ਜਸਬੀਰ ਜੱਸੀ ਦੇ 'ਕੋਕਾ' ਗੀਤ ਨੂੰ ਬਾਦਸ਼ਾਹ ਨੇ ਲਾਇਆ ਰੈਪ ਦਾ ਤੜਕਾ (ਵੀਡੀਓ)

6/29/2019 9:19:35 AM

ਮੁੰਬਈ (ਬਿਊਰੋ) — ਪੰਜਾਬੀ ਸੰਗੀਤ ਦੀ ਹਮੇਸ਼ਾ ਤੋਂ ਬਾਲੀਵੁੱਡ ਫਿਲਮਾਂ 'ਚ ਚੜ੍ਹਤ ਰਹੀ ਹੈ। ਅੱਜ ਦੇ ਸਮੇਂ 'ਚ ਹਿੰਦੀ ਫਿਲਮਾਂ ਪੰਜਾਬੀਆਂ ਗੀਤਾਂ ਤੋਂ ਬਿਨਾਂ ਅਧੂਰੀਆਂ ਮੰਨੀਆਂ ਜਾਂਦੀਆਂ ਹਨ। ਇਸੇ ਕਰਕੇ ਤਾਂ ਅੱਜ ਫਿਲਮਾਂ 'ਚ ਨਵੇਂ ਪੰਜਾਬੀ ਗੀਤ ਰਿਲੀਜ਼ ਕੀਤੇ ਜਾ ਰਹੇ ਹਨ ਅਤੇ ਪੁਰਾਣੇ ਹਿੱਟ ਗੀਤਾਂ ਨੂੰ ਰੀਕ੍ਰੀਏਟ ਕੀਤਾ ਜਾ ਰਿਹਾ ਹੈ। ਇਸੇ ਲਿਸਟ 'ਚ ਪੰਜਾਬੀ ਗਾਇਕ ਜਸਬੀਰ ਜੱਸੀ ਵੱਲੋਂ ਗਾਏ ਬਲਾਕਬਸਟਰ ਗੀਤ 'ਕੋਕਾ' ਦਾ ਵੀ ਨਾਂ ਜੁੜ ਗਿਆ ਹੈ, ਜਿਸ ਨੂੰ ਸੋਨਾਕਸ਼ੀ ਸਿਨ੍ਹਾ ਅਤੇ ਰੈਪਰ ਬਾਦਸ਼ਾਹ ਦੀ ਆਉਣ ਵਾਲੀ ਫਿਲਮ 'ਖਾਨਦਾਨੀ ਸ਼ਫਾਖਾਨਾ' 'ਚ ਰਿਲੀਜ਼ ਕਰ ਕੀਤਾ ਗਿਆ ਹੈ। ਇਸ ਨਵੇਂ ਗੀਤ 'ਕੋਕਾ' ਨੂੰ ਜਸਬੀਰ ਜੱਸੀ, ਧਵਾਨੀ ਭਾਨੁਸ਼ਾਲੀ ਅਤੇ ਬਾਦਸ਼ਾਹ ਨੇ ਰੈਪ ਨਾਲ ਵੀ ਸ਼ਿੰਗਾਰਿਆ ਹੈ। ਤਨਿਸ਼ਕ ਬਗਚੀ ਵੱਲੋਂ ਸੰਗੀਤ ਤਿਆਰ ਕੀਤਾ ਗਿਆ ਹੈ। ਇਸ ਦੇ ਨਾਲ ਹੀ ਰੀਮੇਕ 'ਕੋਕਾ' ਗੀਤ ਦੇ ਬੋਲ ਤਨਿਸ਼ਕ ਬਗਚੀ ਅਤੇ ਮੈਲੋ ਡੀ ਨੇ ਬੋਲ ਲਿਖੇ ਹਨ।

ਜਸਬੀਰ ਜੱਸੀ ਵੱਲੋਂ ਗਾਏ ਇਸ ਗੀਤ ਦੀ ਗੱਲ ਕਰੀਏ ਤਾਂ ਜਸਟ ਜੱਸੀ ਐਲਬਮ 'ਚ ਇਹ ਗੀਤ ਰਿਲੀਜ਼ ਕੀਤਾ ਗਿਆ ਸੀ, ਜਿਸ ਦੇ ਬੋਲ ਦਵਿੰਦਰ ਖੰਡੇਵਾਲ ਨੇ ਲਿਖੇ ਸੀ। ਇਸ ਸਾਲ ਹੋਰ ਵੀ ਕਈ ਹਿੱਟ ਪੰਜਾਬੀ ਗੀਤ ਬਾਲੀਵੁੱਡ ਦੀਆਂ ਫਿਲਮਾਂ 'ਚ ਰੀਮੇਕ ਕੀਤੇ ਗਏ ਹਨ, ਜਿੰਨ੍ਹਾਂ 'ਚ ਮੰਨਤ ਨੂਰ ਵੱਲੋਂ ਗਾਇਆ ਗੀਤ 'ਲੌਂਗ ਲਾਚੀ', ਗੈਰੀ ਸੰਧੂ ਦਾ ਗੀਤ 'ਹੋਲੀ ਹੋਲੀ', ਮਰਹੂਮ ਗਾਇਕ ਸੁਰਜੀਤ ਬਿੰਦਰਖੀਆ ਦਾ ਗੀਤ 'ਮੁਖੜਾ ਵੇਖ ਕੇ ਵਰਗੇ' ਗੀਤ ਸ਼ਾਮਲ ਹਨ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News