KBC 11: ਕੁੰਭ ਮੇਲੇ ਦੇ ਇਸ ਸਵਾਲ ''ਤੇ ਤਾਪਸੀ ਪੰਨੂ ਦੇ ਉੱਡੇ ਰੰਗ, ਹੋਇਆ ਬੁਰਾ ਹਾਲ (ਵੀਡੀਓ)

11/16/2019 1:32:44 PM

ਨਵੀਂ ਦਿੱਲੀ (ਬਿਊਰੋ) : ਸੋਨੀ ਟੀ. ਵੀ. 'ਤੇ ਪ੍ਰਸਾਰਿਤ ਹੋਣ ਵਾਲੇ ਗੇਮ ਰਿਐਲਟੀ ਸ਼ੋਅ 'ਚ ਬੀਤੇ ਦਿਨੀਂ ਕਰਮਵੀਰ ਸਪੈਸ਼ਲ ਐਪੀਸੋਡ ਦਿਖਾਇਆ ਗਿਆ ਸੀ। ਇਸ ਹਫਤੇ ਕਰਮਵੀਰ ਬਣ ਕੇ ਓਡੀਸ਼ਾ ਦੇ ਡਾ. ਅਛੂਤਾ ਸਾਮੰਤ ਹੌਟ ਸੀਟ 'ਤੇ ਬਿਰਾਜਮਾਨ ਹੋਏ ਸਨ। ਡਾਕਟਰ ਦਾ ਸਾਥ ਦੇਣ ਲਈ ਸ਼ੋਅ 'ਚ 'ਸਾਂਢ ਕੀ ਆਂਖ' ਅਦਾਕਾਰਾ ਤਾਪਸੀ ਪੰਨੂ ਵੀ ਪਹੁੰਚੀ ਸੀ। ਤਾਪਸੀ ਤੇ ਅਚੂਤ ਦੋਵੇਂ ਹੀ ਵਧੀਆ ਖੇਡ ਰਹੇ ਸਨ ਪਰ ਦੋਵੇਂ ਕੁੰਭ ਨਾਲ ਜੁੜੇ ਸਵਾਲ 'ਚ ਲੜਖੜਾ ਗਏ ਸਨ। ਹਾਲਾਂਕਿ ਕੁਝ ਸੈਕਿੰਡ ਖਤਮ ਹੋਣ ਤੋਂ ਪਹਿਲਾਂ ਹੀ ਦੋਵਾਂ ਨੇ ਲਾਈਫਲਾਈਨ ਦਾ ਇਸਤੇਮਾਲ ਕਰ ਕੇ ਖੁਦ ਨੂੰ ਬਚਾ ਲਿਆ ਸੀ। ਬੀਤੇ ਦਿਨੀਂ ਅਮਿਤਾਭ ਬੱਚਨ ਸਾਹਮਣੇ ਹੌਟ ਸੀਟ 'ਤੇ ਪਹੁੰਚਣ ਵਾਲੇ ਡਾ. ਅਛੂਤਾ ਸਾਮੰਤ ਓਡੀਸ਼ਾ ਨਾਲ ਸਬੰਧ ਰੱਖਦੇ ਹਨ। ਡਾ. ਅਛੂਤਾ, ਸਾਮੰਤ ਕਲਿੰਗਾ ਇੰਸਟੀਚਿਊਟ ਆਫ ਮੈਡੀਕਲ ਸਾਇੰਸ, ਕਲਿੰਗਾ ਇੰਸਟੀਚਿਊਟ ਆਫ ਇੰਡਸਟ੍ਰੀਅਲ ਟੈਕਨਾਲੋਜੀ ਤੇ ਕਲਿੰਗਾ ਇੰਸਟੀਚਿਊਟ ਆਫ ਸੋਸ਼ਲ ਸਾਇੰਸ ਦੇ ਕੋ-ਫਾਊਂਡਰ ਹਨ। ਡਾ. ਸਾਮੰਤ ਵੱਲੋਂ ਚਲਾਇਆ ਜਾ ਰਿਹਾ ਇੰਸਟਿਚਊਟ ਦੁਨੀਆ ਦਾ ਸਭ ਤੋਂ ਵੱਡਾ ਰੈਜ਼ੀਡੈਂਟਲ ਟ੍ਰਾਈਬਲ ਇੰਸਟੀਚਿਊਟ ਹੈ, ਜਿਸ 'ਚ ਬੱਚਿਆਂ ਨੂੰ ਮੁਫਤ ਰਹਿਣਾ, ਖਾਣਾ ਤੇ ਸਿੱਖਿਆ ਦਿੱਤੀ ਜਾਂਦੀ ਹੈ। ਇਨ੍ਹਾਂ ਵੱਲੋਂ ਚਲਾਏ ਜਾ ਰਹੇ ਇੰਸਟੀਚਿਊਟ 'ਚ 29,000 ਬੱਚੇ ਰਹਿੰਦੇ ਹਨ, ਜਿਨ੍ਹਾਂ ਨੂੰ ਸਿੱਖਿਆ ਨਾਲ ਮੁਫਤ ਖਾਣਾ ਤੇ ਸਹੂਲਤਾਂ ਦਿੱਤੀਆਂ ਜਾਂਦੀਆਂ ਹਨ।

 

 
 
 
 
 
 
 
 
 
 
 
 
 
 

Our #KBCKaramveer, Dr. Achyuta Samanta and his family will truly inspire you with their spirit of #अड़ेRaho, so don't forget to tune into #KBC11 for the Karamveer special tonight at 9 PM only on Sony. @amitabhbachchan @dr.achyutasamanta @kissfoundation @kiituniversity

A post shared by Sony Entertainment Television (@sonytvofficial) on Nov 15, 2019 at 4:11am PST

ਸ਼ੋਅ 'ਚ ਪਹੁੰਚੇ ਡਾ. ਅਛੂਤਾ ਤੇ ਤਾਪਸੀ ਤੋਂ 10,000 ਰੁਪਏ ਲਈ ਕੁੰਭ ਨਾਲ ਜੁੜਿਆ ਇਕ ਅਜਿਹਾ ਸਵਾਲ ਕੀਤਾ ਗਿਆ, ਜਿਸ ਲਈ ਉਨ੍ਹਾਂ ਨੂੰ ਲਾਈਫਲਾਈਨ ਦਾ ਸਹਾਰਾ ਲੈਣਾ ਪਿਆ। ਅਮਿਤਾਭ ਬੱਚਨ ਨੇ ਪੁੱਛਿਆ, ਕੁੰਭ ਮੇਲੇ 'ਚ ਕੁੰਭ ਦਾ ਅਰਥ ਕੀ ਹੈ? ਇਸ ਸਵਾਲ ਦਾ ਜਵਾਬ ਦੇਣ ਲਈ ਕੰਪਿਊਟਰ 'ਤੇ ਚਾਰ ਬਦਲ 1. ਘੜਾ, 2. ਸ਼ਹਿਦ, 3. ਪਾਣੀ, 4 ਚੂਰਨ ਦਿੱਤੇ ਗਏ ਸਨ। ਇਸ ਸਵਾਲ ਨੂੰ ਸੁਣ ਕੇ ਤਾਪਸੀ ਤੇ ਡਾ. ਦੋਵੇਂ ਹੀ ਅਲੱਗ-ਅਲੱਗ ਆਪਸ਼ਨ 'ਚ ਕਨਫਿਊਜ਼ ਨਜ਼ਰ ਆਏ ਕਿਉਂਕਿ ਇਸ ਸਵਾਲ ਦਾ ਜਵਾਬ ਦੇਣ ਲਈ ਕੁਝ ਹੀ ਸੈਕਿੰਡ ਮਿਲੇ ਸਨ, ਇਸ ਲਈ ਘੱਟ ਸਮਾਂ ਹੋਣ ਕਾਰਨ ਦੋਵਾਂ ਨੂੰ ਲਾਈਫਲਾਈਨ ਦਾ ਇਸਤੇਮਾਲ ਕਰਨਾ ਪਿਆ। ਇਸ ਸਵਾਲ ਲਈ ਉਨ੍ਹਾਂ ਆਡੀਅੰਸ ਪੋਲ ਦਾ ਇਸਤੇਮਾਲ ਕੀਤਾ ਤੇ ਜਨਤਾ ਨੇ ਉਨ੍ਹਾਂ ਨੂੰ ਸਹੀ ਜਵਾਬ ਦੇ ਕੇ 10,000 ਰੁਪਏ ਜਿੱਤਵਾ ਦਿੱਤੇ।

 

 
 
 
 
 
 
 
 
 
 
 
 
 
 

Be inspired by Dr. Achyuta Samanta's accomplishments and watch him play on #KBCKaramveer Special, tonight at 9 PM @amitabhbachchan @dr.achyutasamanta @kissfoundation @kiituniversity

A post shared by Sony Entertainment Television (@sonytvofficial) on Nov 15, 2019 at 5:51am PST

ਦੱਸਣਯੋਗ ਹੈ ਕਿ ਹਾਲ ਹੀ 'ਚ 'ਸਾਂਢ ਕੀ ਆਂਖ' ਫਿਲਮ 'ਚ ਨਜ਼ਰ ਆਈ ਤਾਪਸੀ ਨੇ ਸ਼ੋਅ 'ਚ ਪਹੁੰਚਣ ਦਾ ਕਾਰਨ ਦੱਸਦਿਆਂ ਕਿਹਾ ਸੀ, ''ਮੈਂ ਸਿਰਫ ਇਕ ਵਾਰ ਇਕ ਇੰਸਟੀਚਿਊਟ 'ਚ ਪੈਨਲ ਡਿਸਕਸ਼ਨ ਲਈ ਓਡੀਸ਼ਾ ਗਈ ਹਾਂ ਤੇ ਉਹ ਡਾ. ਸਾਵੰਤ ਦਾ ਹੀ ਇੰਸਟੀਚਿਊਟ ਸੀ, ਮੈਨੂੰ ਉਨ੍ਹਾਂ ਦੇ ਬਿਹਤਰੀਨ ਕੰਮ ਬਾਰੇ ਪਤਾ ਚੱਲਿਆ। ਮੇਰਾ ਮੰਨਣਾ ਹੈ ਕਿ ਸਿੱਖਿਆ ਹਰ ਸਮੱਸਿਆ ਦਾ ਹੱਲ ਹੈ ਤੇ ਡਾ. ਸਾਮੰਤ ਕਾਫੀ ਵਧੀਆ ਕੰਮ ਕਰ ਰਹੇ ਹਨ।''ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News