ਰਾਤੋਂ-ਰਾਤ ਕਰੋੜਪਤੀ ਬਣਿਆ ਬਿਹਾਰ ਦਾ ਸਨੋਜ ਰਾਜ

9/15/2019 9:26:42 AM

ਮੁੰਬਈ(ਬਿਊਰੋ)- ਬਿਹਾਰ ਦੇ ਸਨੋਜ ਰਾਜ 'ਕੌਣ ਬਣੇਗਾ ਕਰੋੜਪਤੀ ਸੀਜ਼ਨ 11' ਦੇ ਪਹਿਲੇ ਕਰੋੜਪਤੀ ਬਣ ਗਏ ਹਨ। ਸ਼ਾਨਦਾਰ ਖੇਡ ਖੇਡਦਿਆਂ ਸਨੋਜ ਨੇ 15 ਪ੍ਰਸ਼ਨਾਂ ਦੇ ਠੀਕ ਜਵਾਬ ਦੇ ਕੇ 1 ਕਰੋੜ ਦੀ ਰਕਮ ਜਿੱਤੀ। ਸਨੋਜ ਨੇ 7 ਕਰੋੜ ਲਈ 16ਵਾਂ ਪ੍ਰਸ਼ਨ ਨਹੀਂ ਖੇਡਿਆ, ਜਿਸ ਦਾ ਗਲਤ ਜਵਾਬ ਦੇਣ ਨਾਲ ਜਿੱਤੀ ਗਈ ਰਕਮ ਘੱਟ ਕੇ 3 ਲੱਖ 20 ਹਜ਼ਾਰ ਰਹਿ ਜਾਂਦੀ। 15ਵੇਂ ਪ੍ਰਸ਼ਨ ਦਾ ਉੱਤਰ ਦੇਣ ਲਈ ਸਨੋਜ ਨੇ ਆਪਣੀ ਆਖਰੀ ਲਾਈਫ ਲਾਈਨ 'ਦ ਐਕਸਪਰਟ' ਦਾ ਸਹਾਰਾ ਲਿਆ।
PunjabKesari
ਜਿਸ ਸਵਾਲ ਦਾ ਜਵਾਬ ਦੇ ਕੇ ਸਨੋਜ ਨੂੰ ਇੱਕ ਕਰੋੜ ਰੁਪਏ ਮਿਲੇ, ਉਹ ਸੀ ਕਿ- ਭਾਰਤ ਦੇ ਕਿਸ ਮੁੱਖ ਜੱਜ ਦੇ ਪਿਤਾ ਭਾਰਤ ਦੇ ਇਕ ਸੂਬੇ ਦੇ ਮੁੱਖ ਮੰਤਰੀ ਰਹੇ ਸਨ? ਸਹੀ ਜਵਾਬ ਹੈ- ਜਸਟਿਸ ਰੰਜਨ ਗੋਗੋਈ। ਸਨੋਜ ਨੇ ਇਸ ਪ੍ਰਸ਼ਨ ਦੇ ਜਵਾਬ ਲਈ ਲਾਈਫ ਲਾਈਨ ਦੀ ਵਰਤੋਂ ਕੀਤੀ।
PunjabKesari
ਜਿਸ ਪ੍ਰਸ਼ਨ ਦਾ ਸਹੀ ਜਵਾਬ ਦੇ ਕੇ ਸਨੋਜ 7 ਕਰੋੜ ਦੀ ਰਕਮ ਜਿੱਤ ਕੇ ਇਤਿਹਾਸ ਰਚ ਸਕਦੇ ਸੀ, ਉਹ ਸਵਾਲ ਸੀ ਕਿ- ਆਸਟਰੇਲੀਆ ਦੇ ਦਿੱਗਜ ਬੱਲੇਬਾਜ਼ ਸਰ ਡਾਨ ਬ੍ਰੈਡਮੈਨ ਨੇ ਕਿਸ ਭਾਰਤੀ ਗੇਂਦਬਾਜ਼ ਦੀ ਗੇਂਦ 'ਤੇ ਇੱਕ ਰਨ ਬਣਾ ਕੇ ਪਹਿਲੀ ਸ਼੍ਰੇਣੀ ਦਾ ਆਪਣਾ 100ਵਾਂ ਸੈਂਕੜਾ ਪੂਰਾ ਕੀਤਾ? ਸਹੀ ਜਵਾਬ ਹੈ- ਗੋਗੂਮਲ ਕਿਸ਼ਨ ਚੰਦ।
PunjabKesari
ਸਨੋਜ ਨੇ ਇਸ ਪ੍ਰਸ਼ਨ ਨੂੰ ਖੇਡਣ ਤੋਂ ਇਨਕਾਰ ਕਰ ਦਿੱਤਾ, ਕਿਉਂਕਿ ਉਸ ਕੋਲ ਕੋਈ ਲਾਈਫ ਲਾਈਨ ਨਹੀਂ ਬਚੀ ਸੀ ਅਤੇ ਜੋਖਮ ਬਹੁਤ ਜ਼ਿਆਦਾ ਸੀ। ਇਸ ਲਈ ਉਸ ਨੇ ਇਕ ਕਰੋੜ ਨਾਲ ਹੀ ਸੰਤੋਖ ਕਰ ਲਿਆ। ਉਸ ਦੀ ਇਸ ਜਿੱਤ ਨੇ ਉਸ ਦੇ ਪਰਿਵਾਰ ਤੇ ਰਿਸ਼ਤੇਦਾਰਾਂ ਦੇ ਚਿਹਰਿਆਂ 'ਤੇ ਖੁਸ਼ੀ ਲਿਆ ਦਿੱਤੀ। ਉਸ ਦਾ ਪਿਤਾ ਭਾਵੁਕ ਹੋ ਗਿਆ। ਅਮਿਤਾਭ ਨੇ ਗਲ਼ ਲੱਗ ਕੇ ਸਨੋਜ ਨੂੰ ਵਧਾਈ ਦਿੱਤੀ। ਸਨੋਜ ਦੀ ਸਾਦਗੀ ਤੇ ਯੋਗਤਾ ਨੇ ਅਮਿਤਾਭ ਬੱਚਨ ਨੂੰ ਵੀ ਪ੍ਰਭਾਵਤ ਕੀਤਾ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News