ਕੁਦਰਤੀ ਆਫਤ ''ਤੇ ਬਣੀ ਸਭ ਤੋਂ ਵੱਡੀ ਭਾਰਤੀ ਫ਼ਿਲਮ ਹੈ ''ਕੇਦਾਰਨਾਥ''

12/5/2018 4:10:14 PM

ਮੁੰਬਈ (ਬਿਊਰੋ)— ਰੌਨੀ ਸਕਰੂਵਾਲਾ ਦੀ ਅਗਲੀ ਫ਼ਿਲਮ 'ਕੇਦਾਰਨਾਥ' ਸ਼ਹਿਰ ਵਿਚ ਆਏ ਹੜ੍ਹ 'ਤੇ ਆਧਾਰਿਤ ਹੈ। ਸਾਲ 2013 ਦੇ ਜੂਨ ਮਹੀਨੇ ਵਿਚ ਆਏ ਇਸ ਭਿਆਨਕ ਹੜ੍ਹ ਨੇ ਕੇਦਾਰਨਾਥ 'ਚ ਸਭ ਕੁਝ ਤਬਾਅ ਕਰ ਦਿੱਤਾ ਸੀ ਅਤੇ ਰੱਬ ਦੀ ਇਸ ਧਰਤੀ 'ਤੇ ਅਜਿਹਾ ਕਹਿਰ ਦੇਖਣ ਨੂੰ ਮਿਲਿਆ ਜਿਸ ਦੀ ਅੱਜ ਤੱਕ ਕਿਸੇ ਨੇ ਕਲਪਨਾ ਵੀ ਨਹੀਂ ਕੀਤੀ ਹੋਵੇਗੀ। ਆਫਤ 'ਤੇ ਆਧਾਰਿਤ ਇਸ ਫ਼ਿਲਮ ਨੂੰ ਵੱਡੇ ਪੈਮਾਨੇ 'ਤੇ ਫ਼ਿਲਮਾਇਆ ਗਿਆ ਹੈ। ਫ਼ਿਲਮ ਵਿਚ ਬਹੁਤ ਸਾਰੇ ਦ੍ਰਿਸ਼ ਪਾਣੀ 'ਚ ਫ਼ਿਲਮਾਏ ਗਏ ਹੈ ਜਿਨ੍ਹਾਂ ਨੂੰ ਦੇਖ ਕੇ ਤੁਹਾਡੇ ਵੀ ਰੌਂਗਟੇ ਖੜ੍ਹੇ ਹੋ ਜਾਣਗੇ। ਦੱਸ ਦੇਈਏ ਕਿ 'ਕੇਦਾਰਨਾਥ' ਪਿਆਰ, ਧਰਮ, ਜੁਨੂੰਨ ਤੇ ਰੂਹਾਨੀਅਤ ਦਾ ਸੁਮੇਲ ਹੈ। ਜੂਨ 2013 'ਚ ਸ਼ਹਿਰ ਵਿਚ ਆਏ ਹੜ੍ਹ ਨਾਲ ਕਈ ਲੋਕਾਂ ਦੀ ਜਾਨ ਗਈ ਸੀ। 'ਕੇਦਾਰਨਾਥ' ਨਾਲ ਸਾਰਾ ਅਲੀ ਖਾਨ ਬਾਲੀਵੁੱਡ 'ਚ ਡੈਬਿਊ ਕਰ ਰਹੀ ਹੈ। ਉੱਥੇ ਹੀ ਰੌਨੀ ਸਕਰੂਵਾਲਾ ਅਤੇ ਅਭਿਸ਼ੇਕ ਕਪੂਰ ਨਾਲ ਸੁਸ਼ਾਂਤ ਸਿੰਘ ਰਾਜਪੂਤ 2013 ਵਿਚ ਆਈ ਫ਼ਿਲਮ 'ਕਾਈ ਪੋ ਚੇ' ਤੋਂ ਬਾਅਦ ਦੂਜੀ ਵਾਰ ਇਕੱਠੇ ਨਜ਼ਰ ਆ ਰਹੇ ਹਨ। ਦੱਸ ਦੇਈਏ ਕਿ 'ਕੇਦਾਰਨਾਥ' 7 ਦਸੰਬਰ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋ ਰਹੀ ਹੈ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News