ਇੰਟਰਨੈੱਟ ''ਤੇ ਛਾਈ ਅਕਸ਼ੈ ਅਤੇ ਪਰਿਣੀਤੀ ਦੀ ਰੋਮਾਂਟਿਕ ਤਸਵੀਰ

3/14/2019 11:10:06 AM

ਜਲੰਧਰ(ਬਿਊਰੋ)— ਬਾਲੀਵੁੱਡ ਅਭਿਨੇਤਾ ਅਕਸ਼ੈ ਕੁਮਾਰ ਤੇ ਪਰਿਣੀਤੀ ਚੋਪੜਾ ਆਪਣੀ ਆਉਣ ਵਾਲੀ ਫਿਲਮ 'ਕੇਸਰੀ' ਨੂੰ ਲੈ ਖੂਬ ਚਰਚਾ 'ਚ ਹਨ। ਫਿਲਮ 'ਚ ਅਕਸ਼ੈ ਨੇ ਇਕ ਸਿੱਖ ਹੌਲਦਾਰ ਦਾ ਕਿਰਦਾਰ ਨਿਭਾਇਆ ਹੈ। ਫਿਲਮ ਰਿਲੀਜ਼ ਹੋਣ 'ਚ ਬਹੁਤ ਘੱਟ ਸਮਾਂ ਰਹਿ ਗਿਆ ਹੈ। ਇਸ ਲਈ ਸੋਸ਼ਲ ਮੀਡੀਆ 'ਤੇ ਇਸ ਨੂੰ ਖੂਬ ਪ੍ਰਮੋਟ ਕੀਤਾ ਜਾ ਰਿਹਾ ਹੈ। ਹੁਣ ਤਕ ਫਿਲਮ ਦੇ ਕਈ ਪੋਸਟਰ ਤੇ ਗੀਤ ਰਿਲੀਜ਼ ਹੋ ਚੁੱਕੇ ਹਨ।

PunjabKesari
ਹੁਣ ਫਿਲਮ ਦਾ ਇਕ ਹੋਰ ਪੋਸਟਰ ਰਿਲੀਜ਼ ਹੋਇਆ ਹੈ। ਇਸ 'ਚ ਅਕਸ਼ੈ ਕੁਮਾਰ ਤੇ ਪਰਿਣੀਤੀ ਚੋਪੜਾ ਦਾ ਰੋਮਾਂਟਿਕ ਅੰਦਾਜ਼ ਦੇਖਣ ਨੂੰ ਮਿਲ ਰਿਹਾ ਹੈ। ਫਿਲਮ 'ਚ ਪਹਿਲੀ ਵਾਰ ਅਕਸ਼ੈ ਤੇ ਪਰੀ ਦੀ ਜੋੜੀ ਪਤੀ-ਪਤਨੀ ਦਾ ਰੋਲ ਨਿਭਾਅ ਰਹੀ ਹੈ। ਪਰੀ ਨੇ ਹੀ ਇਸ ਪੋਸਟਰ ਨੂੰ ਸ਼ੇਅਰ ਕਰਦੇ 'ਕੇਸਰੀ' ਕੈਪਸ਼ਨ ਦਿੱਤਾ ਹੈ।


ਫਿਲਮ 'ਕੇਸਰੀ' ਦੀ ਕਹਾਣੀ ਸਾਰਾਗੜ੍ਹੀ ਦੀ ਇਤਿਹਾਸਿਕ ਲੜਾਈ 'ਤੇ ਆਧਾਰਿਤ ਹੈ। ਇਸ 'ਚ 21 ਸਿੱਖਾਂ ਨੇ 10 ਹਜ਼ਾਰ ਅਫਗਾਨੀਆਂ ਦਾ ਸਾਹਮਣਾ ਕੀਤਾ ਤੇ ਉਨ੍ਹਾਂ ਨੂੰ ਹਰਾਇਆ ਸੀ। ਹਾਲ ਹੀ 'ਚ ਅਕਸ਼ੈ ਨੇ ਫਿਲਮ ਦਾ ਇਕ ਮੇਕਿੰਗ ਵਡੀਓ ਵੀ ਸ਼ੇਅਰ ਕੀਤਾ ਸੀ। ਫਿਲਮ 21 ਮਾਰਚ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਣ ਲਈ ਤਿਆਰ ਹੈ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News