''ਖੜਕੇ ਗਲਾਸੀ'' ਦੀ ਸਫਲਤਾ ਦਾ ਜਸ਼ਨ ਮਨਾਉਣ ਸਿਧਾਰਥ ਤੇ ਪਰਿਣੀਤੀ ਜਾਣਗੇ ਚੰਡੀਗੜ੍ਹ

7/24/2019 4:14:16 PM

ਮੁੰਬਈ(ਬਿਊਰੋ)— 'ਜਬਰੀਆ ਜੋੜੀ' ਆਪਣੀ ਰਿਲੀਜ਼ ਤੋਂ ਪਹਿਲਾਂ ਹੀ ਦਰਸ਼ਕਾਂ ਵਿਚਕਾਰ ਛਾਈ ਹੋਈ ਹੈ ਅਤੇ ਆਪਣੇ ਗੀਤਾਂ ਨਾਲ ਲੋਕਾਂ ਦਾ ਖੂਬ ਮਨੋਰੰਜਨ ਕਰ ਰਹੀ ਹੈ। ਹਾਲ ਹੀ 'ਚ ਰਿਲੀਜ਼ ਹੋਇਆ ਫਿਲਮ ਦਾ ਗੀਤ 'ਖੜਕੇ ਗਲਾਸੀ' ਦਰਸ਼ਕਾਂ ਵਿਚਕਾਰ ਧੁੰਮ ਮਚਾ ਰਿਹਾ ਹੈ, ਜਿਸ ਦੀ ਸਫਲਤਾ ਦਾ ਜਸ਼ਨ ਮਨਾਉਣ ਲਈ ਸਿਧਾਰਥ ਮਲਹੋਤਰਾ ਤੇ ਪਰਿਣੀਤੀ ਚੋਪੜਾ ਜਲਦ ਹੀ ਚੰਡੀਗੜ੍ਹ ਸ਼ਹਿਰ ਜਾਣਗੇ। 'ਖੜਕੇ ਗਲਾਸੀ' ਜਨਤਾ ਵਿਚਕਾਰ ਇਕ ਸੁਪਰਹਿਟ ਪਾਰਟੀ ਸਾਂਗ ਸਾਬਿਤ ਹੋ ਰਿਹਾ ਹੈ ਅਤੇ ਇਸ ਦੀ ਸਫਲਤਾ ਦਾ ਜਸ਼ਨ ਮਨਾਉਣ ਲਈ ਚੰਡੀਗੜ੍ਹ ਤੋਂ ਬਿਹਤਰ ਕੋਈ ਥਾਂ ਨਹੀਂ ਹੋ ਸਕਦੀ ਹੈ।
PunjabKesari
ਜੇਕਰ ਫਿਲਮ ਦੀ ਗੱਲ ਕਰੀਏ ਤਾ ਇਹ ਅਨੋਖੀ ਪ੍ਰੇਮ ਕਹਾਣੀ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰਨ ਲਈ ਪੂਰੀ ਤਰ੍ਹਾਂ ਤਿਆਰ ਹੈ ਜੋ ਪਕੜਵਾ ਵਿਆਹਾਂ ਦੀ ਪ੍ਰਥਾ 'ਤੇ ਆਧਾਰਿਤ ਹੈ। ਪ੍ਰਸ਼ਾਂਤ ਸਿੰਘ ਦੇ ਨਿਰਦੇਸ਼ਨ 'ਚ ਬਣੀ ਫਿਲਮ 'ਜਬਰੀਆ ਜੋੜੀ' ਇਕ ਅਨੋਖੀ ਪ੍ਰੇਮ ਕਹਾਣੀ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰਨ ਲਈ ਪੂਰੀ ਤਰ੍ਹਾਂ ਨਾਲ ਤਿਆਰ ਹੈ। 'ਜਬਰੀਆ ਜੋੜੀ' ਬਾਲਾਜੀ ਟੈਲੀਫਿਲਮਸ ਅਤੇ ਕਰਮਾ ਮੀਡੀਆ ਐਂਡ ਐਂਟਰਟੇਨਮੈਂਟ ਪ੍ਰੋਡਕਸ਼ਨ ਦੇ ਤਹਿਤ ਬਣਾਈ ਗਈ ਹੈ, ਜੋ 2 ਅਗਸਤ 2019 'ਚ ਰਿਲੀਜ਼ ਹੋਣ ਲਈ ਤਿਆਰ ਹੈ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News