ਨਮ ਅੱਖਾਂ ਨਾਲ ਖਿਆਮ ਨੂੰ ਦਿੱਤੀ ਅੰਤਿਮ ਵਿਦਾਈ, ਸੋਨੂੰ ਨਿਗਮ ਨੇ ਅਰਥੀ ਨੂੰ ਦਿੱਤਾ ਮੋਢਾ

8/21/2019 12:53:07 PM

ਨਵੀਂ ਦਿੱਲੀ (ਬਿਊਰੋ) — ਬਾਲੀਵੁੱਡ ਫਿਲਮਾਂ 'ਚ ਇਕ ਤੋਂ ਵਧ ਕੇ ਇਕ ਗੀਤ ਦੇਣ ਵਾਲੇ ਮਿਊਜ਼ਿਕ ਡਾਇਰੈਕਟਰ ਖਿਆਮ ਨੇ ਸੋਮਵਾਰ ਨੂੰ ਆਖਰੀ ਸਾਹ ਲਿਆ। 92 ਸਾਲ ਦੀ ਉਮਰ 'ਚ ਦਿਲ ਦਾ ਦੌਰਾ ਪੈਣ ਕਾਰਨ ਉਨ੍ਹਾਂ ਦਾ ਦਿਹਾਂਤ ਹੋ ਗਿਆ। ਉਨ੍ਹਾਂ ਦੇ ਦਿਹਾਂਤ ਦੀ ਖਬਰ ਸੁਣ ਕੇ ਬਾਲੀਵੁੱਡ ਸਮੇਤ ਕਈ ਸੰਗੀਤ ਪ੍ਰੇਮੀਆਂ 'ਚ ਸੋਗ ਦੀ ਲਹਿਰ ਦੌੜ ਪਈ।

PunjabKesari

ਮੰਗਲਵਾਰ ਨੂੰ ਖਿਆਮ ਨੂੰ ਭਾਰਤੀ ਸਨਮਾਨਾਂ ਨਾਲ ਅੰਤਿਮ ਵਿਦਾਈ ਦਿੱਤੀ ਗਈ। ਇਸ ਮੌਕੇ 'ਤੇ ਖਿਆਮ ਦੇ ਪਰਿਵਾਰ ਦਾ ਦਰਦ ਵੰਡਾਉਣ ਲਈ ਦਿੱਗਜ਼ ਗਾਇਕ ਸੋਨੂੰ ਨਿਗਮ, ਜਾਵੇਦ ਆਖਤਰ, ਪੂਨਮ ਢਿੱਲੋਂ, ਵਿਸ਼ਾਲ ਭਰਦਵਾਜ, ਰਜ਼ਾ ਮੁਰਾਦ, ਗੁਲਜ਼ਾਰ ਪਹੁੰਚੇ ਸਨ। 

 

 
 
 
 
 
 
 
 
 
 
 
 
 
 

His great music 👍 #khayyam lives in our hearts forever 🙏 #rip

A post shared by Viral Bhayani (@viralbhayani) on Aug 20, 2019 at 6:44am PDT

ਦੱਸ ਦਈਏ ਕਿ ਇਸ ਦੌਰਾਨ ਦੀ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਹੀ ਹੈ, ਜਿਸ 'ਚ ਸੋਨੂੰ ਨਿਗਮ, ਸੰਗੀਤਕਾਰ ਖਿਆਮ ਦੇ ਮ੍ਰਿਤਕ ਸਰੀਰ ਨੂੰ ਮੋਢਾ ਦਿੰਦੇ ਨਜ਼ਰ ਆ ਰਹੇ ਹਨ। ਵਾਇਰਲ ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਨਮ ਅੱਖਾਂ ਨਾਲ ਖਿਆਮ ਸਾਹਿਬ ਦੇ ਮ੍ਰਿਤਕ ਸਰੀਰ ਨੂੰ ਲੈ ਜਾ ਰਹੇ ਹਨ। ਮੋਢਾ ਦੇਣ ਵਾਲਿਆਂ 'ਚ ਸੋਨੂੰ ਨਿਗਮ ਸਭ ਤੋਂ ਅੱਗੇ ਨਜ਼ਰ ਆ ਰਹੇ ਹਨ।

PunjabKesari

Sonu Nigam

PunjabKesari

Javed Akhtar 

PunjabKesari

Suresh Wadkar

PunjabKesari

Sonu Nigam

PunjabKesari

Vishal Bhardwaj

PunjabKesari

Poonam Dhillon

PunjabKesari

Raza Murad 

PunjabKesari

Lyricist Gulzar



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News