KBC 11 ''ਚ ਹੋਏ ਕਈ ਬਦਲਾਅ, ਤੁਸੀਂ ਵੀ ਇੰਝ ਬਣ ਸਕਦੇ ਹੋ ਸ਼ੋਅ ਦਾ ਹਿੱਸਾ

8/20/2019 3:10:47 PM

ਮੁੰਬਈ (ਬਿਊਰੋ) — 'ਕੌਨ ਬਣੇਗਾ ਕਰੋੜਪਤੀ' ਦਾ ਨਵਾਂ ਸੀਜ਼ਨ ਬੀਤੇ ਦਿਨੀਂ ਯਾਨੀ ਸੋਮਵਾਰ ਤੋਂ ਸ਼ੁਰੂ ਹੋ ਚੁੱਕਾ ਹੈ। ਇਸ ਨਵੇਂ ਸੀਜ਼ਨ 'ਚ ਕਈ ਨਵੀਆਂ ਗੱਲਾਂ ਜੁੜੀਆਂ ਹਨ। ਨਵੇਂ ਰੂਪ 'ਚ 'ਕੌਨ ਬਣੇਗਾ ਕਰੋੜਪਤੀ' ਦੇਖਣਾ ਅਸਲ 'ਚ ਕਾਫੀ ਅਨੁਭਵਕਾਰੀ ਹੈ। ਸਭ ਤੋਂ ਜ਼ਿਆਦਾ ਮਾਹੌਲ ਬਣਾਇਆ ਅਜੈ-ਅਤੁਲ ਦੀ ਨਵੀਂ ਧੁਨ ਨੇ। 'ਕੇਬੀਸੀ' ਜੀ ਧੁਨ ਤਾਂ ਪੁਰਾਣੀ ਹੀ ਹੈ, ਕੁਝ ਨਵੇਂ ਵਾਈਡਯੰਤਰਾਂ ਅਤੇ ਆਰਕੈਸਟਰਾਂ ਤੋਂ ਅਜੈ-ਅਤੁਲ ਦੀ ਜੋੜੀ ਤੋਂ ਇਸ ਨੂੰ ਜ਼ਿਆਦਾ ਅਮੀਰ ਕਰ ਦਿੱਤਾ ਹੈ। ਅਜਿਹੇ ਹੀ ਕੁਝ ਬਦਲਾਅ ਬਾਰੇ 'ਚ ਜਾਣੋ ਇੱਥੇ...

PunjabKesari

1. ਇਸ ਵਾਰ ਦੀ ਥੀਮ ਹੈ 'ਵਿਸ਼ਵਾਸ ਹੈ ਤੋਂ ਖੜ੍ਹੇ ਰਹੋ।' ਇਸ ਦੀ ਥੀਮ ਹਰ ਸਾਲ ਬਦਲੀ ਜਾਂਦੀ ਹੈ। 2000 'ਚ ਜਦੋਂ ਇਹ ਸ਼ੁਰੂ ਹੋਇਆ ਸੀ ਉਦੋ ਇਸ ਦੀ ਥੀਮ ਸੀ 'ਨੌ ਬਜ ਗਏ ਕਯਾ।'

2. ਇਸ ਵਾਰ ਲਾਈਫ ਲਾਇਨ 'ਚ ਵੀ ਬਦਲਾਅ ਹੋਇਆ ਹੈ। ਫਿੱਫਟੀ ਫਿੱਫਟੀ, ਆਡੀਅੰਸ ਪੋਲ ਤੇ ਆਸਕ ਦਿ ਐਕਸਪਰਟ ਨੂੰ ਨਹੀਂ ਬਦਲਿਆ ਗਿਆ। ਪਹਿਲਾ ਕੰਟੈਸਟੈਂਟ ਨਾਲ ਸਾਥੀ ਨੂੰ ਮਦਦ ਲਈ ਬੁਲਾਇਆ ਜਾਂਦਾ ਸੀ ਪਰ ਹੁਣ ਇਹ ਲਾਈਫ ਲਾਈਨ ਹਟਾ ਦਿੱਤੀ ਗਈ ਹੈ। ਇਸ ਦੀ ਜਗ੍ਹਾ ਲਈ ਹੈ 'ਫਲਿਪ' ਨੇ। ਇਸ ਲਾਈਫ ਲਾਇਨ 'ਚ ਸਵਾਲ ਬਦਲ ਜਾਂਦਾ ਹੈ। ਪੁਰਾਣੇ ਕੁਝ ਸੀਜ਼ਨ 'ਚ ਵੀ ਇਸ ਲਾਈਫ ਲਾਇਨ ਦਾ ਉਪਯੋਗ ਹੋ ਚੁੱਕਾ ਹੈ।

3. ਪਿਛਲੇ ਸਾਲ ਸ਼ੁਰੂ ਹੋਏ 'KBC Karamveer' ਨੂੰ ਇਸ ਸਾਲ ਵੀ ਰੱਖਿਆ ਜਾ ਸਕਦਾ ਹੈ। ਇਸ ਦਾ ਖੁਲਾਸਾ ਸ਼ੁੱਕਰਵਾਰ ਨੂੰ ਹੀ ਹੋਵੇਗਾ। ਉਂਝ ਮੰਨਿਆ ਜਾ ਰਿਹਾ ਹੈ ਕਿ ਇਸ ਸਾਲ ਕੁਝ ਸੈਲੀਬ੍ਰਿਟੀ ਵੀ ਇਸ ਦਾ ਹਿੱਸਾ ਹੋਣਗੇ।

PunjabKesari

4. ਟੈਕਨੋਲਾਜੀ ਦੇ ਮਾਮਲੇ 'ਚ ਵੀ ਬਦਲਾਅ ਹੈ। ਸੈੱਟ ਥੋੜਾ ਬਦਲਿਆ ਹੈ, ਲਾਈਟਿੰਗ ਨਵੀਂ ਹੈ ਅਤੇ ਅਮਿਤਾਭ ਬੱਚਨ ਜਿਹੜੇ ਫੋਨ ਨਾਲ ਸੈਲਫੀ ਲੈਂਦੇ ਹਨ ਉਹ ਵੀ ਨਵਾਂ ਹੈ। ਇਸ ਵਾਰ 8 ਜੂਮ ਵਾਲੇ ਫੋਨ ਨਾਲ ਸੈਲਫੀ ਲਈ ਜਾ ਰਹੀ ਹੈ। ਇਕ 'ਬਗੀ ਕੈਮਰਾ' ਵੀ ਹੈ, ਜੋ ਅਮਿਤਾਭ ਬੱਚਨ ਤੇ ਦਰਸ਼ਕਾਂ ਦੇ ਡਰਾਮਾਟਿਕ ਸ਼ਾਟਸ ਲੈਂਦਾ ਹੈ।

5. ਇਸ ਸਾਲ ਇਹ ਸ਼ੋਅ 13 ਹਫਤੇ ਤੱਕ ਚੱਲਣ ਵਾਲਾ ਹੈ। ਸੋਮਵਾਰ ਤੋਂ ਸ਼ੁੱਕਰਵਾਰ ਤੱਕ ਰੋਜ਼ਾਨਾ ਡੇਢ ਘੰਟੇ ਤੱਕ ਇਸ ਦਾ ਪ੍ਰਸਾਰਣ ਹੋਵੇਗਾ। ਲਗਭਗ 65 ਐਪੀਸੋਡ ਇਸ ਸੀਜ਼ਨ 'ਚ ਦਿਖਾਏ ਜਾਣਗੇ।

 

ਟੈਲੀਵਿਜ਼ਨ ਦੇ ਸਭ ਤੋਂ ਲੋਕਪ੍ਰਿਯ ਗੇਮ ਸ਼ੋਅ 'ਕੌਨ ਬਣੇਗਾ ਕਰੋੜਪਤੀ' ਦੇ 11ਵੇਂ ਸੀਜ਼ਨ ਦਾ ਸ਼ੂਟ ਜੂਨ 'ਚ ਸ਼ੁਰੂ ਹੋਇਆ ਸੀ। ਪਿਛਲੇ ਸੀਜ਼ਨ ਵਾਂਗ ਇਸ ਵਾਰ ਵੀ ਸ਼ੋਅ ਦੀਆਂ ਕੜੀਆਂ ਘੱਟ ਰਹਿਣਗੀਆਂ। ਇਸ ਸ਼ੋਅ 'ਚ ਸ਼ਾਮਲ ਹੋਣ ਦੇ ਇੱਛੁਕ ਲੋਕ ਲਿੰਕ https://kbcliv.in/online-registration/ 'ਤੇ ਲੋਗਇਨ ਕਰਕੇ ਆਨਲਾਈਨ ਰਜਿਸਟਰੇਸ਼ਨ ਕਰਨਾ ਹੁੰਦਾ ਹੈ। ਰਜਿਸਟਰੇਸ਼ਨ ਦੀ ਤਾਰੀਖ ਦੀ ਘੋਸ਼ਣਾ ਸਮੇਂ-ਸਮੇਂ 'ਤੇ ਕੀਤੀ ਜਾਂਦੀ ਹੈ। ਉਮੀਦਵਾਰਾਂ ਨੂੰ ਆਨਲਾਈਨ ਰਜਿਸਟਰੇਸ਼ਨ ਕਰਾਉਂਦੇ ਸਮੇਂ ਬੈਸਿਕ ਜਾਣਕਾਰੀ ਦੇਣੀ ਹੁੰਦੀ ਹੈ। ਉਂਝ ਪਿਛਲੇ ਸਾਲ ਅਮਿਤਾਭ ਬੱਚਨ ਨੇ ਸੰਕੇਤ ਦਿੱਤੇ ਸਨ ਕਿ 'ਕੇਬੀਸੀ' ਦਾ 10ਵਾਂ ਸੀਜ਼ਨ ਸ਼ਾਇਦ ਅੰਤਿਮ ਸੀਜ਼ਨ ਹੋ ਸਕਦਾ ਹੈ ਕਿਉਂਕਿ ਇਸ ਸ਼ੋਅ ਨਾਲ ਉਨ੍ਹਾਂ ਦਾ ਕੰਟਰੈਕਟ ਖਤਮ ਹੋਣ ਜਾ ਰਿਹਾ ਹੈ। ਹੁਣ ਤਾਜਾ ਜਾਣਕਾਰੀ ਮੁਤਾਬਕ, 'ਕੌਨ ਬਣੇਗਾ ਕਰੋੜਪਤੀ' ਲਈ ਅਮਿਤਾਭ ਬੱਚਨ ਨਾਲ ਤਿੰਨ ਸਾਲ ਲਈ ਨਵਾਂ ਕੰਟਰੈਕਟ ਸਾਈਨ ਹੋ ਚੁੱਕਾ ਹੈ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News