ਲੋਕਾਂ ਨੂੰ ਫਿਰ 'ਕਰੋੜਪਤੀ' ਬਣਾਉਣਗੇ ਅਮਿਤਾਭ, ਜਾਣੋ ਕਦੋਂ ਸ਼ੁਰੂ ਹੋਵੇਗਾ 'KBC 12' ਦਾ ਰਜਿਸਟਰੇਸ਼ਨ

5/3/2020 3:22:14 PM

ਜਲੰਧਰ (ਵੈੱਬ ਡੈਸਕ) - ਬਾਲੀਵੁੱਡ ਅਮਿਤਾਭ ਬੱਚਨ ਦਾ ਮਸ਼ਹੂਰ ਸ਼ੋਅ 'ਕੌਨ ਬਨੇਗਾ ਕਰੋੜਪਤੀ' ਦਾ 12ਵਾਂ ਸੀਜ਼ਨ ਪਰਤਣ ਵਾਲਾ ਹੈ।'ਲੌਕ ਡਾਊਨ' ਵਿਚ ਜਦੋਂ ਸਭ ਬੰਦ ਹੈ ਤਾਂ ਅਮਿਤਾਭ ਬੱਚਨ ਨੇ ਫੈਨਜ਼ ਲਈ ਇਹ ਖੁਸ਼ਖਬਰੀ ਦਿੱਤੀ ਹੈ। ਸ਼ੋਅ ਦਾ ਨਵਾਂ ਪ੍ਰੋਮੋ ਸਾਹਮਣੇ ਆਇਆ ਹੈ, ਜਿਸ ਵਿਚ ਰਜਿਸਟਰੇਸ਼ਨ ਦੀ ਤਾਰੀਕ ਦਾ ਐਲਾਨ ਕੀਤਾਗਿਆ ਹੈ। ਸੋਨੀ ਟੀ.ਵੀ. ਨੇ ਅਮਿਤਾਭ ਬੱਚਨ ਦਾ ਇਕ ਵੀਡੀਓ ਸ਼ੇਅਰ ਕੀਤਾ ਹੈ। ਸ਼ੋਅ ਦਾ ਪ੍ਰੋਮੋ ਵੀ ਲੌਕ ਡਾਊਨ ਨਾਲ ਜੋੜ ਕੇ ਬਣਾਇਆ ਗਿਆ ਹੈ, ਜਿਸ ਵਿਚ ਅਮਿਤਾਭ ਕਹਿੰਦੇ ਹਨ ਕਿ ਭਾਵੇਂ ਹੀ ਸਾਰੀਆਂ ਚੀਜ਼ਾਂ 'ਤੇ ਬ੍ਰੇਕ ਲੱਗ ਗਿਆ ਹੋਵੇ ਪਰ ਸੁਪਨਿਆਂ 'ਤੇ ਕਦੇ ਬ੍ਰੇਕ ਨਹੀਂ ਲੱਗ ਸਕਦੀ।

ਚੈਨਲ ਦੇ ਆਧਿਕਾਰਿਕ ਟਵਿੱਟਰ ਹੈਂਡਲ ਤੋਂ ਲਿਖਿਆ ਗਿਆ ਹੈ ਕਿ ''ਹਰ ਚੀਜ਼ ਨੂੰ ਚੀਜ਼ ਬ੍ਰੇਕ ਲੱਗ ਸਕਦੀ ਹੈ ਪਰ ਸੁਪਨਿਆਂ 'ਤੇ ਕਦੇ ਬ੍ਰੇਕ ਨਹੀਂ ਲੱਗ ਸਕਦੀ। ਆਪਣੇ ਸੁਪਨਿਆਂ ਨੂੰ ਉਡਾਣ ਦੇਣ ਫਿਰ ਆ ਰਹੇ ਹਨ ਅਮਿਤਾਭ ਬੱਚਨ ਲੈ ਕੇ 'ਕੌਨ ਬਨੇਗਾ ਕਰੋੜਪਤੀ' ਦਾ 12ਵਾਂ ਸੀਜ਼ਨ, ਰਜਿਸਟਰੇਸ਼ਨ ਸ਼ੁਰੂ ਹੋਣਗੇ 9 ਮਈ ਰਾਤ 9 ਵਜੇ ਤੋਂ।''  
ਦੱਸਣਯੋਗ ਹੈ ਕਿ 'ਲੌਕ ਡਾਊਨ' ਨੂੰ ਦੇਖਦੇ ਹੋਏ ਹਾਲੇ ਸਿਰਫ ਸ਼ੋਅ ਦਾ ਰਜਿਸਟਰੇਸ਼ਨ ਹੀ ਕੀਤਾ ਜਾਵੇਗਾ। ਅਮਿਤਾਭ ਬੱਚਨ ਦਾ ਸ਼ੋਅ 'ਕੌਨ ਬਨੇਗਾ ਕਰੋੜਪਤੀ' ਟੀ.ਵੀ. ਦਾ ਸਭ ਤੋਂ ਲੋਕਪ੍ਰਿਯ ਕਵਿਜ ਸ਼ੋਅ ਹੈ। ਹਰ ਸਾਲ ਇਹ ਸ਼ੋਅ ਜਦੋਂ ਸ਼ੁਰੂ ਹੁੰਦਾ ਹੈ ਟੀ. ਆਰ. ਪੀ. ਦੀ ਟਾਪ ਲਿਸਟ ਵਿਚ ਜਗ੍ਹਾ ਬਣਾਉਣ ਵਿਚ ਕਾਮਯਾਬ ਰਹਿੰਦਾ ਹੈ।   ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Content Editor sunita

Related News