ਬਚਪਨ ਦੀ ਝਲਕ ਦਿਖਾਉਂਦਾ ਹੈ ਖਹਿਰਾ ਸੁਰਜੀਤ ਦਾ ਨਵਾਂ ਗੀਤ 'ਓਹੋ ਨਜ਼ਾਰਾ' (ਵੀਡੀਓ)
2/20/2019 2:56:20 PM
ਜਲੰਧਰ (ਬਿਊਰੋ) — ਪੰਜਾਬੀ ਮਿਊਜ਼ਿਕ ਇੰਡਸਟਰੀ ਦਾ ਪੱਧਰ ਦਿਨੋਂ-ਦਿਨ ਉੱਚਾ ਹੋ ਰਿਹਾ ਹੈ। ਇਸੇ ਲਿਸਟ 'ਚ ਪੰਜਾਬੀ ਗਾਇਕ ਖਹਿਰਾ ਸੁਖਜੀਤ ਦਾ ਨਵਾਂ ਗੀਤ 'ਓਹੋ ਨਜ਼ਾਰਾ' ਰਿਲੀਜ਼ ਹੋ ਚੁੱਕਿਆ ਹੈ, ਜਿਸ ਨੂੰ ਕਾਫੀ ਸੁਚੱਜੇ ਢੰਗ ਨਾਲ ਪੇਸ਼ ਕੀਤਾ ਗਿਆ ਹੈ। ਖਹਿਰਾ ਸੁਖਜੀਤ ਦੇ ਇਸ ਗੀਤ ਦੇ ਬੋਲ ਜੀ ਬੱਚਨ ਵਲੋਂ ਲਿਖੇ ਗਏ ਹਨ ਅਤੇ ਗੀਤ ਨੂੰ ਮਿਊਜ਼ਿਕ ਹੈਰੀ ਸ਼ਰਨ ਨੇ ਦਿੱਤਾ ਹੈ। ਖਹਿਰਾ ਸੁਖਜੀਤ ਦੇ 'ਓਹੋ ਨਜ਼ਾਰਾ' ਗੀਤ ਨੂੰ ਪ੍ਰੋਡਿਊਸ ਜੇ. ਆਰ. ਸੇਠੀ ਅਤੇ ਅੰਮਿਤ ਸੇਠੀ ਵਲੋਂ ਕੀਤਾ ਗਿਆ ਹੈ।
ਦੱਸਣਯੋਗ ਹੈ ਕਿ ਖਹਿਰਾ ਸੁਖਜੀਤ ਦੇ 'ਓਹੋ ਨਜ਼ਾਰਾ' ਗੀਤ ਦੀ ਵੀਡੀਓ ਦੀ ਮਿਆਦ 5 ਮਿੰਟ 9 ਸੈਕਿੰਡ ਦੀ ਹੈ। ਇਹ ਗੀਤ ਕਾਫੀ ਸੱਭਿਆਚਾਰਕ ਹੈ, ਜਿਸ 'ਚ ਬਚਪਨ ਨੂੰ ਦਿਖਾਇਆ ਗਿਆ ਹੈ। ਇਸ ਗੀਤ ਦੀ ਵੀਡੀਓ 'ਚ ਦੋ ਦੋਸਤਾਂ ਦੀ ਕੈਮਿਸਟਰੀ ਨੂੰ ਪਹਿਲ ਦਿੱਤੀ ਗਈ ਹੈ। ਇਸ ਤੋਂ ਇਲਾਵਾ ਵਿਦੇਸ਼ਾਂ 'ਚ ਵਸੇ ਪੰਜਾਬੀ ਵੀਰਾਂ ਵਲੋਂ ਆਪਣੇ ਦੇਸ਼, ਪਿੰਡ ਪ੍ਰਤੀ ਉਨ੍ਹਾਂ ਦੇ ਦਿਲ ਦੇ ਹਾਲ ਨੂੰ ਬਿਆਨ ਕੀਤਾ ਗਿਆ ਹੈ। ਉਮੀਦ ਹੈ ਕਿ ਇਹ ਗੀਤ ਦਰਸ਼ਕਾਂ ਨੂੰ ਜ਼ਰੂਰ ਪਸੰਦ ਆਵੇਗਾ।
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ