ਬੇਹੱਦ ਦਿਲਕਸ਼ ਹਨ ਕੌਰ ਬੀ ਦੀਆਂ ਇਹ ਖੂਬਸੂਰਤ ਤਸਵੀਰਾਂ

9/4/2019 10:47:19 AM

ਜਲੰਧਰ (ਬਿਊਰੋ) — ਮਿੱਠੜੀ ਆਵਾਜ਼ ਦੇ ਸਦਕਾ ਸੰਗੀਤ ਜਗਤ 'ਚ ਖਾਸ ਸ਼ੌਹਰਤ ਖੱਟਣ ਵਾਲੀ ਨਾਮੀ ਗਾਇਕਾ ਕੌਰ ਬੀ ਇਨ੍ਹੀਂ ਦਿਨੀਂ ਆਪਣੀਆਂ ਖੂਬਸੂਰਤ ਤਸਵੀਰਾਂ ਨੂੰ ਲੈ ਕੇ ਸੁਰਖੀਆਂ 'ਚ ਛਾਈਆਂ ਹੋਈ ਹੈ। ਹਾਲ ਹੀ 'ਚ ਕੌਰ ਬੀ ਨੇ ਆਪਣੇ ਇੰਸਟਾਗ੍ਰਾਮ 'ਤੇ ਕੁਝ ਸ਼ੇਅਰ ਕੀਤੀਆਂ ਹਨ, ਜਿਨ੍ਹਾਂ ਉਨ੍ਹਾਂ ਨੇ ਆਫ ਵ੍ਹਾਈਟ ਰੰਗ ਦਾ ਪੰਜਾਬੀ ਸੂਟ ਪਾਇਆ ਹੈ ਅਤੇ ਰੰਗਦਾਰ ਚੁੰਨ੍ਹੀ (ਦੁਪੱਟਾ ਲਿਆ) ਲਈ ਹੈ।

PunjabKesari

ਉਨ੍ਹਾਂ ਦਾ ਇਹ ਲੁੱਕ ਫੈਨਜ਼ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਉਨ੍ਹਾਂ ਦੇ ਇਸ ਲੁੱਕ ਦੇ ਫੈਨਜ਼ ਲਗਾਤਾਰ ਕੁਮੈਂਟਸ ਤੇ ਲਾਈਕ ਕਰ ਰਹੇ ਹਨ। ਤਸਵੀਰਾਂ 'ਚ ਕੌਰ ਬੀ ਦੇ ਹੱਥ 'ਤੇ ਇਕ ਪੱਟੀ ਵੀ ਨਜ਼ਰ ਆ ਰਹੀ ਹੈ, ਜਿਸ ਬਾਰੇ ਕੋਈ ਜਾਣਕਾਰੀ ਨਹੀਂ ਹੈ ਕਿ ਉਨ੍ਹਾਂ ਦੇ ਹੱਥ 'ਤੇ ਸੱਟ ਲੱਗੀ ਹੈ ਜਾਂ ਨਹੀਂ?

PunjabKesari
ਦੱਸ ਦਈਏ ਕਿ ਕੌਰ ਬੀ 'ਸੁਨੱਖੀ', 'ਤੇਰੀ ਵੇਟ', 'ਫੁੱਲਕਾਰੀ', 'ਵੈਲੀ ਜੱਟ', 'ਮਿਸ ਯੂ' ਵਰਗੇ ਗੀਤਾਂ ਨਾਲ ਸੰਗੀਤ ਜਗਤ 'ਚ ਮਕਬੂਲ ਹੋਏ ਹਨ।

PunjabKesari

ਕੌਰ ਬੀ ਨੇ ਆਪਣੇ ਕਰੀਅਰ ਦੀ ਸ਼ੁਰੂਆਤ 2013 'ਚ 'ਕਲਾਸਮੇਟ' ਨਾਲ ਸ਼ੁਰੂ ਕੀਤੀ ਸੀ, ਜਿਹੜਾ ਫਿਲਮ 'ਡੈਡੀ ਕੂਲ ਮੁੰਡੇ ਫੂਲ' 'ਚ ਆਇਆ ਸੀ।

PunjabKesari

ਇਸ ਗੀਤ ਨੂੰ ਲੋਕਾਂ ਵਲੋਂ ਕਾਫੀ ਪਸੰਦ ਕੀਤਾ ਗਿਆ ਸੀ 'ਤੇ ਕੁਝ ਹੀ ਦਿਨਾਂ 'ਚ ਉਨ੍ਹਾਂ ਨੇ ਲੋਕਾਂ 'ਚ ਆਪਣੀ ਖਾਸ ਪਛਾਣ ਬਣਾ ਲਈ। ਕੌਰ ਬੀ ਨੇ ਬੀ. ਏ. ਤੱਕ ਸਿੱਖਿਆ ਹਾਸਲ ਕੀਤੀ। ਬਚਪਨ ਤੋਂ ਹੀ ਉਨ੍ਹਾਂ ਨੂੰ ਨੱਚਣ ਅਤੇ ਗਾਉਣ ਦਾ ਸ਼ੌਕ ਸੀ। 

PunjabKesari
ਦੱਸਣਯੋਗ ਹੈ ਕਿ ਸਾਲ 2014 'ਚ ਕੌਰ ਬੀ ਦਾ ਗੀਤ 'ਤੇਰੇ ਪਿੱਛੇ ਹੁਣ ਤੱਕ ਫਿਰਾਂ ਮੈਂ ਕੁਆਰੀ ਤੂੰ ਕਿਤੇ ਹੋਰ ਕਿਤੇ ਮੰਗਣੀ ਕਰਾ ਤਾਂ ਨੀ ਲਈ' ਅਤੇ 'ਕਣਕਾਂ ਦਾ ਰੰਗ ਉਡਿੱਆ ਮੇਰੀ ਉੱਡਦੀ ਵੇਖ ਫੁੱਲਕਾਰੀ' ਸਮੇਤ ਕਈ ਗੀਤਾਂ ਨੇ ਪੂਰੀ ਪੰਜਾਬੀ ਮਿਊਜ਼ਿਕ ਇੰਡਸਟਰੀ 'ਚ ਧੁੰਮਾਂ ਪਾ ਦਿੱਤੀਆਂ।

PunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News