ਨੂੰ ਰਿਲੀਜ਼ ਹੋ ਸਕਦੀ ਹੈ। 'ਸੂਰਿਆਵੰਸ਼ੀ' 'ਚ ਕੈਟਰੀਨਾ ਕੈਫ, ਅਕਸ਼ੈ ਕੁਮਾਰ ਨਾਲ ਨਜ਼ਰ ਆਵੇਗੀ। ਫਿਲਮ 'ਚ ਅਕਸ਼ੈ ਕੁਮਾਰ ਨੂੰ ਅੱਤਵਾਦ ਵਿਰੋਧੀ ਦਸਤੇ ਦੀ ਲੀਡ ਕਰਦੇ ਹੋਏ ਦਿਖਾਇਆ ਗਿਆ ਹੈ। ਫਿਲਮ ਦਾ ਨਿਰਮਾਣ ਕਰਨ ਜੌਹਰ ਦੀ ਧਰਮਾ ਪ੍ਰੋਡਕਸ਼ਨ ਕੰਪਨੀ ਕਰ ਰਹੀ ਹੈ।
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ