ਜਸਲੀਨ ਦੇ ਪਿਤਾ ਨੂੰ ਨਹੀਂ ਪਸੰਦ ਅਨੂਪ ਜਲੋਟਾ, ਰਿਸ਼ਤੇ ਨੂੰ ਕੀਤੀ ਕੋਰੀ ਨਾਂਹ
9/21/2018 5:04:56 PM
ਮੁੰਬਈ(ਬਿਊਰੋ)— 'ਬਿੱਗ ਬੌਸ 12' 'ਚ ਭਜਨ ਸਮਰਾਟ ਅਨੂਪ ਜਲੋਟਾ ਨੇ ਜਦੋਂ ਤੋਂ ਐਂਟਰੀ ਕੀਤੀ ਹੈ, ਉਦੋਂ ਤੋਂ ਹੀ ਚਰਚਾ 'ਚ ਹਨ। ਅਨੂਪ ਜਲੋਟਾ ਆਪਣੀ ਪਾਰਟਨਰ ਦੇ ਰੂਪ 'ਚ ਚੇਲੀ ਜਸਲੀਨ ਮਥਾਰੂ ਨਾਲ 'ਬਿੱਗ ਬੌਸ 12' ਦੇ ਘਰ 'ਚ ਮੁਕਾਬਲੇਬਾਜ਼ ਦੇ ਰੂਪ 'ਚ ਪਹੁੰਚੇ। ਦਰਅਸਲ ਮਾਮਲਾ ਇਹ ਹੈ ਕਿ ਅਨੂਪ ਜਲੋਟਾ ਨੇ 'ਬਿੱਗ ਬੌਸ' ਦੇ ਘਰ 'ਚ ਐਂਟਰੀ ਲੈਣ ਤੋਂ ਪਹਿਲਾਂ ਇਸ ਗੱਲ ਦਾ ਖੁਲਾਸਾ ਕੀਤਾ ਗਿਆ ਸੀ ਕਿ ਜਸਲੀਨ ਨਾਲ ਰਿਲੇਸ਼ਨ 'ਚ ਹੈ। ਇਹ ਜਾਣ ਕੇ ਸਲਮਾਨ ਖਾਨ ਤੋਂ ਲੈ ਕੇ ਜਨਤਾ ਤੱਕ ਦੇ ਹੋਸ਼ ਉਡ ਗਏ। ਸੋਸ਼ਲ ਮੀਡੀਆ 'ਤੇ ਵੀ ਅਨੂਪ ਜਲੋਟਾ ਨੂੰ ਲੈ ਕੇ ਕਾਫੀ ਮਜ਼ਾਕ ਚੱਲ ਰਿਹਾ ਹੈ। ਫਿਲਹਾਲ ਅਨੂਪ ਤੇ ਜਸਲੀਨ ਦੇ ਰਿਲੇਸ਼ਨ ਨੂੰ ਲੈ ਕੇ ਇਕ ਹੋਰ ਵੀ ਖੁਲਾਸਾ ਹੋਇਆ ਹੈ।
ਹਾਲ ਹੀ 'ਚ ਅਨੂਪ ਜਲੋਟਾ ਦੇ ਰਿਲੇਸ਼ਨਸ਼ਿਪ ਨੂੰ ਲੈ ਕੇ ਜਸਲੀਨ ਦੇ ਪਿਤਾ ਕੇਸਰ ਮਥਾਰੂ ਨੇ ਮੀਡੀਆ ਨਾਲ ਗੱਲਬਾਤ ਕੀਤੀ ਗਈ। ਇਸ ਦੌਰਾਨ ਉਨ੍ਹਾਂ ਨੇ ਦੱਸਿਆ, ''ਸਾਡਾ ਪਰਿਵਾਰ ਉਸ ਸਮੇਂ ਹੈਰਾਨ ਹੋ ਗਿਆ, ਜਦੋਂ ਇਸ ਰਿਲੇਸ਼ਨਸ਼ਿਪ ਦੀ ਸੱਚਾਈ ਬਾਹਰ ਆਈ। ਮੈਂ ਇਸ ਰਿਸ਼ਤੇ ਨੂੰ ਕਦੇ ਵੀ ਸਵੀਕਾਰ ਨਹੀਂ ਕਰਾਂਗਾ। ਮੈਂ ਕਦੇ ਵੀ ਉਸ ਨੂੰ ਆਪਣਾ ਆਸ਼ੀਰਵਾਦ ਨਹੀਂ ਦੇਵਾਂਗਾ ਅਤੇ ਇਸ ਮਾਮਲੇ ਤੋਂ ਦੂਰੀ ਬਣਾ ਕੇ ਹੀ ਰੱਖਣਾ ਚਾਹੁੰਦਾ ਹਾਂ। ਮੈਂ 3-4 ਸਾਲ ਪਹਿਲਾਂ ਜਸਲੀਨ ਦੀ ਗਾਇਕੀ ਦਾ ਹੁਨਰ ਨਿਖਾਰਨ ਲਈ ਅਨੂਪ ਜਲੋਟਾ ਨਾਲ ਮਿਲਵਾਇਆ ਸੀ। ਉਨ੍ਹਾਂ ਨੇ ਕਿਹਾ ਕਿ ਸਾਡੇ ਪਰਿਵਾਰ ਨੂੰ ਕਦੇ ਸ਼ੱਕ ਨਹੀਂ ਹੋਇਆ ਕਿ ਦੋਵਾਂ 'ਚ ਕੀ ਚੱਲ ਰਿਹਾ ਹੈ।''
ਦੱਸ ਦੇਈਏ ਕਿ ਅੱਗੇ ਕੇਸਰ ਮਥਾਰੂ ਨੇ ਕਿਹਾ, ''ਮੈਨੂੰ ਦੱਸਿਆ ਗਿਆ ਸੀ ਕਿ ਦੋਵੇਂ ਹੀ ਗੁਰੂ-ਚੇਲੀ ਦੇ ਤੌਰ 'ਤੇ 'ਬਿੱਗ ਬੌਸ 12' ਦੇ ਘਰ 'ਚ ਐਂਟਰੀ ਲੈ ਰਹੇ ਹਨ। ਉਨ੍ਹਾਂ ਨੇ ਮੈਨੂੰ ਕਦੇ ਵੀ ਇਹ ਗੱਲ ਨਹੀਂ ਦੱਸੀ। ਜਦੋਂ ਉਸ ਨੇ ਰਿਲੇਸ਼ਨ ਬਾਰੇ ਘੋਸ਼ਣਾ ਕੀਤੀ ਤਾਂ ਪੂਰੇ ਪਰਿਵਾਰ ਦੇ ਹੋਸ਼ ਉੱਡ ਗਏ।''
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ