ਉਡੀਕਾਂ ਖਤਮ, ਰਿਲੀਜ਼ ਹੋਇਆ ਸ਼ਹਿਨਾਜ਼ ਤੇ ਜੱਸੀ ਗਿੱਲ ਦਾ ਗੀਤ ''ਕਹਿ ਗਈ ਸੌਰੀ''

5/12/2020 12:08:05 PM

ਜਲੰਧਰ (ਬਿਊਰੋ) — ਪੰਜਾਬੀ ਸਿੰਗਰ ਸ਼ਹਿਨਾਜ਼ ਕੌਰ ਗਿੱਲ ਤੇ ਜੱਸੀ ਗਿੱਲ ਦਾ ਗੀਤ 'ਕਹਿ ਗਈ ਸੌਰੀ' ਰਿਲੀਜ਼ ਹੋ ਗਿਆ ਹੈ। ਪੋਸਟਰ ਤੇ ਟੀਜ਼ਰ ਰਿਲੀਜ਼ ਹੋਣ ਤੋਂ ਬਾਅਦ ਸ਼ਹਿਨਾਜ਼ ਤੇ ਜੱਸੀ ਦੇ ਇਸ ਗੀਤ ਦਾ ਫੈਨਜ਼ ਕਾਫੀ ਇੰਤਜ਼ਾਰ ਕਰ ਰਹੇ ਸਨ। ਅੱਜ ਗੀਤ ਰਿਲੀਜ਼ ਕਰ ਦਿੱਤਾ ਗਿਆ ਹੈ। ਗੀਤ 'ਚ ਜੱਸੀ ਤੇ ਸ਼ਹਿਨਾਜ਼ ਵਿਚਕਾਰ ਬ੍ਰੇਕਅੱਪ ਹੁੰਦਾ ਦਿਖਾਇਆ ਗਿਆ ਹੈ। ਗੀਤ ਦੀ ਸ਼ੁਰੂਆਤ ਸ਼ਹਿਨਾਜ਼ ਨਾਲ ਹੁੰਦੀ ਹੈ, ਜਿਸ ਵਿਚ ਉਹ ਜੱਸੀ ਗਿੱਲ ਨੂੰ ਬੋਲਦੀ ਹੈ, 'ਅੱਜ ਤੋਂ ਬਾਅਦ ਮੈਨੂੰ ਦੁਬਾਰਾ ਕਾਲ ਨਾ ਕਰੀ ਕਿਉਂਕਿ ਸਾਡਾ ਕੋਈ ਫਿਊਚਰ ਨਹੀਂ ਹੈ... ਆਈ ਐੱਮ ਸੌਰੀ।' ਇਸ ਤੋਂ ਬਾਅਦ ਦੋਵੇਂ ਇਕ-ਦੂਜੇ ਨੂੰ ਬਹੁਤ ਮਿਸ ਕਰਦੇ ਹਨ। ਇਹ ਪਹਿਲੀ ਵਾਰ ਹੈ ਜਦੋਂ ਦੋਵੇਂ ਪੰਜਾਬੀ ਸਿੰਗਰ ਕਿਸੇ ਗੀਤ 'ਚ ਇਕੱਠੇ ਨਜ਼ਰ ਆ ਰਹੇ ਹਨ। ਇਸ ਤੋਂ ਪਹਿਲਾਂ ‘ਬਿੱਗ ਬੌਸ 13’ ਫੇਮ ਸ਼ਹਿਨਾਜ਼ ਕੌਰ ਗਿੱਲ, ਸਿਧਾਰਥ ਸ਼ੁਕਲਾ ਨਾਲ ਇਕ ਗੀਤ 'ਭੁਲਾ ਦੂਗਾਂ’ 'ਚ ਨਜ਼ਰ ਆਈ ਸੀ। ਬਿੱਗ ਬੌਸ ਤੋਂ ਬਾਹਰ ਆਉਣ ਤੋਂ ਬਾਅਦ ਇਹ ਪਹਿਲਾ ਗੀਤ ਸੀ ਕਿਉਂਕਿ ਸ਼ਹਿਨਾਜ਼ ਤੇ ਸਿਧਾਰਥ ਦੀ ਜੋੜੀ ਕਾਫੀ ਪਸੰਦ ਕਰਦੇ ਹਨ, ਇਸ ਲਈ ਗੀਤ ਨੂੰ ਵੀ ਫੈਨਜ਼ ਨੇ ਕਾਫੀ ਪਸੰਦ ਕੀਤਾ।

ਜੇ ਗੱਲ ਕਰੀਏ ਜੱਸੀ ਗਿੱਲ ਦੇ ਵਰਕ ਫਰੰਟ ਦੀ ਤਾਂ ਹਾਲ ਹੀ 'ਚ ਉਹ 'ਏਨਾਂ ਚਾਹੁੰਨੀ ਹਾਂ' ਟਾਈਟਲ ਹੇਠ ਆਪਣਾ ਸਿੰਗਲ ਟਰੈਕ ਲੈ ਕੇ ਆਏ ਸਨ, ਜਿਸ ਨੂੰ ਦਰਸ਼ਕਾਂ ਵੱਲੋਂ ਖੂਬ ਪਸੰਦ ਵੀ ਕੀਤਾ ਗਿਆ ਸੀ। ਜੱਸੀ ਗਿੱਲ ਅਦਾਕਾਰੀ ਦੇ ਖੇਤਰ 'ਚ ਵੀ ਕਾਫੀ ਸਰਗਰਮ ਹਨ। ਉਹ ਪਾਲੀਵੁੱਡ ਦੀਆਂ ਫਿਲਮਾਂ ਦੇ ਨਾਲ-ਨਾਲ ਬਾਲੀਵੁੱਡ ਦੀਆਂ ਫਿਲਮਾਂ 'ਚ ਵੀ ਆਪਣੀ ਅਦਾਕਾਰੀ ਦੇ ਜਲਵੇ ਬਿਖੇਰ ਰਹੇ ਹਨ।

 

ਇਹ ਵੀ ਪੜ੍ਹੋ:42 ਸਾਲ ਪਹਿਲੇ ਰਿਲੀਜ਼ ਹੋਈ ਸੀ ਬਿੱਗ ਬੀ ਦੀ ਇਹ ਫਿਲਮ, ਤਸਵੀਰ ਸ਼ੇਅਰ ਕਰ ਲਿਖਿਆ ਖਾਸ ਮੈਸੇਜਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Content Editor manju bala

Related News