ਲੱਖਾਂ 'ਚ ਹੈ ਭਾਰਤੀ ਸਿੰਘ ਦੀ ਫੀਸ, ਪਤੀ ਨੂੰ ਮਿਲਦੇ ਹਨ ਸਿਰਫ 80 ਹਜ਼ਾਰ

2/2/2019 5:26:56 PM

ਮੁੰਬਈ (ਬਿਊਰੋ) : ਰਿਐਲਿਟੀ ਸ਼ੋਅ 'ਖਤਰੋਂ ਕੇ ਖਿਲਾੜੀ' ਟੀ.ਆਰ.ਪੀ. 'ਚ ਪਹਿਲੇ ਨੰਬਰ 'ਤੇ ਹੈ। ਲਾਫਟਰ ਕੁਈਨ ਭਾਰਤੀ ਸਿੰਘ ਨੇ ਰਿਐਲਿਟੀ ਸ਼ੋਅ 'ਖਤਰੋਂ ਕੇ ਖਿਲਾੜੀ' 'ਚ ਚਾਰ ਚੰਨ ਲਾਏ ਹੋਏ ਹਨ। ਦੱਸ ਦੇਈਏ ਕਿ ਭਾਰਤੀ ਸਿੰਘ ਨੂੰ 'ਖਤਰੋਂ ਕੇ ਖਿਲਾੜੀ' ਲਈ 2 ਲੱਖ ਰੁਪਏ ਹਰ ਐਪੀਸੋਡ ਮਿਲਦੇ ਹਨ। ਜਦੋਂ ਕਿ ਉਨ੍ਹਾਂ ਦੇ ਪਤੀ ਹਰਸ਼ ਲਿੰਬਾਚਿਆ ਨੂੰ 80 ਹਜ਼ਾਰ ਪ੍ਰਤੀ ਐਪੀਸੋਡ ਮਿਲਦੇ ਹਨ। ਇਸ ਤੋਂ ਇਲਾਵਾ ਅਲੀ ਗੋਨੀ ਨੂੰ 1 ਲੱਖ,ਰਿਧਿਮਾ ਪੰਡਿਤ ਨੂੰ 1.30 ਲੱਖ ਰੁਪਏ, ਵਿਕਾਸ ਗੁਪਤਾ ਨੂੰ 3 ਲੱਖ, ਜੈਨ ਇਮਾਮ ਨੂੰ 3 ਲੱਖ ਅਤੇ ਸ਼੍ਰੀਸੰਤ ਨੂੰ 1.30 ਲੱਖ ,ਪੁਨੀਤ ਪਾਠਕ 2.30 ਲੱਖ ਰੁਪਏ ਦਿੱਤੇ ਜਾ ਰਹੇ ਹਨ। ਇਸ ਦੇ ਨਾਲ ਹੀ ਹੀਲ ਹੀ 'ਚ ਵਾਈਲ ਐਂਟਰੀ ਲੈ ਚੁੱਕੀ  ਸ਼ਮੀਤਾ ਸ਼ੈੱਟੀ ਪਰ ਐਪੀਸੋਡ ਦੇ 2 ਲੱਖ ਰੁਪਏ ਲੈ ਰਹੀ ਹੈ। ਇਸ ਦੇ ਨਾਲ ਹੀ ਦੱਸ ਦੇਈਏ ਕਿ ਰੋਹਿਤ ਸ਼ੈੱਟੀ ਇਸ ਸ਼ੋਅ ਦੇ ਪਰ ਐਪੀਸੋਡ ਦੇ ਸਭ ਤੋਂ ਜ਼ਿਆਦਾ ਪੈਸੇ ਲੈ ਰਹੇ ਹਨ। ਰੋਹਿਤ ਸ਼ੈੱਟੀ ਦੇ ਪਰ ਐਪੀਸੋਡ ਦੀ ਫੀਸ 30 ਲੱਖ ਰੁਪਏ ਹੈ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News