''ਕੌਨ ਬਨੇਗਾ ਕਰੋੜਪਤੀ'' ''ਚ ਅਮਿਤਾਭ ਨੇ ਇੰਝ ਕੀਤੀ ਹੇਮਾ ਮਾਲਿਨੀ ਦੀ ਤਾਰੀਫ

10/31/2019 4:15:41 PM

ਨਵੀਂ ਦਿੱਲੀ (ਬਿਊਰੋ) — ਬਾਲੀਵੁੱਡ ਦੇ ਮਹਾਨਾਇਕ ਅਮਿਤਾਭ ਬੱਚਨ ਦੇ ਸ਼ੋਅ 'ਕੌਨ ਬਨੇਗਾ ਕਰੋੜਪਤੀ' ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਸ਼ੋਅ ਟੀ. ਆਰ. ਪੀ. 'ਚ ਵੀ ਟੌਪ 10 'ਚ ਬਣਿਆ ਹੋਇਆ ਹੈ। ਸ਼ੋਅ 'ਚ ਅਮਿਤਾਭ ਬੱਚਨ ਆਪਣੀ ਨਿੱਜੀ ਜ਼ਿੰਦਗੀ ਨਾਲ ਜੁੜੇ ਕਿੱਸੇ ਵੀ ਸ਼ੇਅਰ ਕਰਦੇ ਹਨ, ਜਿਸ ਨੂੰ ਕਾਫੀ ਪਸੰਦ ਵੀ ਕੀਤਾ ਜਾਂਦਾ ਹੈ। 'ਕੌਨ ਬਨੇਗਾ ਕਰੋੜਪਤੀ' 'ਚ ਅਮਿਤਾਭ ਬੱਚਨ ਨਾਲ ਮੁਕਾਬਲੇਬਾਜ਼ ਦਾ ਮਸਤੀ-ਮਜ਼ਾਕ ਦਰਸ਼ਕਾਂ ਨੂੰ ਕਾਫੀ ਐਂਟਰਟੇਨ ਕਰਦਾ ਹੈ। ਬੁੱਧਵਾਰ ਦੇ ਐਪੀਸੋਡ 'ਚ ਅਮਿਤਾਭ ਬੱਚਨ ਨੇ ਅਦਾਕਾਰਾ ਹੇਮਾ ਮਾਲਿਨੀ ਦੀ ਤਾਰੀਫ ਵੀ ਕੀਤੀ।

ਅਮਿਤਾਭ ਬੱਚਨ ਨੇ ਕੀਤੀ ਹੇਮਾ ਮਾਲਿਨੀ ਨੇ ਕੀਤੀ ਤਾਰੀਫ
ਦਰਅਸਲ, 'ਕੌਨ ਬਨੇਗਾ ਕਰੋੜਪਤੀ' 'ਚ ਮੁਕਾਬਲੇਬਾਜ਼ ਤੋਂ ਸਵਾਲ ਪੁੱਛਿਆ ਗਿਆ ਕਿ ਸੰਸਕ੍ਰਿਤ 'ਚ ਇਨ੍ਹਾਂ 'ਚੋਂ ਕਿਸ ਨਾਂ ਦਾ ਅਰਥ 'ਸਵਰਣ ਜਾਂ ਸੁਨਹਰਾ' ਵੀ ਹੁੰਦਾ ਹੈ। ਇਸ ਸਵਾਲ ਦੇ ਆਪਸ਼ਨ ਸਨ, ਹੇਮਾ, ਲੀਲਾ, ਜਯਾ ਤੇ ਸੁਸ਼ਮਾ। ਮੁਕਾਬਲੇਬਾਜ਼ ਇਸ ਸਵਾਲ ਦਾ ਜਵਾਬ ਹੇਮਾ ਦਿੰਦੀ ਹੈ। ਹੇਮਾ ਇਸ ਸਵਾਲ ਦਾ ਸਹੀ ਜਵਾਬ ਹੈ।

ਇਸ 'ਤੇ ਅਮਿਤਾਭ ਬੱਚਨ ਆਖਦੇ ਹਨ ਕਿ ਹੇਮਾ ਦਾ ਦੂਜਾ ਅਰਥ ਬਿਊਟੀਫੁੱਲ ਵੂਮੈਨ ਵੀ ਹੁੰਦਾ ਹੈ। ਜਯਾ ਦਾ ਮਤਲਬ ਫਲੈਗ ਜਾਂ ਬੈਨਰ। ਸੁਸ਼ਮਾ ਦਾ ਬਿਊਟੀ। ਲੀਲਾ ਦੇ ਕਈ ਮਤਲਬ ਹੁੰਦੇ ਹਨ, ਜਿਵੇਂ ਪਲੇਅ, ਸਪੋਰਟਸ ਆਦਿ। ਬਾਕੀਆਂ ਬਾਰੇ ਅਸੀਂ ਚਰਚਾ ਨਹੀਂ ਕਰਾਂਗੇ। ਇਸ ਤੋਂ ਬਾਅਦ ਸਾਰੇ ਹੱਸਣ ਲੱਗਦੇ ਹਨ।

ਦੱਸਣਯੋਗ ਹੈ ਕਿ ਇਕ ਐਪੀਸੋਡ 'ਚ ਇਕ ਮੁਕਾਬਲੇਬਾਜ਼ ਨੇ ਅਮਿਤਾਭ ਸਾਹਮਣੇ ਉਨ੍ਹਾਂ ਦੀ ਨੂੰਹ ਤੇ ਅਦਾਕਾਰਾ ਐਸ਼ਵਰਿਆ ਰਾਏ ਬੱਚਨ ਦੀਆਂ ਅੱਖਾਂ ਦੀ ਤਾਰੀਫ ਕੀਤੀ ਸੀ। ਮੁਕਾਬਲੇਬਾਜ਼ ਨੇ ਕਿਹਾ ਕਿ ਉਹ ਐਸ਼ਵਰਿਆ ਦੀਆਂ ਅੱਖਾਂ ਨਾਲ ਪਿਆਰ ਕਰਦੀ ਹੈ। ਉਸ ਦੀ ਗੱਲ ਸੁਣ ਕੇ ਅਮਿਤਾਭ ਨੇ ਵੀ ਮੁਕਾਬਲੇਬਾਜ਼ ਨੂੰ ਮਜ਼ੇਦਾਰ ਜਵਾਬ ਦਿੱਤਾ ਸੀ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News