ਟੀਜ਼ਰ ਰਿਲੀਜ਼ : ਸਾਰਾਗੜ੍ਹੀ ਦੇ ਸ਼ਹੀਦ ਸੂਰਮਿਆਂ ਦੀ ਕਹਾਣੀ ਨੂੰ ਬਿਆਨ ਕਰੇਗੀ ''ਕੇਸਰੀ''

2/13/2019 9:08:53 AM

ਜਲੰਧਰ (ਬਿਊਰੋ) — ਬਾਲੀਵੁੱਡ ਐਕਟਰ ਅਕਸ਼ੈ ਕੁਮਾਰ ਲਈ ਸਾਲ 2019 ਚੰਗਾ ਸਾਲ ਰਿਹਾ ਹੈ ਕਿਉਂਕਿ ਉਨ੍ਹਾਂ ਦੀ ਹਰ ਫਿਲਮ ਹਿੱਟ ਰਹੀ ਹੈ। ਹੁਣ 21 ਮਾਰਚ ਨੂੰ ਅਕਸ਼ੈ ਦੀ ਫਿਲਮ 'ਕੇਸਰੀ' ਰਿਲੀਜ਼ ਹੋਣ ਜਾ ਰਹੀ ਹੈ। ਇਸ ਫਿਲਮ 'ਚ ਅਕਸ਼ੈ ਕੁਮਾਰ ਨਾਲ ਪਰਿਣੀਤੀ ਚੋਪੜਾ ਮੁੱਖ ਭੂਮਿਕਾ 'ਚ ਨਜ਼ਰ ਆਵੇਗੀ।

ਅਕਸ਼ੈ ਕੁਮਾਰ ਨੇ ਇਸ ਫਿਲਮ ਦਾ ਟੀਜ਼ਰ ਆਪਣੇ ਇੰਸਟਾਗ੍ਰਾਮ 'ਤੇ ਸ਼ੇਅਰ ਕੀਤਾ ਹੈ। ਫਿਲਮ ਦੀ ਗੱਲ ਕੀਤੀ ਜਾਵੇ ਤਾਂ ਇਹ ਫਿਲਮ ਸੱਚੀ ਕਹਾਣੀ 'ਤੇ ਅਧਾਰਿਤ ਹੈ। ਇਸ ਫਿਲਮ ਦਾ ਟਰੇਲਰ 21 ਫਰਵਰੀ ਨੂੰ ਰਿਲੀਜ਼ ਹੋਵੇਗਾ। ਫਿਲਮ ਦਾ ਫਿਲਹਾਲ ਟੀਜ਼ਰ ਰਿਲੀਜ਼ ਕੀਤਾ ਗਿਆ ਹੈ। ਇਸ ਟੀਜ਼ਰ 'ਚ ਬਹਾਦਰ ਸਿੰਘਾਂ ਅਤੇ ਪਠਾਣਾਂ ਦੀ ਲੜਾਈ ਨੂੰ ਦਿਖਾਇਆ ਗਿਆ ਹੈ। 


ਦੱਸ ਦਈਏ ਕਿ ਅਕਸ਼ੈ ਦੇ ਫੈਨਜ਼ ਨੂੰ ਫਿਲਮ ਦਾ ਟੀਜ਼ਰ ਕਾਫੀ ਪਸੰਦ ਆ ਰਿਹਾ ਹੈ। ਫਿਲਮ ਦੀ ਕਹਾਣੀ ਬਰਤਾਨੀਆ ਫੌਜ਼ ਦੇ ਹਵਲਦਾਰ ਈਸ਼ਰ ਸਿੰਘ ਦੇ ਜੀਵਨ 'ਤੇ ਅਧਾਰਿਤ ਹੈ। ਇਸ ਸਰਦਾਰ ਨੇ ਸਾਰਾਗੜ੍ਹੀ ਦੀ ਲੜਾਈ 'ਚ ਆਪਣੇ 21 ਸਾਥੀਆਂ ਨਾਲ 10 ਹਜ਼ਾਰ ਅਫਗਾਨਾਂ ਨੂੰ ਲੋਹੇ ਦੇ ਚਨੇ ਖਵਾਏ ਸਨ।

 



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News