ਇਸ ਅਭਿਨੇਤਰੀ ਨੇ ਖਰੀਦਿਆ 55 ਕਰੋੜ ਰੁਪਏ ਦਾ ਆਲੀਸ਼ਾਨ ਬੰਗਲਾ

10/29/2017 8:02:05 PM

ਲੰਡਨ (ਬਿਊਰੋ)— ਅਭਿਨੇਤਰੀ ਤੇ ਰਿਐਲਿਟੀ ਸਟਾਰ ਕੈਂਡਲ ਜੈਨਰ ਨੇ ਹਾਲ ਹੀ 'ਚ ਬੇਵਰਲੀ ਹਿਲਜ਼ 'ਚ ਇਕ ਆਲੀਸ਼ਾਨ ਬੰਗਲਾ ਖਰੀਦਿਆ ਹੈ। ਉਸ ਨੇ ਇਹ ਬੰਗਲਾ ਐਕਟਰ ਚਾਰਲੀ ਸ਼ੀਨ ਤੋਂ 55 ਕਰੋੜ ਰੁਪਏ 'ਚ ਖਰੀਦਿਆ ਹੈ।
PunjabKesari
ਇਸ 'ਚ 6 ਬੈੱਡਰੂਮ, ਫੈਮਿਲੀ ਰੂਮ, ਬ੍ਰੇਕਫਾਸਟ ਬਾਰ, ਮੂਵੀ ਥਿਏਟਰ ਆਦਿ ਹਨ। ਇਸ ਦੇ ਬਾਹਰਲੇ ਏਰੀਏ 'ਚ ਸਵਿਮਿੰਗ ਪੂਲ ਤੇ ਟੈਨਿਸ ਕੋਰਟ ਹੈ।
PunjabKesari
ਸਵਿਮਿੰਗ ਪੂਲ ਦੇ ਆਲੇ-ਦੁਆਲੇ ਸੀਟਿੰਗ ਏਰੀਆ ਤੇ ਪੇੜ ਲੱਗੇ ਹੋਏ ਹਨ। ਬਾਹਰੀ ਏਰੀਏ 'ਚ ਗਾਰਡਨ ਵੀ ਹੈ, ਜਿਥੇ ਬੈਠਣ ਦੇ ਨਾਲ ਬੱਚਿਆਂ ਦੇ ਖੇਡਣ ਲਈ ਵੀ ਜਗ੍ਹਾ ਹੈ।
PunjabKesari
ਲਾਅਨ 'ਚ ਫਾਇਰ ਪਲੇਸ ਹੈ। ਬੰਗਲੇ ਅੰਦਰ ਵੱਡਾ ਜਿਹਾ ਫੈਮਿਲੀ ਰੂਮ ਹੈ। ਇਸ 'ਚ ਫਰੈਂਚ ਡੌਰ, ਵੁਡਨ ਫਲੋਰਿੰਗ ਤੇ ਵੱਡੇ-ਵੱਡੇ ਸੋਫੇ ਲੱਗੇ ਹੋਏ ਹਨ। ਪੂਰੇ ਬੰਗਲੇ ਦੇ ਫਲੋਰ 'ਤੇ ਸਪੈਨਿਸ਼ ਟਾਇਲਜ਼ ਲੱਗੀਆਂ ਹਨ ਤੇ ਡੈਕੋਰੇਟਿਵ ਪਿੱਲਰ ਵੀ ਹਨ।
PunjabKesari
ਬੰਗਲੇ ਦੇ ਕੁਝ ਬੈੱਡਰੂਮਸ 'ਚ ਵੁਡਨ ਫਲੋਰਿੰਗ ਤੇ ਕੁਝ 'ਚ ਕਾਰਪੇਟ ਲੱਗਾ ਹੈ। ਇਸ 'ਚ ਮਾਡਰਨ ਕਿਚਨ ਹੈ, ਜਿਸ 'ਚ ਸਾਰੀਆਂ ਆਧੁਨਿਕ ਸੁਵਿਧਾਵਾਂ ਮੌਜੂਦ ਹਨ।
PunjabKesari
ਕਿਚਨ 'ਚ ਵੱਡੇ-ਵੱਡੇ ਕੈਬਿਨੇਟ ਤੇ ਸੈਂਟਲ ਟੇਬਲ ਹਨ। ਨਾਲ ਹੀ ਇਥੋਂ ਬਾਹਰ ਦਾ ਨਜ਼ਾਰਾ ਦੇਖਣ ਲਈ ਖਾਸ ਖਿੜਕੀ ਵੀ ਹੈ।​​​​​​​​​​​​​​​​​​​​​​​​​​​​
PunjabKesariPunjabKesariPunjabKesariPunjabKesariPunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News