ਭਾਜਪਾ ਨੂੰ 'ਕੇਦਾਰਨਾਥ' ਦਾ ਵਿਰੋਧ ਕਰਨ 'ਤੇ ਫਿਲਮਕਾਰ ਨੇ ਦਿੱਤਾ ਕਰਾਰਾ ਜਵਾਬ

11/14/2018 10:00:26 AM

ਮੁੰਬਈ(ਬਿਊਰੋ)— ਬਾਲੀਵੁੱਡ ਐਕਟਰ ਸੈਫ ਅਲੀ ਖਾਨ ਦੀ ਧੀ ਸਾਰਾ ਅਲੀ ਖਾਨ ਦੀ ਫਿਲਮ ਆਪਣੇ ਸ਼ੂਟਿੰਗ ਸਮੇਂ ਤੋਂ ਹੀ ਸੁਰਖੀਆਂ 'ਚ ਰਹੀ ਹੈ। ਫਿਲਮ ਆਏ ਦਿਨ ਹੀ ਵਿਵਾਦਾਂ 'ਚ ਘਿਰੀ ਰਹਿੰਦੀ ਹੈ। 'ਕੇਦਾਰਨਾਥ' ਨੂੰ ਰਿਲੀਜ਼ਿੰਗ ਡੇਟ ਮਿਲ ਗਈ ਹੈ। ਹਾਲ ਹੀ 'ਚ ਫਿਲਮ ਦਾ ਟਰੇਲਰ ਰਿਲੀਜ਼ ਹੋਇਆ, ਜਿਸ 'ਚ ਸਾਰਾ ਦੀ ਐਕਟਿੰਗ ਦੀ ਲੋਕਾਂ ਨੇ ਖੂਬ ਤਾਰੀਫ ਕੀਤੀ ਹੈ। ਬੇਸ਼ੱਕ ਸਾਰਾ ਦੀ ਤਾਰੀਫ ਹੋ ਰਹੀ ਹੈ ਪਰ ਫਿਲਮ ਇਕ ਵਾਰ ਫਿਰ ਵਿਵਾਦਾਂ 'ਚ ਘਿਰ ਗਈ ਹੈ। ਹੁਣ ਫਿਲਮ 'ਤੇ ਇਲਜ਼ਾਮ ਲੱਗਿਆ ਹੈ 'ਲਵ ਜੇਹਾਦ' ਨੂੰ ਹੁਲਾਰਾ ਦੇਣ ਦਾ।

ਜੀ ਹਾਂ, ਭਾਜਪਾ ਨੇ ਫਿਲਮ 'ਤੇ ਲਵ ਜੇਹਾਦ ਨੂੰ ਹੁਲਾਰਾ ਦੇਣ ਦਾ ਇਲਜ਼ਾਮ ਲਾਉਂਦੇ ਹੋਏ ਇਸ 'ਤੇ ਬੈਨ ਕਰਨ ਦੀ ਮੰਗ ਕੀਤੀ ਹੈ। ਇਸ ਦਾ ਜਵਬ ਦਿੰਦੇ ਹੋਏ 'ਕੇਦਾਰਨਾਥ' ਦੇ ਮੇਕਰਸ ਨੇ ਕਿਹਾ ਕਿ ਉਨ੍ਹਾਂ ਦੀ ਫਿਲਮ ਦਾ ਮਕਸਦ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣਾ ਨਹੀਂ ਸਗੋਂ ਲੋਕਾਂ ਨੂੰ ਐਨਟਰਟੇਨ ਕਰਨਾ ਹੈ। ਫਿਲਮੇਕਰ ਰੋਨੀ ਸਕਰੂਵਾਲਾ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਫਿਲਮ ਦੇਖਣ ਤੋਂ ਪਹਿਲਾਂ ਹੈ ਕਿਸੇ ਤਰ੍ਹਾਂ ਦੀ ਰਾਏ ਕਾਇਮ ਨਾ ਕਰਨ। ਉਨ੍ਹਾਂ ਨੂੰ ਫਿਲਮ ਦੇਖਣੀ ਚਾਹੀਦੀ ਹੈ, ਜਿਸ ਨੂੰ ਦੇਖਣ ਤੋਂ ਬਾਅਦ ਉਨ੍ਹਾਂ ਨੂੰ ਪਤਾ ਲੱਗੇਗਾ ਕਿ ਫਿਲਮ 'ਚ ਅਜਿਹਾ ਕੁਝ ਨਹੀਂ ਹੈ। 'ਕੇਦਾਰਨਾਥ' 'ਚ ਸਾਰਾ ਅਲੀ ਖਾਨ ਨਾਲ ਸੁਸ਼ਾਂਤ ਸਿੰਘ ਰਾਜਪੂਤ ਮੁੱਖ ਭੂਮਿਕਾ 'ਚ ਹੈ। ਇਸ ਫਿਲਮ ਦੀ ਕਹਾਣੀ ਉਤਰਾਖੰਡ ਦੀ ਤ੍ਰਾਸਦੀ 'ਤੇ ਅਧਾਰਿਤ ਹੈ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News