ਜਨਮਦਿਨ 'ਤੇ ਅਮਿਤਾਭ ਨੂੰ ਮਿਲਿਆ ਅਜਿਹਾ ਸਪ੍ਰਾਈਜ਼, ਦੇਖ ਨਿਕਲੇ ਅੱਥਰੂ

10/12/2019 12:56:51 PM

ਜਲੰਧਰ (ਬਿਊਰੋ) — ਕਰਮਵੀਰ ਸਪੈਸ਼ਲ ਸ਼ੋਅ 'ਚ ਬਾਲਿਕਾ ਦਿਵਸ ਦੇ ਖਾਸ ਮੌਕੇ 'ਤੇ ਦੀਪਾ ਮਲਿਕ ਤੇ ਮਾਨਸੀ ਜੋਸ਼ੀ ਪਹੁੰਚੀਆਂ ਸਨ। ਇਹ ਦੋਵੇਂ ਮਹਿਲਾਵਾਂ ਖਿਲਾੜੀ ਪੈਰਾਲੰਪਿਕ 'ਚ ਭਾਰਤ ਦਾ ਨਾਂ ਰੌਸ਼ਨ ਕਰ ਚੁੱਕੀਆਂ ਹਨ। ਮਾਨਸੀ ਪੈਰਾਲੰਪਿਕ ਬੈਡਮਿੰਟਨ ਖਿਡਾਰੀ ਹੈ, ਜਦੋਂ ਦੀਪਾ ਜੈਵਲਿਨ ਥ੍ਰੋ ਕਰਦੀ ਹੈ। ਸ਼ੋਅ 'ਚ ਅਉਂਦੇ ਹੀ ਦੀਪਾ ਮਲਿਕ ਤੇ ਮਾਨਸੀ ਜੋਸ਼ੀ ਨੇ ਅਮਿਤਾਭ ਬੱਚਨ ਨੂੰ ਜਨਮਦਿਨ ਦੀ ਵਧਾਈ ਦਿੱਤੀ। ਦੀਪਾ ਮਲਿਕ ਨੇ ਸ਼ੋਅ 'ਚ ਦੱਸਿਆ ਕਿ ਪੈਰਾਲਿਸਿਸ ਹੋਣ ਤੋਂ ਬਾਅਦ ਉਸ ਦੀਆਂ ਦੋਵੇਂ ਬੇਟੀਆਂ ਨੇ ਉਸ ਦਾ ਪੂਰਾ ਧਿਆਨ ਰੱਖਿਆ। ਅਮਿਤਾਭ ਦੇ ਜਨਮਦਿਨ 'ਤੇ ਦੀਪਾ ਮਲਿਕ ਨੇ ਸਰਪ੍ਰਾਈਜ਼ ਦੇ ਤੌਰ 'ਤੇ ਉਨ੍ਹਾਂ ਨੂੰ ਇਕ ਵੀਡੀਓ ਦਿਖਾਇਆ। ਇਸ ਵੀਡੀਓ 'ਚ ਅਮਿਤਾਭ ਬੱਚਨ ਆਪਣੇ ਮਾਤਾ-ਪਿਤਾ ਤੇ ਪਰਿਵਾਰ ਦੇ ਬਾਕੀ ਮੈਂਬਰਾਂ ਨਾਲ ਨਜ਼ਰ ਆ ਰਹੇ ਸਨ। ਇਸ ਵੀਡੀਓ ਨੂੰ ਦੇਖ ਕੇ ਬਿੱਗ ਬੀ ਇੰਨਾ ਜ਼ਿਆਦਾ ਭਾਵੁਕ ਹੋ ਗਏ ਕਿ ਅੱਖਾਂ 'ਚ ਅੱਥਰੂ ਆ ਗਏ। ਇਸ ਨੂੰ ਦੇਖਣ ਤੋਂ ਬਾਅਦ ਅਮਿਤਾਭ ਬੱਚਨ ਨੇ ਕਿਹਾ ਕਿ ਹੁਣ ਮੇਰੇ ਮਾਤਾ-ਪਿਤਾ ਤਾਂ ਨਹੀਂ ਹਨ ਪਰ ਪਤਾ ਨਹੀਂ ਕਿੱਥੋਂ ਉਨ੍ਹਾਂ ਦੀ ਯਾਦਾਂ ਨੂੰ ਲੱਭ ਕੇ ਲਿਆਉਂਦੇ ਹਨ ਅਤੇ ਭਾਵੁਕ ਕਰ ਦਿੰਦੇ ਹਨ।

 

 
 
 
 
 
 
 
 
 
 
 
 
 
 

Come celebrate the 77th birthday of the ever gracious and charming host, Mr. Amitabh Bachchan on #KBC11 this friday, 11th oct at 9 Pm. @amitabhbachchan

A post shared by Sony Entertainment Television (@sonytvofficial) on Oct 9, 2019 at 3:00am PDT

ਦੱਸ ਦਈਏ ਕਿ ਇਸ ਮੌਕੇ 'ਤੇ 'ਕੌਨ ਬਣੇਗਾ ਕਰੋੜਪਤੀ' ਦੇ ਸੈੱਟ ਨੂੰ ਖਾਸ ਤੌਰ 'ਤੇ ਸਜਾਇਆ ਗਿਆ ਅਤੇ ਇਸ ਸ਼ੋਅ 'ਚ ਮਸ਼ਹੂਰ ਸਰੋਦ ਵਾਦਕ ਅਮਜਦ ਅਲੀ ਖਾਨ ਨੇ ਅਮਿਤਾਭ ਬੱਚਨ ਦੇ ਪਿਤਾ ਹਰਿਵੰਸ਼ ਰਾਏ ਬੱਚਨ ਨੂੰ ਸਮਰਪਿਤ ਇਕ ਨਵਾਂ ਰਾਗ ਹਰਿਵੰਸ਼ ਕਲਿਆਣ ਵੀ ਪ੍ਰਸਤੁਤ ਕੀਤਾ।

Amitabh Bachchan

ਦੱਸਣਯੋਗ ਹੈ ਕਿ 'ਕੌਨ ਬਣੇਗਾ ਕਰੋੜਪਤੀ' ਨੇ ਅਮਿਤਾਭ ਬੱਚਨ ਨੂੰ ਨਵੀਂ ਪੀੜ੍ਹੀ ਦਾ ਵੀ ਪਸੰਦੀਦਾ ਸਿਤਾਰਾ ਬਣਾ ਦਿੱਤਾ ਅਤੇ ਜਿਹੜੇ ਉਨ੍ਹਾਂ ਦੇ ਪੁਰਾਣੇ ਪ੍ਰਸ਼ੰਸਕ ਰਹੇ, ਉਨ੍ਹਾਂ ਅੰਦਰ ਵੀ ਆਪਣੇ ਇਸ ਪਿਆਰੇ ਕਲਾਕਾਰ ਨੂੰ ਲੈ ਕੇ ਨਵੀਂ ਚੇਤਨਾ ਜਾਗੀ ਹੈ।

Amitabh Bachchan

ਇਸੇ ਸ਼ੋਅ ਦੇ ਸੈੱਟਸ 'ਤੇ ਖਾਸ ਅਮਿਤਾਭ ਬੱਚਨ ਦੇ ਜਨਮਦਿਨ ਲਈ ਇਸ ਹਫਤੇ ਖਾਸ ਸਜਾਵਟ ਕੀਤੀ ਗਈ ਤੇ ਉਨ੍ਹਾਂ ਦੇ ਜਨਮਦਿਨ ਨੂੰ ਮਨਾਉਣ ਲਈ ਮਸ਼ਹੂਰ ਸਰੋਦ ਵਾਦਕ ਅਮਜਦ ਅਲੀ ਖਾਨ ਆਪਣੇ ਦੋਵੇਂ ਬੇਟਿਆਂ ਅਮਾਨ ਤੇ ਅਯਾਨ ਨਾਲ ਪਹੁੰਚੇ ਸਨ।

Amitabh Bachchan



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News