''ਕੇਬੀਸੀ'' ਦੇ ਸੈੱਟ ''ਤੇ ਪਹੁੰਚਿਆ ''ਚਾਹ ਵਾਲੇ ਦਾ ਬੇਟਾ'', ਅਮਿਤਾਭ ਨੂੰ ਸੁਣਾਈ ਇਹ ਕਹਾਣੀ (ਵੀਡੀਓ)

11/6/2019 2:38:10 PM

ਮੁੰਬਈ (ਬਿਊਰੋ) — ਬਾਲੀਵੁੱਡ ਦੇ ਮਹਾਨਾਇਕ ਅਮਿਤਾਭ ਬੱਚਨ ਦੇ ਕਵਿਜ ਸ਼ੋਅ 'ਕੌਨ ਬਨੇਗਾ ਕਰੋੜਪਤੀ 11' 'ਤੇ ਹਰ ਐਪੀਸੋਡ 'ਚ ਨਵੇਂ ਮੁਕਾਬਲੇਬਾਜ਼ ਪਹੁੰਚਦੇ ਹਨ। ਅਮਿਤਾਭ ਬੱਚਨ ਦੇ ਸਾਹਮਣੇ ਬੈਠ ਕੇ ਇਹ ਮੁਕਾਬਲੇਬਾਜ਼ ਨਾ ਸਿਰਫ ਖੇਡ ਖੇਡਦਾ ਹੈ ਸਗੋਂ ਖੁਦ ਨਾਲ ਜੁੜੀਆਂ ਕਈ ਦਿਲਚਸਪ ਗੱਲਾਂ ਵੀ ਸ਼ੇਅਰ ਕਰਦੇ ਹਨ। ਹਾਲ ਹੀ 'ਚ ਇਸ ਸ਼ੋਅ ਦੀ ਹੌਟਸੀਟ 'ਤੇ ਬੈਠੇ ਰਾਜਸਥਾਨ ਤੋਂ ਆਏ ਕੰਟੈਸਟੇਂਟ ਪੰਕਜ ਮਾਹੇਸ਼ਵਰੀ। ਉਨ੍ਹਾਂ ਨੇ ਸ਼ਾਨਦਾਰ ਖੇਡ ਤਾਂ ਖੇਡੀ ਹੀ ਪਰ ਇਸ ਦੇ ਨਾਲ ਹੀ ਅਮਿਤਾਭ ਬੱਚਨ ਨਾਲ ਦਿਲ ਖੋਲ ਕੇ ਗੱਲਾਂ ਕੀਤੀਆਂ। ਉਥੇ ਹੀ ਗੱਲਬਾਤ ਦੌਰਾਨ ਜਦੋਂ ਅਮਿਤਾਭ ਬੱਚਨ ਨੇ ਪੰਕਜ ਤੋਂ ਪੁੱਛਿਆ ਕਿ ਉਹ ਜਿੱਤੇ ਹੋਏ ਪੈਸਿਆਂ ਦਾ ਕੀ ਕਰਨਗੇ? ਇਸ 'ਤੇ ਮੁਕਾਬਲੇਬਾਜ਼ ਨੇ ਬਹੁਤ ਹੀ ਦਿਲਚਸਪ ਜਵਾਬ ਦਿੱਤਾ।

 
 
 
 
 
 
 
 
 
 
 
 
 
 

Overcoming every struggle in life, today they sit on the hotseat, with dreams to win big. Witness the incredible journeys of our hotseat contestants tonight at 9 PM in #KBC11 @amitabhbachchan

A post shared by Sony Entertainment Television (@sonytvofficial) on Nov 4, 2019 at 9:30pm PST


'ਕੌਨ ਬਨੇਗਾ ਕਰੋੜਪਤੀ 11' ਨਾਲ ਜੁੜਿਆ ਇਕ ਵੀਡੀਓ ਸੋਨੀ ਟੀ. ਵੀ. ਦੇ ਇੰਸਟਾਗ੍ਰਾਮ ਅਕਾਊਂਟ 'ਤੇ ਸ਼ੇਅਰ ਕੀਤਾ ਗਿਆ ਹੈ। ਇਸ ਵੀਡੀਓ 'ਚ ਅਮਿਤਾਭ ਬੱਚਨ ਦੇ ਸਾਹਮਣੇ ਹੌਟ ਸੀਟ 'ਤੇ ਪੰਕਜ ਮਾਹੇਸ਼ਵਰੀ ਬੈਠੇ ਹਨ। ਉਥੇ ਹੀ ਜਦੋਂ ਅਮਿਤਾਭ ਬੱਚਨ ਉਸ ਤੋਂ ਪੁੱਛਦੇ ਹਨ ਕਿ ਉਹ ਇਥੇ ਜਿੱਤੀ ਹੋਈ ਰਕਮ ਦਾ ਕੀ ਕਰੋਗੇ? ਇਸ 'ਤੇ ਪੰਕਜ ਦੱਸਦੇ ਹਨ ਕਿ ''ਮੇਰੇ ਪਿਤਾ ਚਾਹ ਦੀ ਦੁਕਾਨ ਚਲਾਉਂਦੇ ਹਨ ਤਾਂ ਮੈਂ ਜਿੱਤੀ ਹੋਈ ਰਕਮ ਨਾਲ ਉਨ੍ਹਾਂ ਦੀ ਦੁਕਾਨ ਨੂੰ ਅੱਗੇ ਵਧਾਵਾਂਗਾ ਤੇ ਬਾਕੀ ਬਚੇ ਪੈਸਿਆਂ ਨੂੰ ਵੱਡੇ ਪਾਪਾ ਦੇ ਕਦਮਾਂ 'ਚ ਰੱਖ ਦਿਆਂਗਾ।'' ਪੰਕਜ ਦੇ ਇਸ ਜਵਾਬ 'ਤੇ ਅਮਿਤਾਭ ਬੱਚਨ ਖੁਸ਼ ਹੋ ਜਾਂਦੇ ਹਨ ਅਤੇ ਦਰਸ਼ਕ ਤਾੜੀਆਂ ਵਜਾਉਣ ਲੱਗਦੇ ਹਨ। ਪੰਕਜ ਨੇ 'ਕੇ. ਬੀ. ਸੀ.' ਦੇ ਖੇਡ ਨੂੰ ਖੇਡਿਆ ਤੇ 3,20,000 ਦੀ ਧਨ ਰਾਸ਼ੀ ਜਿੱਤੀ, ਜਿਸ ਤੋਂ ਬਾਅਦ ਸ਼ੋਅ ਦਾ ਹੂਟਰ ਵਜ ਗਿਆ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News