''ਕੇਸਰੀ'' ਨੇ ਕੀਤਾ 125 ਕਰੋੜ ਦਾ ਆਂਕੜਾ ਪਾਰ, ''ਬਦਲਾ'' ਤੇ ''ਲੁਕਾ ਛੁਪੀ'' ਹੋਈ ਸੁਪਰਹਿੱਟ
4/1/2019 5:18:45 PM
ਨਵੀਂ ਦਿੱਲੀ (ਬਿਊਰੋ) — ਅਕਸ਼ੈ ਕੁਮਾਰ ਸਟਾਰਰ ਪੀਰੀਅਡ ਡਰਾਮਾ 'ਕੇਸਰੀ' ਬਾਕਸ ਆਫਿਸ 'ਤੇ ਜ਼ਬਰਦਸਤ ਕਮਾਈ ਕਰ ਰਹੀ ਹੈ। ਹੋਲੀ ਦੇ ਖਾਸ ਮੌਕੇ 'ਤੇ ਰਿਲੀਜ਼ ਹੋਈ ਫਿਲਮ ਨੇ ਟਿਕਟ ਖਿੜਕੀ 'ਤੇ ਜ਼ਬਰਦਸਤ ਕਮਾਈ ਕੀਤੀ ਹੈ। ਫਿਲਮ ਟ੍ਰੇਡ ਐਨਾਲਿਸਟ ਤਰਣ ਅਦਰਸ਼ ਨੇ 'ਕੇਸਰੀ' ਦੀ ਕਮਾਈ ਦੇ ਆਂਕੜੇ ਸ਼ੇਅਰ ਕੀਤੇ ਹਨ। ਤਰਣ ਅਦਰਸ਼ ਦੂਜੇ ਵੀਕੈਂਡ 'ਚ 'ਕੇਸਰੀ' ਨੇ ਸ਼ਾਨਦਾਰ ਕਮਾਈ ਹੈ। 'ਕੇਸਰੀ' ਨੇ ਦੂਜੇ ਹਫਤੇ 'ਚ ਸ਼ੁੱਕਰਵਾਰ ਨੂੰ 4.45 ਕਰੋੜ, ਸ਼ਨੀਵਾਰ ਨੂੰ 6.45 ਕਰੋੜ ਅਤੇ ਪਰਿਵਾਰ ਨੂੰ 8.25 ਕਰੋੜ ਦੀ ਕਮਾਈ ਕੀਤੀ। ਭਾਰਤੀ ਬਾਜ਼ਾਰ 'ਚ ਹੁਣ ਤੱਕ ਫਿਲਮ ਦੀ ਕੁਲ ਕਮਾਈ 125.01 ਕਰੋੜ ਹੋ ਚੁੱਕੀ ਹੈ। 'ਕੇਸਰੀ' ਨੇ ਪਹਿਲੇ 'ਚ (8 ਦਿਨਾਂ ਦਾ) 105.86 ਕਰੋੜ ਦੀ ਕਮਾਈ ਕੀਤੀ। ਦੂਜੇ ਹਫਤੇ 'ਚ ਫਿਲਮ ਦੀ ਕੁਲ ਕਮਾਈ 19.15 ਕਰੋੜ ਰੁਪਏ ਹੈ। ਫਿਲਮ ਦੀ ਮੌਜੂਦਾ ਕਮਾਈ ਨੂੰ ਦੇਖਦੇ ਹੋਏ ਮੰਨਿਆ ਜਾ ਸਕਦਾ ਹੈ ਕਿ ਇਹ ਜਲਦ ਹੀ 150 ਕਰੋੜ ਦੀ ਕਮਾਈ ਦਾ ਆਂਕੜਾ ਪਾਰ ਕਰ ਲਵੇਗੀ। 'ਕੇਸਰੀ' ਤੋਂ ਪਹਿਲਾ ਮਾਰਚ 'ਚ ਰਿਲੀਜ਼ ਹੋਈ ਕਾਮੇਡੀ ਡਰਾਮਾ 'ਲੁਕਾ ਛੁਪੀ' ਅਤੇ 'ਬਦਲਾ' ਵੀ ਸੁਪਰਹਿੱਟ ਹੈ। 'ਕੇਸਰੀ' ਸਾਰਾਗੜ੍ਹੀ ਦੀ ਇਤਿਹਾਸਿਕ ਲੜਾਈ 'ਤੇ ਆਧਾਰਿਤ ਹੈ। ਫਿਲਮ 'ਚ ਅਕਸ਼ੈ ਕੁਮਾਰ ਨੇ ਹਵਲਦਾਰ ਇਸ਼ਰ ਸਿੰਘ ਦੀ ਭੂਮਿਕਾ ਨਿਭਾਈ ਹੈ।
#Kesari biz at a glance...
— taran adarsh (@taran_adarsh) April 1, 2019
Week 1: ₹ 105.86 cr [8 days]
Weekend 2: ₹ 19.15 cr
Total: ₹ 125.01 cr
Biz has stabilised outside North India [which is doing excellent biz from Day 1]... Should touch/cross ₹ 150 cr, in view of the current trending. India biz.
ਅਮਿਤਾਭ ਬੱਚਨ ਤੇ ਤਾਪਸੀ ਪਨੂੰ ਸਟਾਰਰ 'ਬਦਲਾ' ਵੀ ਦਰਸ਼ਕਾਂ ਨੂੰ ਖੂਬ ਪਸੰਦ ਆਈ ਹੈ। ਚੌਥੇ ਹਫਤੇ ਤੱਕ 'ਬਦਲਾ' ਦੀ ਕੁਲ ਕਮਾਈ ਭਾਰਤੀ ਬਾਜ਼ਾਰ 'ਚ 81.79 ਕਰੋੜ ਤੱਕ ਪਹੁੰਚ ਚੁੱਕੀ ਹੈ। ਤਰਣ ਅਦਰਸ਼ ਮੁਤਾਬਕ, 'ਬਦਲਾ' ਨੇ ਪਹਿਲੇ ਹਫਤੇ 'ਚ 38 ਕਰੋੜ, ਦੂਜੇ ਹਫਤੇ 'ਚ 29.32 ਕਰੋੜ, ਤੀਜੇ ਹਫਤੇ 'ਚ 11.12 ਕਰੋੜ ਦੀ ਕਮਾਈ ਕੀਤੀ। ਚੌਥੇ ਹਫਤੇ 'ਚ ਐਤਵਾਰ ਤੱਕ 'ਬਦਲਾ' ਦੀ ਕਮਾਈ 3.35 ਕਰੋੜ ਰਹੀ। ਟ੍ਰੇਂਡ ਐਕਸਪਰਟਸ ਦੀ ਰਾਏ 'ਚ 'ਬਦਲਾ' ਸੁਪਰਹਿੱਟ ਹੈ।
'ਬਦਲਾ' ਤੋਂ ਪਹਿਲਾ 1 ਮਾਰਚ ਨੂੰ ਰਿਲੀਜ਼ ਹੋਈ 'ਲੁਕਾ ਛੁਪੀ' ਨੇ ਵੀ ਜ਼ਬਰਦਸਤ ਕਮਾਈ ਕੀਤੀ ਹੈ। ਤਰਣ ਅਦਰਸ਼ ਮੁਤਾਬਕ ਪੰਜਵੇਂ ਹਫਤੇ 'ਚ ਐਤਵਾਰ ਤੱਕ ਭਾਰਤੀ ਬਾਜ਼ਾਰ 'ਚ 'ਲੁਕਾ ਛੁਪੀ' ਦੀ ਕੁਲ ਕਮਾਈ 92.05 ਕਰੋੜ ਰੁਪਏ ਹੈ। ਇਸ ਫਿਲਮ ਨੇ ਪਹਿਲੇ ਹਫਤੇ 'ਚ 53.70 ਕਰੋੜ, ਦੂਜੇ ਹਫਤੇ 'ਚ 21.54 ਕਰੋੜ, ਤੀਜੇ ਹਫਤੇ 'ਚ 11.75 ਕਰੋੜ, ਚੌਥੇ ਹਫਤੇ 'ਚ 4.04 ਕਰੋੜ ਦੀ ਕਮਾਈ ਕੀਤੀ। ਪੰਜਵੇਂ ਹਫਤੇ 'ਚ ਐਤਵਾਰ ਤੱਕ ਫਿਲਮ ਦੀ ਕੁਲ ਕਮਾਈ 1.02 ਕਰੋੜ ਰਹੀ। ਤਰਣ ਅਦਰਸ਼ ਦੀ ਨਜ਼ਰ 'ਚ 'ਲੁਕਾ ਛੁਪੀ' ਸੁਪਰਹਿੱਟ ਫਿਲਮ ਹੈ।
#LukaChuppi [Week 5] Fri 25 lakhs, Sat 34 lakhs, Sun 43 lakhs. Total: ₹ 92.05 cr. India biz.#LukaChuppi biz at a glance...
— taran adarsh (@taran_adarsh) April 1, 2019
Week 1: ₹ 53.70 cr
Week 2: ₹ 21.54 cr
Week 3: ₹ 11.75 cr
Week 4: ₹ 4.04 cr
Weekend 5: ₹ 1.02 cr
Total: ₹ 92.05 cr
India biz. SUPER HIT.
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ