ਸਿੱਖ ਯੋਧਾ ਬਣਨ ਲਈ ਅਕਸ਼ੈ ਨੇ ਸਿੱਖਿਆ ''ਗਤਕਾ''

3/11/2019 1:15:59 PM

ਜਲੰਧਰ(ਬਿਊਰੋ)— ਬਾਲੀਵੁੱਡ ਦੇ ਖਿਲਾੜੀ ਅਕਸ਼ੈ ਕੁਮਾਰ ਨੇ ਆਪਣੀ ਆਉਣ ਵਾਲੀ ਫਿਲਮ 'ਕੇਸਰੀ' 'ਚ ਸਟੰਟ ਕਰਨ ਲਈ ਸਿੱਖਾਂ ਦੇ ਮਾਰਸ਼ਲ ਆਰਟ ਗਤਕਾ ਦੀ ਟ੍ਰੇਨਿੰਗ ਲਈ। ਇਕ ਫਿਲਮ ਨੂੰ ਵੱਡੇ ਪਰਦੇ 'ਤੇ ਲਿਆਉਣ ਲਈ ਕਿੰਨੀ ਮਿਹਨਤ ਕੀਤੀ ਜਾਂਦੀ ਹੈ ਇਸ ਦਾ ਅੰਦਾਜ਼ਾ ਅਕਸ਼ੈ ਕੁਮਾਰ ਦੀਆਂ ਫਿਲਮਾਂ ਤੋਂ ਲਗਾਇਆ ਜਾਂਦਾ ਹੈ। ਹੁਣ ਇਕ ਵਾਰ ਫਿਰ ਅਕਸ਼ੈ ਕੁਮਾਰ ਆਪਣੀ ਫਿਲਮ 'ਕੇਸਰੀ' 'ਚ ਸਟੰਟ ਕਰਦੇ ਹੋਏ ਦਿਖਾਈ ਦੇਣਗੇ।
PunjabKesari
ਤੁਹਾਨੂੰ ਦੱਸ ਦਿੰਦੇ ਹਾਂ ਕਿ ਅਕਸ਼ੈ ਇਸ ਫਿਲਮ 'ਚ ਗਤਕਾ ਕਰਦੇ ਹੋਏ ਨਜ਼ਰ ਆਉਣਗੇ। ਅਕਸ਼ੈ ਕੁਮਾਰ ਨੇ ਇਸ ਫਿਲਮ ਲਈ ਖਾਸ ਤੌਰ 'ਤੇ ਮਾਰਸ਼ਲ ਆਰਟ ਗਤਕਾ ਦੀ ਟ੍ਰੇਨਿੰਗ ਲਈ ਸੀ। ਇਸ ਤੋਂ ਇਲਾਵਾ ਅਕਸ਼ੈ ਨੇ ਨਿਹੰਗ ਸਿੰਘਾਂ ਵੱਲੋਂ ਵਰਤੇ ਜਾਣ ਵਾਲੇ ਹਥਿਆਰਾਂ ਨੂੰ ਚਲਾਉਣ ਦੀ ਵੀ ਟ੍ਰੇਨਿੰਗ ਲਈ ਸੀ।
PunjabKesari
ਫਿਲਮ 'ਚ ਅਕਸ਼ੈ ਕੁਮਾਰ ਕਈ ਰਿਵਾਇਤੀ ਹਥਿਆਰਾਂ ਚਲਾਉਂਦੇ ਹੋਏ ਨਜ਼ਰ ਆਉਣਗੇ। ਅਕਸ਼ੈ ਕੁਮਾਰ ਵੱਲੋਂ ਸਿੱਖੇ ਗਏ ਹਥਿਆਰਾਂ ਦੀ ਗੱਲ ਕੀਤੀ ਜਾਵੇ ਤਾਂ ਇਸ 'ਚ ਚੱਕਰ ਸਭ ਤੋਂ ਪਹਿਲਾਂ ਆਉਂਦਾ ਹੈ। ਨਿਹੰਗ ਸਿੰਘ 12 ਇੰਚੀ ਵਿਆਸ ਵਾਲੇ ਇਸ ਚੱਕਰ ਨੂੰ ਆਪਣੀ ਪੱਗ 'ਚ ਸਜਾਉਂਦੇ ਹਨ।
PunjabKesari
ਅਕਸ਼ੈ ਇਸ ਚੱਕਰ ਨਾਲ ਫਿਲਮ 'ਚ ਕਈ ਸਟੰਟ ਕਰਦੇ ਦਿਖਾਈ ਦੇਣਗੇ। ਇਸ ਤੋਂ ਇਲਾਵਾ ਅਕਸ਼ੈ ਨੇ ਕਿਰਪਾਣ ਦੇ ਨਾਲ-ਨਾਲ ਢਾਲ ਦੀ ਵਰਤੋਂ ਦੀ ਟ੍ਰੇਨਿੰਗ ਵੀ ਲਈ ਹੈ। ਦਸ ਉਂਗਲੀ ਤੇਗ ਇਸ ਫਿਲਮ 'ਚ ਅਕਸ਼ੈ ਦੀ ਪਛਾਣ ਬਣੇਗੀ ਕਿਉਂਕਿ ਅਕਸ਼ੈ ਨੇ ਜ਼ਿਆਦਾਤਰ ਇਸੇ ਤਲਵਾਰ ਦੀ ਹੀ ਵਰਤੋਂ ਕੀਤੀ ਹੈ।
PunjabKesari
ਛੋਟਾ ਬਰਛਾ ਦੁਸ਼ਮਣ ਦੀ ਢਾਲ ਨੂੰ ਪਿੱਛੇ ਧੱਕਣ ਲਈ ਇਸ ਦੀ ਵਰਤੋਂ ਕੀਤੀ ਜਾਂਦੀ ਹੈ। ਇਨ੍ਹਾਂ ਹਥਿਆਰਾਂ ਦੀ ਸਿਖਲਾਈ ਲਈ ਅਕਸ਼ੈ ਨੇ ਪੰਜਾਬ ਤੋਂ ਦੋ ਮਾਹਿਰ ਬੁਲਾਏ ਸਨ, ਜਿਨ੍ਹਾਂ ਨੇ ਅਕਸ਼ੈ ਨੂੰ ਗਤਕੇ ਦੇ ਗੁਰ ਸਿਖਾਏ।
PunjabKesari
ਇਸ ਫਿਲਮ 'ਚ ਅਕਸ਼ੈ ਕੁਮਾਰ ਈਸ਼ਰ ਸਿੰਘ ਦਾ ਕਿਰਦਾਰ ਨਿਭਾ ਰਹੇ ਹਨ। ਇਹ ਫਿਲਮ ਸਾਰਾਗੜ੍ਹੀ ਦੀ ਲੜਾਈ ਬਾਰੇ ਹੈ ਜਿਸ 'ਚ 21 ਸਿੱਖਾਂ ਨੇ 10 ਹਜ਼ਾਰ ਅਫਗਾਨਾਂ ਨੂੰ ਭਾਜੜਾਂ ਪਾਈਆਂ ਸਨ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News