ਅਪਾਰ ਸਫਲਤਾ ਤੋਂ ਬਾਅਦ ਹੁਣ ਕੇ. ਜੀ. ਐੱਫ. ਦੇ ਦੂਜੇ ਅਧਿਆਏ ਦਾ ਹੈ ਸਮਾਂ

3/13/2019 5:04:07 PM

ਮੁੰਬਈ (ਬਿਊਰੋ) — ਸਿਰਫ ਦੱਖਣ ਭਾਰਤ ਤੋਂ ਹੀ ਨਹੀਂ ਸਗੋਂ ਕੇ. ਜੀ. ਐੱਫ. ਦੇ ਪਹਿਲੇ ਅਧਿਆਏ ਨੂੰ ਦੇਸ਼ ਭਰ 'ਚੋਂ ਸ਼ਾਨਦਾਰ ਪ੍ਰਤੀਕਿਰਿਆ ਕਰਨ ਤੋਂ ਬਾਅਦ, ਪੈਨ ਇੰਡੀਆ ਫਿਲਮ ਹੁਣ ਦੂਜੇ ਭਾਗ ਦੇ ਸਫਰ ਲਈ ਤਿਆਰ ਹੈ। ਪਹਿਲੇ ਅਧਿਆਏ ਦੇ ਮੁੱਖ ਅਭਿਨੇਤਾ ਕੰਨੜ ਸੁਪਰਸਟਾਰ ਯਸ਼ ਤੇ ਸ਼੍ਰੀਨਿਧੀ ਸ਼ੈੱਟੀ ਸਮੇਤ ਕੇ. ਜੀ. ਐੱਫ. ਦੀ ਟੀਮ ਨੇ ਇਕ ਸਰਵਸ਼ਕਤੀਮਾਨ ਲੈ ਕੇ ਕੇ. ਜੀ. ਐੱਫ. ਦੇ ਦੂਜੇ ਅਧਿਆਏ ਦੀ ਸ਼ੁੱਭ ਸ਼ੁਰੂਆਤ ਕਰ ਦਿੱਤੀ ਹੈ। ਵੱਡੇ ਪੈਮਾਨੇ 'ਤੇ ਬਣ ਰਹੀ ਇਸ ਫਿਲਮ 'ਚ ਸ਼ਾਨਦਾਰ ਟੈਕਨੋਲਜੀ ਦਾ ਇਸਤੇਮਾਲ ਕੀਤਾ ਜਾਵੇਗਾ, ਜੋ ਦਰਸ਼ਕਾਂ ਨੂੰ ਸ਼ਾਨਦਾਰ ਵਿਜ਼ੁਅਲ ਦਾ ਅਨੁਭਵ ਦੇਵੇਗਾ। ਹਿੰਦੀ ਦੇ ਨਾਲ-ਨਾਲ ਕੰਨੜ 'ਚ ਮਜ਼ਬੂਤ ਤੇ ਪ੍ਰਭਾਵਸ਼ਾਲੀ ਡਾਇਲਾਗ ਨਾਲ, ਫਿਲਮ ਹਰ ਵਰਗ ਦੇ ਨਾਲ-ਨਾਲ ਜਨਸਮੂਹ ਦਾ ਮਨੋਰੰਜਨ ਕਰਦੇ ਹੋਏ ਨਜ਼ਰ ਆਵੇਗੀ। ਹਿੰਦੀ, ਤਮਿਲ,ਤੇਲੁਗੂ ਤੇ ਮਲਿਆਲਮ 'ਚ ਰਿਲੀਜ਼ ਕੀਤੀ ਗਈ ਕੰਨੜ ਫਿਲਮ ਕੇ. ਜੀ. ਐੱਫ. ਦੀ ਸਫਲਤਾ ਨੇ ਸਾਬਿਤ ਕਰ ਦਿੱਤਾ ਹੈ ਕਿ ਦਰਸ਼ਕ ਕਰੋਸਓਵਰ ਕੰਟੈਂਟ ਨੂੰ ਸਵੀਕਾਰ ਕਰਨ ਦੇ ਇਛੁੱਕ ਹਨ ਅਤੇ ਹੁਣ ਕੇ. ਜੀ. ਐੱਫ. ਅਧਿਆਏ 2 ਦੀ ਘੋਸ਼ਣਾ ਨਾਲ ਉਮੀਦਾਂ ਦੁੱਗਣੀਆਂ ਵਧ ਗਈਆਂ ਹਨ।

PunjabKesari
ਭਾਰਤ 'ਚ 2460 ਸਕ੍ਰੀਨ ਨਾਲ ਕੰਨੜ ਫਿਲਮ ਨੂੰ ਵੱਡੇ ਪੈਮਾਨੇ 'ਤੇ ਰਿਲੀਜ਼ ਕੀਤਾ ਗਿਆ ਸੀ, ਜਿਸ 'ਚੋਂ 1500 ਹਿੰਦੀ ਸਕ੍ਰੀਨ, 400 ਸਕ੍ਰੀਨ, 100 ਤਮਿਲ ਸਕ੍ਰੀਨ, 60 ਮਲਿਆਲਮ ਸਕ੍ਰੀਨ ਸ਼ਾਮਲ ਸੀ। ਕੇ. ਜੀ. ਐੱਫ. ਚੈਪਟਰ 1 ਰਿਤੇਸ਼ ਸਿਧਵਾਨੀ ਤੇ ਫਰਹਾਨ ਅਖਤਰ ਦੇ ਅਕਸੈੱਲ ਐਂਟਰਟੇਨਮੈਂਟ ਦੀ ਪਹਿਲੀ ਕੰਨੜ ਫਿਲਮ ਹੈ ਅਤੇ ਹੁਣ ਪ੍ਰੋਡਕਸ਼ਨ ਹਾਊਸ ਕੇ. ਜੀ. ਐੱਫ. ਚੈਪਟਰ 2 ਨਾਲ ਇਕ ਮੇਗਾ ਮਹੱਤਵਪੂਰਨ ਯੋਜਨਾ ਨਾਲ ਜੁੜਨ ਲਈ ਤਿਆਰ ਹੈ। ਕੇ. ਜੀ. ਐੱਫ. ਤੇ ਇਹ ਪ੍ਰੋਡਕਸ਼ਨ ਹਾਊਸ ਇਸ ਤਰ੍ਹਾਂ ਦੀ ਮੇਗਾ ਮਹੱਤਵਪੂਰਨ ਯੋਜਨਾ ਨਾਲ ਜੁੜ ਕੇ ਮਾਣ ਮਹਿਸੂਸ ਕਰ ਰਿਹਾ ਹੈ।

PunjabKesariਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News