ਰਾਮਚੰਦਰ ਤੋਂ ਇੰਝ ਬਣੇ ''ਕਵੀ ਪ੍ਰਦੀਪ'', ਜਾਣੋ ਜ਼ਿੰਦਗੀ ਦੇ ਦਿਲਚਸਪ ਕਿੱਸੇ

2/6/2019 3:15:27 PM

ਜਲੰਧਰ (ਬਿਊਰੋ) — ਕਵੀ ਪ੍ਰਦੀਪ ਦਾ ਜਨਮ 6 ਜਨਵਰੀ 1915 ਨੂੰ ਮੱਧ ਪ੍ਰਦੇਸ਼ ਦੇ ਛੋਟੇ ਸ਼ਹਿਰ 'ਚ ਮਧਵਰਗ ਪਰਿਵਾਰ 'ਚ ਹੋਇਆ। ਉਨ੍ਹਾਂ ਦਾ ਅਸਲ ਨਾਂ ਰਾਮਚੰਦਰ ਨਾਰਾਇਣਜੀ ਦਿਵੇਦੀ ਸੀ। ਉਨ੍ਹਾਂ ਨੂੰ ਬਚਪਨ ਤੋਂ ਹੀ ਹਿੰਦੀ ਕਵਿਤਾਵਾਂ ਲਿਖਣ ਦਾ ਸ਼ੌਂਕ ਸੀ। ਪ੍ਰਦੀਪ ਨੇ ਸਾਲ 1939 'ਚ ਲਖਨਊ ਵਿਸ਼ਵ ਵਿਦਿਆਲੇ ਤੋਂ ਬਚੈਲਰ ਤੱਕ ਦੀ ਪੜਾਈ ਕਰਨ ਤੋਂ ਬਾਅਦ ਇਕ ਅਧਿਅਪਕ ਬਣਨ ਦੀ ਕੋਸ਼ਿਸ਼ ਕੀਤੀ। ਇਤਫਾਕ ਰਾਮਚੰਦਰਾ ਦਿਵੇਦੀ (ਕਵੀ ਪ੍ਰਦੀਪ) ਨੂੰ ਕਵੀ ਸੰਮੇਲਨ 'ਚ ਜਾਣ ਦਾ ਮੌਕਾ ਮਿਲਿਆ, ਜਿਸ ਲਈ ਉਨ੍ਹਾਂ ਨੂੰ ਮੁੰਬਈ ਜਾਣਾ ਪਿਆ। ਉਥੇ ਉਨ੍ਹਾਂ ਦੀ ਮੁਲਾਕਾਤ ਬੰਬੇ ਟਾਕੀਜ਼ 'ਚ ਨੌਕਰੀ ਕਰਨ ਵਾਲੇ ਇਕ ਵਿਅਕਤੀ ਨਾਲ ਹੋਈ। ਉਹ ਰਾਮਚੰਦਰ ਵਿਵੇਦੀ ਦੇ ਕਵਿਤਾ ਪਾਠ ਤੋਂ ਪ੍ਰਭਾਵਿਤ ਹੋਏ ਅਤੇ ਉਨ੍ਹਾਂ ਨੇ ਇਸ ਬਾਰੇ ਹਿਮਾਂਸ਼ੂ ਰਾਏ ਨੇ ਉਨ੍ਹਾਂ ਨੂੰ ਬੁਲਾਇਆ। ਉਹ ਇੰਨ੍ਹੇ ਪ੍ਰਭਾਵਿਤ ਹੋਏ ਕਿ ਉਨ੍ਹਾਂ ਨੇ 200 ਰੁਪਏ ਪ੍ਰਤੀ ਮਹੀਨੇ ਦੀ ਨੌਕਰੀ ਦੇ ਦਿੱਤੀ। ਕਵੀ ਪ੍ਰਦੀਪ ਨੇ ਇਹ ਆਪ ਇਕ ਇੰਟਰਵਿਊ ਦੌਰਾਨ ਆਖੀ ਸੀ। ਹਿਮਾਂਸ਼ੂ ਰਾਏ ਦਾ ਇਹ ਸੁਝਾਅ ਸੀ ਕਿ ਰਾਮਚੰਦਰ ਆਪਣਾ ਨਾਂ ਬਦਲ ਲੈਣ। ਉਨ੍ਹਾਂ ਨੇ ਕਿਹਾ ਕਿ ਇਹ ਰੇਲਗੱਡੀ ਵਰਗਾ ਲੰਬਾ ਨਾਂ ਠੀਕ ਨਹੀਂ ਹੈ। ਉਦੋਂ ਤੋਂ ਉਨ੍ਹਾਂ ਨੇ ਆਪਣਾ ਨਾਂ ਪ੍ਰਦੀਪ ਰੱਖ ਲਿਆ। 

ਪ੍ਰਦੀਪ ਤੋਂ 'ਕਵੀ ਪ੍ਰਦੀਪ' ਬਣਨ ਦੀ ਕਹਾਣੀ
ਇਹ ਵੀ ਇਕ ਰੋਮਾਂਚਕ ਕਹਾਣੀ ਹੈ। ਉਨ੍ਹਾਂ ਦਿਨਾਂ 'ਚ ਅਭਿਨੇਤਾ ਪ੍ਰਦੀਪ ਕੁਮਾਰ ਕਾਫੀ ਪ੍ਰਸਿੱਧ ਸਨ। ਹੁਣ ਫਿਲਮ ਨਗਰੀ 'ਚ ਦੋ ਪ੍ਰਦੀਪ ਹੋ ਗਏ ਸਨ, ਇਕ ਕਵੀ ਤੇ ਦੂਜਾ ਅਭਿਨੇਤਾ। ਦੋਵਾਂ ਦੇ ਨਾਂ ਪ੍ਰਦੀਪ ਹੋਣ ਕਾਰਨ ਡਾਕੀਆ ਡਾਕ ਦੇਣ 'ਚ ਵੀ ਗਲਤੀ ਕਰ ਬੈਠਦਾ ਸੀ। ਇਕ ਦੀ ਡਾਕ ਦੂਜੇ ਨੂੰ ਜਾ ਪਹੁੰਚਦੀ ਸੀ। ਵੱਡੀ ਮੁਸ਼ਕਿਲ ਪੈਦਾ ਹੋ ਗਈ ਸੀ। ਇਸ ਮੁਸ਼ਕਿਲ ਨੂੰ ਦੂਰ ਕਰਨ ਲਈ ਹੁਣ ਪ੍ਰਦੀਪ ਆਪਣਾ ਨਾਂ 'ਕਵੀ ਪ੍ਰਦੀਪ' ਲਿਖਣ ਲੱਗੇ ਸਨ। ਹੁਣ ਚਿੱਠੀਆਂ ਵੀ ਸਹੀਂ ਜਗ੍ਹਾ ਪਹੁੰਚਣ ਲੱਗੀਆਂ ਸਨ। 

'ਏ ਮੇਰੇ ਵਤਨ ਕੇ ਲੋਗੋਂ ਜਰਾ ਯਾਦ ਕਰੋ ਕੁਰਬਾਨੀ'
ਦੇਸ਼ਭਗਤੀ ਦੇ ਗੀਤ ਲਤਾ ਮੰਗੇਸ਼ਕਰ ਦੀ ਆਵਾਜ਼ 'ਚ ਸੁਣਨਾ ਇਕ ਵੱਖਰਾ ਹੀ ਜਜਬਾ ਪੈਦਾ ਕਰਦਾ ਹੈ। ਇਹ ਗੀਤ ਕਵੀ ਪ੍ਰਦੀਪ ਦੀ ਕਲਮ ਤੋਂ ਨਿਕਲਿਆ ਸੀ। ਇਹ ਗੀਤ ਉਨ੍ਹਾਂ ਨੇ ਸਾਲ 1962 ਦੇ ਭਾਰਤ-ਚੀਨ ਦੇ ਯੁੱਧ ਦੌਰਾਨ ਸ਼ਹੀਦ ਹੋਏ ਸੈਨਿਕਾਂ ਨੂੰ ਸ਼ਰਧਾਂਜਲੀ ਦੇਣ ਲਈ ਲਿਖਿਆ ਸੀ। ਲਤਾ ਮੰਗੇਸ਼ਕਰ ਨੇ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਦੀ ਹਾਜ਼ਰੀ 'ਚ 26 ਜਨਵਰੀ 1963 ਨੂੰ ਦਿੱਲੀ ਦੇ ਰਾਮਲੀਲਾ ਮੈਦਾਨ 'ਚ ਇਹ ਗੀਤ ਗਾਇਆ ਸੀ, ਜਿਸ ਦਾ ਆਕਾਸ਼ਵਾਣੀ ਤੋਂ ਸਿੱਧਾ ਪ੍ਰਸਾਰਣ ਕੀਤਾ ਗਿਆ ਸੀ। ਇਹ ਗੀਤ ਸੁਣ ਕੇ ਜਵਾਹਰ ਲਾਲ ਨਹਿਰੂ ਦੀਆਂ ਅੱਖਾਂ 'ਚ ਅੱਥਰੂ ਭਰ ਆਏ। ਬਾਅਦ 'ਚ ਕਵੀ ਪ੍ਰਦੀਪ ਨੇ ਵੀ ਇਹ ਗੀਤ ਜਵਾਹਰ ਲਾਲ ਨਹਿਰੂ ਦੇ ਸਾਹਮਣੇ ਗਾਇਆ ਸੀ। ਕਵੀ ਪ੍ਰਦੀਪ ਨੇ ਇਸ ਗੀਤ ਦੀ ਕਮਾਈ ਨੂੰ ਯੁੱਧ ਵਿਧਵਾ ਕੋਸ਼ 'ਚ ਜਮਾ ਕਰਨ ਦੀ ਅਪੀਲ ਕੀਤੀ। ਮੁੰਬਈ ਹਾਈ ਕੋਰਟ ਨੇ 25 ਅਗਸਤ 2005 ਨੂੰ ਸੰਗੀਤ ਕੰਪਨੀ ਐੱਚ. ਐੱਮ. ਵੀ. ਨੂੰ ਇਸ ਫੰਡ 'ਚ ਅਗਾਊਂ ਰੂਪ ਨਾਲ 10 ਲੱਖ ਰੁਪਏ ਜਮਾ ਕਰਾਉਣ ਦਾ ਆਦੇਸ਼ ਦਿੱਤਾ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News