‘ਖਤਰ‌ੋਂ ਕੇ ਖਿਲਾੜੀ 10’ ਦੇ ਇਸ ਮੁਕਾਬਲੇਬਾਜ਼ ਨੂੰ ਮਿਲੇਗੀ ਸਭ ਤੋਂ ਜ਼ਿਆਦਾ ਫੀਸ

2/20/2020 10:05:43 AM

ਮੁੰਬਈ(ਬਿਊਰੋ)- ਸਲਮਾਨ ਖਾਨ ਦੇ ਰਿਐਲਿਟੀ ਸ਼ੋਅ ‘ਬਿੱਗ ਬੌਸ 13’ ਤੋਂ ਬਾਅਦ ਰੋਹਿਤ ਸ਼ੈੱਟੀ ਆਪਣੇ ਸ਼ੋਅ ‘ਖਤਰ‌ੋਂ ਕੇ ਖਿਲਾੜੀ’ ਨਾਲ ਟੀ.ਵੀ. ’ਤੇ ਨਜ਼ਰ ਆਉਣਗੇ। ਅੱਜ ਅਸੀਂ ਤੁਹਾਨੂੰ ‘ਖਤਰ‌ੋਂ ਕੇ ਖਿਲਾੜੀ’ ਦੇ ਮੁਕਾਬਲੇਬਾਜ਼ਾਂ ਦੀ ਫੀਸ ਦੇ ਬਾਰੇ ਵਿਚ ਦੱਸਾਂਗੇ। ਖਬਰਾਂ ਮੁਤਾਬਕ, ਟੀ.ਵੀ. ਐਕਟਰ ਕਰਨ ਪਟੇਲ ਵੀ ‘ਖਤਰ‌ੋਂ ਕੇ ਖਿਲਾੜੀ’ ਦੇ 10ਵੇਂ ਸੀਜ਼ਨ ਵਿਚ ਨਜ਼ਰ ਆਉਣਗੇ। ਕਰਨ ਪਟੇਲ ਨੂੰ ‘ਖਤਰ‌ੋਂ ਕੇ ਖਿਲਾੜੀ’ ਦਾ ਹਿੱਸਾ ਬਣਨ ’ਤੇ ਸਭ ਤੋਂ ਜ਼ਿਆਦਾ 5-6 ਲੱਖ ਰੁਪਏ ਪ੍ਰਤੀ ਐਪੀਸੋਡ ਦਿੱਤੇ ਜਾਣਗੇ। 
PunjabKesari
ਉਥੇ ਹੀ ਦੂਜੇ ਪਾਸੇ ਕੋਰੀਓਗਰਾਫਰ ਧਰਮੇਸ਼ ਨੂੰ ਪ੍ਰਤੀ ਐਪੀਸੋਡ ਲਈ 4 ਲੱਖ ਰੁਪਏ ਦੀ ਫੀਸ ਦਿੱਤੀ ਜਾਵੇਗੀ। ਧਰਮੇਸ਼ ਪ੍ਰਭੁਦੇਵਾ ਦੀ ਫਿਲਮ ABCD ਵਿਚ ਵੀ ਨਜ਼ਰ ਆ ਚੁੱਕੇ ਹਨ।  ਟੀ.ਵੀ. ਅਦਾਕਾਰਾ ਕਰਿਸ਼ਮਾ ਤੰਨਾ ਵੀ ‘ਖਤਰ‌ੋਂ ਕੇ ਖਿਲਾੜੀ 10’ ਦੀ ਮੁਕਾਬਲੇਬਾਜ਼ ਹਨ ਅਤੇ ਉਨ੍ਹਾਂ ਦੀ ਪ੍ਰਤੀ ਐਪੀਸੋਡ ਦੀ ਫੀਸ 2 ਲੱਖ ਰੁਪਏ ਹੈ। ਇਹ ਵੀ ਕੋਈ ਘੱਟ ਰਕਮ ਨਹੀਂ ਹੈ ਕਿਉਂ ? ਕਰਿਸ਼ਮਾ ਦੀ ਤਰ੍ਹਾਂ ਟੀ.ਵੀ. ਅਦਾਕਾਰਾ ਅਦਾ ਖਾਨ ਨੂੰ ਵੀ ਪ੍ਰਤੀ ਐਪੀਸੋਡ ਲਈ 2 ਲੱਖ ਰੁਪਏ ਫੀਸ ਦਿੱਤੀ ਜਾਵੇਗੀ। ‘ਬੇਹੱਦ 2’ ਦੇ ਸਟਾਰ ਸ਼ਿਵਿਨ ਨਾਰੰਗ ਵੀ ‘ਖਤਰ‌ੋਂ ਕੇ ਖਿਲਾੜੀ’ ਵਿਚ ਨਜ਼ਰ ਆਉਣਗੇ।

ਸ਼ਿਵਿਨ ਨਾਰੰਗ ਦੀ ਫੀਸ ਵੀ 2 ਲੱਖ ਰੁਪਏ ਹੈ। ‘ਸਿਲਸਿਲਾ ਬਦਲਦੇ ਰਿਸ਼ਤੋ ਕਾ 2’ ਦੀ ਅਦਾਕਾਰਾ ਤੇਜਸਵੀ ਪ੍ਰਕਾਸ਼ ਨੂੰ ਇਕ ਐਪੀਸੋਡ ਲਈ 1.5 ਲੱਖ ਰੁਪਏ ਦਿੱਤੇ ਜਾਣਗੇ। ਅਦਾਕਾਰਾ ਅਮ੍ਰਿਤਾ ਖਾਨਵਿਲਕਰ ਦੀ ਪ੍ਰਤੀ ਐਪੀਸੋਡ ਦੀ ਫੀਸ 1.5 ਲੱਖ ਰੁਪਏ ਤੈਅ ਕੀਤੀ ਗਈ ਹੈ। ਅਮ੍ਰਿਤਾ ਹਿੰਦੀ ਤੋਂ ਇਲਾਵਾ ਮਰਾਠੀ ਫਿਲਮਾਂ ਵਿਚ ਵੀ ਕੰਮ ਕਰ ਚੁੱਕੀ ਹੈ। ਅਮ੍ਰਿਤਾ ਅਤੇ ਤੇਜਸਵੀ ਪ੍ਰਕਾਸ਼ ਦੀ ਤਰ੍ਹਾਂ ਰਾਣੀ ਚਟਰਜੀ ਨੂੰ ਵੀ ਇਕ ਐਪੀਸੋਡ ਲਈ 1.5 ਲੱਖ ਰੁਪਏ ਦੀ ਫੀਸ ਦਿੱਤੀ ਜਾਵੇਗੀ। ਮਸ਼ਹੂਰ ਕਾਮੇਡੀਅਨ ਬਲਰਾਜ ਸਿਆਲ ਵੀ ਇਸ ਸ਼ੋਅ ਦਾ ਹਿੱਸਾ ਹੋਣਗੇ। ਬਲਰਾਜ ਨੂੰ ਇਸ ਸ਼ੋਅ ਲਈ 1 ਲੱਖ ਰੁਪਏ ਪ੍ਰਤੀ ਐਪੀਸੋਡ ਦੇ ਹਿਸਾਬ ਨਾਲ ਫੀਸ ਦਿੱਤੀ ਜਾਵੇਗੀ।
PunjabKesariਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News