''ਕੇ. ਜੀ. ਐੱਫ.'' ''ਚ ਦੇਖਣ ਨੂੰ ਮਿਲੇਗਾ ਭਾਰਤ ਦਾ ਸਭ ਤੋਂ ਮਹਿੰਗਾ ਐਕਸ਼ਨ ਸੀਕੁਐਂਸ

11/26/2018 6:45:29 PM

ਮੁੰਬਈ (ਬਿਊਰੋ)— ਐਕਸੈੱਲ ਐਂਟਰਟੇਨਮੈਂਟ ਦੀ ਸਭ ਤੋਂ ਮਹੱਤਵਪੂਰਨ ਫਿਲਮ 'ਕੇ. ਜੀ. ਐੱਫ.' 'ਚ ਭਾਰਤ ਦਾ ਸਭ ਤੋਂ ਮਹਿੰਗਾ ਐਕਸ਼ਨ ਸੀਕੁਐਂਸ ਫਿਲਮਾਇਆ ਗਿਆ ਹੈ। ਇਸ ਸੀਕੁਐਂਸ ਦਾ ਕੁਲ ਬਜਟ 20 ਕਰੋੜ ਰੁਪਏ ਸੀ ਤੇ ਇਸ ਨੂੰ ਹੁਣ ਤਕ ਦਾ ਸਭ ਤੋਂ ਮਹਿੰਗਾ ਐਕਸ਼ਨ ਸੀਕੁਐਂਸ ਮੰਨਿਆ ਜਾ ਰਿਹਾ ਹੈ। ਐਕਸ਼ਨ ਸੀਕੁਐਂਸ ਬਾਰੇ ਨਿਰਦੇਸ਼ਕ ਨੇ ਕਿਹਾ, ਗੀਤਾਂ ਦੀ ਤਰ੍ਹਾਂ ਐਕਸ਼ਨ ਸੀਕੁਐਂਸ ਵੀ ਆਮਤੌਰ 'ਤੇ ਸੈੱਟ ਪੀਸ ਵਾਂਗ ਹੁੰਦੇ ਹਨ ਪਰ 'ਕੇ. ਜੀ. ਐੱਫ.' 'ਚ ਐਕਸ਼ਨ ਸੀਨ ਸਭ ਤੋਂ ਵੱਡੇ ਐਕਸ਼ਨ ਸੀਕੁਐਂਸ 'ਚੋਂ ਇਕ ਹੈ, ਜੋ ਫਿਲਮ ਦੇ ਹੀਰੋ ਦੇ ਭਾਵਨਾਤਮਕ ਪਹਿਲੂ ਦੇ ਆਲੇ-ਦੁਆਲੇ ਘੁੰਮਦੇ ਨਜ਼ਰ ਆਉਣਗੇ।

ਇਹ ਫਿਲਮ ਕਰਨਾਟਕ ਦੇ ਕੋਲਾਰ ਗੋਲਡ ਫੀਲਡਸ ਦੀ ਪਿੱਠ ਭੂਮੀ 'ਤੇ ਆਧਾਰਿਤ ਹੈ। ਇਸ 'ਚ ਰੌਕੀ (ਯਸ਼) ਦੀ ਕਹਾਣੀ ਦਿਖਾਈ ਜਾਵੇਗੀ, ਜਿਸ ਦਾ ਮਕਸਦ ਦੁਨੀਆ ਤੇ ਸੋਨੇ ਦੀ ਖਦਾਨ ਜਿੱਤਣਾ ਹੈ। ਫਿਲਮ 'ਚ ਸੋਨੇ ਦੀ ਖਦਾਨ ਤੇ ਕਰਨਾਟਕ ਦੇ ਕੋਲਾਰ ਖੇਤਰ 'ਚ ਰਾਜ ਕਰਨ ਵਾਲੇ ਮਾਫੀਆ ਦੇ ਇਤਿਹਾਸ ਨਾਲ ਜੁੜੀ ਰੋਚਕ ਕਹਾਣੀ ਦਿਖਾਈ ਜਾਵੇਗੀ।

ਇਸ ਫਿਲਮ ਨੂੰ ਹਿੰਦੀ, ਤਾਮਿਲ, ਤੇਲਗੂ, ਮਲਿਆਲਮ ਤੇ ਕੰਨੜ ਪੰਜ ਵੱਖ-ਵੱਖ ਭਾਸ਼ਾਵਾਂ 'ਚ ਬਣਾਇਆ ਗਿਆ ਹੈ। ਯਸ਼, ਸ਼੍ਰੀਨਿਧੀ ਸ਼ੈੱਟੀ, ਰਾਮਿਆ ਕ੍ਰਿਸ਼ਣ, ਅਨੰਤ ਨਾਗ, ਜੌਨ ਕੋਕਕੇਨ, ਅਚਯੁਥ ਰਾਵ ਸਟਾਰਰ 'ਕੇ. ਜੀ. ਐੱਫ.' ਪ੍ਰਸ਼ਾਂਤ ਨੀਲ ਵਲੋਂ ਨਿਰਦੇਸ਼ਿਤ ਹੈ ਤੇ ਹੋਮਬੈੱਲ ਫਿਲਮਜ਼ ਪ੍ਰੋਡਕਸ਼ਨ ਦੀ ਫਿਲਮ ਹੈ। ਵਿਜੈ ਕਿਰਾਗੰਦੂਰ ਵਲੋਂ ਨਿਰਮਿਤ ਇਸ ਫਿਲਮ ਲਈ ਰਾਇਲ ਬਸਰੂਰ ਨੇ ਸੰਗੀਤ ਬਣਾਇਆ ਹੈ।

ਕੰਨੜ ਦੀ ਸਭ ਤੋਂ ਮਹਿੰਗੀ ਤੇ ਮਹੱਤਵਪੂਰਨ ਫਿਲਮ 'ਕੇ. ਜੀ. ਐੱਫ.' ਪੇਸ਼ ਕਰਨ ਲਈ ਐਕਸੈੱਲ ਐਂਟਰਟੇਨਮੈਂਟ ਨੇ ਏ. ਏ. ਫਿਲਮਜ਼ ਨਾਲ ਹੱਥ ਮਿਲਾਇਆ ਹੈ। 'ਕੇ. ਜੀ. ਐੱਫ.' ਐਕਸੈੱਲ ਐਂਟਰਟੇਨਮੈਂਟ ਦੀ ਪਹਿਲੀ ਕੰਨੜ ਫਿਲਮ ਹੈ ਤੇ ਇਹ ਪ੍ਰੋਡਕਸ਼ਨ ਹਾਊਸ ਇਸ ਤਰ੍ਹਾਂ ਦੀ ਮੇਗਾ ਫਿਲਮ ਨਾਲ ਜੁੜ ਕੇ ਮਾਣ ਮਹਿਸੂਸ ਕਰ ਰਿਹਾ ਹੈ। ਇਹ ਪੀਰੀਅਡ ਡਰਾਮਾ 70 ਦੇ ਦਹਾਕੇ ਦੇ ਕਾਰਜਕਾਲ 'ਤੇ ਆਧਾਰਿਤ ਹੈ ਤੇ ਇਸ ਨੂੰ ਦੋ ਹਿੱਸਿਆਂ 'ਚ ਬਣਾਇਆ ਜਾਵੇਗਾ। ਇਨ੍ਹਾਂ 'ਚੋਂ ਪਹਿਲੇ ਭਾਗ ਦਾ ਟਾਈਟਲ 'ਕੇ. ਜੀ. ਐੱਫ.' ਚੈਪਟਰ 1 ਹੋਵੇਗਾ, ਜੋ 21 ਦਸੰਬਰ 2018 ਨੂੰ ਰਿਲੀਜ਼ ਹੋਵੇਗਾ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News