ਖਾਨ ਸਾਬ ਨੂੰ ਯਾਦ ਆਏ ਆਪਣੇ ਗਰੀਬੀ ਦੇ ਦਿਨ, ਸ਼ੇਅਰ ਕੀਤੀ ਇਹ ਪੋਸਟ

8/6/2019 9:51:08 AM

ਜਲੰਧਰ (ਬਿਊਰੋ) — ਵੱਖ-ਵੱਖ ਗੀਤਾਂ ਨਾਲ ਦਰਸ਼ਕਾਂ 'ਚ ਮਕਬੂਲ ਹੋਣ ਵਾਲੇ ਪੰਜਾਬੀ ਗਾਇਕ ਖਾਨ ਸਾਬ ਨੇ ਅੱਜ ਜੋ ਮੁਕਾਮ ਹਾਸਲ ਕੀਤਾ ਹੈ, ਉਸ ਪਿੱਛੇ ਉਨ੍ਹਾਂ ਨੇ ਲੰਬਾ ਸੰਘਰਸ਼ ਵੀ ਕੀਤਾ ਹੈ। ਜੀ ਹਾਂ ਗਾਇਕੀ ਦੇ ਖੇਤਰ 'ਚ ਆਉਣ ਤੋਂ ਪਹਿਲਾਂ ਖਾਨ ਸਾਬ ਨੂੰ ਕਈ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ, ਜਿਸ ਦੀ ਇਕ ਝਲਕ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ 'ਤੇ ਹਾਲ ਹੀ 'ਚ ਸਾਂਝੀ ਕੀਤੀ ਹੈ।

PunjabKesari

ਉਨ੍ਹਾਂ ਨੇ ਆਪਣੀ ਪੁਰਾਣੀ ਤਸਵੀਰ ਸ਼ੇਅਰ ਕਰਦਿਆਂ ਲਿਖਿਆ, 'ਬਹੁਤ ਪੁਰਾਣੀ ਤਸਵੀਰ ਅੱਜ ਲੱਭੀ। ਇਹ ਟੀ-ਸ਼ਰਟਸ ਮੈਂ ਆਪਣੀ ਹੱਥੀਂ ਬਹੁਤ ਵੇਚੀਆਂ...…ਪੁਰਾਣਾ ਸਮਾਂ ਯਾਦ ਆ ਗਿਆ ਜਦੋਂ ਸੇਲਸਮੈਨ ਸੀ ਤੁਹਾਡਾ ਖਾਨ ਸਾਬ।'

PunjabKesari
ਦੱਸ ਦਈਏ ਕਿ ਖਾਨ ਸਾਬ ਦਾ ਪਹਿਲਾ ਗੀਤ 'ਰਿਮ ਝਿਮ' ਸੀ, ਜਿਸ ਨੇ ਉਨ੍ਹਾਂ ਨੂੰ ਰਾਤੋ-ਰਾਤ ਸਟਾਰ ਬਣਾ ਦਿੱਤਾ। ਇਸ ਤੋਂ ਬਾਅਦ ਖਾਨ ਸਾਬ ਨੇ ਇਕ ਤੋਂ ਬਾਅਦ ਇਕ ਕਈ ਹਿੱਟ ਗੀਤ ਸੰਗੀਤ ਇੰਡਸਟਰੀ ਨੂੰ ਦਿੱਤੇ।

PunjabKesari

ਉਨ੍ਹਾਂ ਦੇ ਹਿੱਟ ਗੀਤਾਂ ਦੀ ਗੱਲ ਕੀਤੀ ਜਾਵੇ ਤਾਂ ਇਸ ਲਿਸਟ 'ਚ 'ਬੇਕਦਰਾਂ', 'ਸੱਜਣਾ', 'ਜ਼ਿੰਦਗੀ ਤੇਰੇ ਨਾਲ', 'ਛੱਲਾ' ਵਰਗੇ ਕਈ ਹਿੱਟ ਗੀਤ ਆਉਂਦੇ ਹਨ। ਖਾਨ ਸਾਬ ਮਿਊਜ਼ਿਕ ਦੇ ਰਿਐਲਟੀ ਸ਼ੋਅ 'ਚ ਜੱਜ ਦੀ ਭੂਮਿਕਾ ਵੀ ਨਿਭਾ ਚੁੱਕੇ ਹਨ।

PunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News