ਮੋਬਾਇਲ ਤੋਂ ਦੂਰ ਰਹੇਗੀ ਕਲੋਈ ਕਾਰਦਾਸ਼ੀਆਂ

12/6/2019 9:28:26 AM

ਲੰਡਨ (ਭਾਸ਼ਾ) - ਟੀ. ਵੀ. ਸੈਲੀਬ੍ਰਿਟੀ ਕਲੋਈ ਕਾਰਦਾਸ਼ੀਆਂ ਨੇ ਆਪਣੇ ਮੋਬਾਇਲ ਤੋਂ ਦੂਰੀ ਬਣਾਉਣ ਦਾ ਫੈਸਲਾ ਲਿਆ ਹੈ ਤਾਂ ਜੋ ਉਹ ਜ਼ਿੰਦਗੀ ਦੇ ਹਰ ਲਮਹੇ ਦਾ ਆਨੰਦ ਮਾਣ ਸਕੇ। ਇਕ ਰਿਪੋਰਟ ਮੁਤਾਬਕ ਕਲੋਈ ਨੇ ਆਪਣੇ ਫੋਨ ਤੋਂ ਦੂਰੀ ਬਣਾਉਣ ਦੇ ਫੈਸਲੇ ਨੂੰ ਟਵੀਟਰ ’ਤੇ ਸਾਂਝਾ ਕੀਤਾ। ਇਸਦੇ ਨਾਲ ਹੀ ਸਟਾਰ ਨੇ ਇਹ ਵੀ ਦੱਸਿਆ ਕਿ ਉਸਨੇ ਇਹ ਫੈਸਲਾ ਇਸ ਲਈ ਲਿਆ ਹੈ ਤਾਂ ਜੋ ਉਹ ਆਪਣੀ 20 ਮਹੀਨਿਆਂ ਦੀ ਬੇਟੀ ਟਰੂ ਦੇ ਨਾਲ ਹਰ ਪਲ ਦਾ ਆਨੰਦ ਮਾਣ ਸਕੇ। ਕਲੋਈ ਨੇ ਟਵੀਟ ਕੀਤਾ ਕਿ ਹੈਲੋ ਦੋਸਤੋ! ਮੈਨੂੰ ਉਮੀਦ ਹੈ ਕਿ ਤੁਸੀਂ ਸਾਰੇ ਆਪਣੇ ਦੋਸਤਾਂ ਨਾਲ ਹਰ ਪਲ ਦਾ ਆਨੰਦ ਲੈ ਰਹੇ ਹੋਵੋਗੇ। ਜ਼ਰਾ ਰੁਕ ਜਾਓ ਅਤੇ ਹਰ ਪਲ ਦਾ ਅਨੰਦ ਲਓ। ਮੈਂ ਆਪਣਾ ਫੋਨ ਬੰਦ ਕਰ ਕੇ ਆਪਣੀ ਬੱਚੀ ਨਾਲ ਹਰ ਮਿੰਟ ਨੂੰ ਜੀਅ ਰਹੀ ਹਾਂ। ਅਜਿਹਾ ਲੱਗ ਰਿਹਾ ਹੈ ਕਿ ਜਿਵੇਂ ਸਮਾਂ ਤੇਜ਼ ਅਤੇ ਬਹੁਤ ਤੇਜ਼ ਭੱਜ ਰਿਹਾ ਹੈ।

ਦੱਸ ਦਈਏ ਕਿ ਮਸ਼ਹੂਰ ਅਦਾਕਾਰਾ ਕਲੋਈ ਕਾਰਦਰਸ਼ੀਅਨ ਨੇ ਪਿਛਲੇ ਕੁਝ ਮਹੀਨੇ ਪਹਿਲਾਂ ਹੀ ਇਕ ਨੰਨ੍ਹੀ ਬੇਟੀ ਨੂੰ ਜਨਮ ਦਿੱਤਾ ਸੀ ਪਰ ਉਸ ਨੂੰ ਆਪਣੇ ਮਾਂ ਬਣਨ 'ਤੇ ਬਿਲਕੁਲ ਯਕੀਨ ਨਹੀਂ ਆ ਰਿਹਾ ਹੈ। ਦੱਸ ਦੇਈਏ ਕਿ ਕਲੋਈ ਦਾ ਇਹ ਪਹਿਲਾ ਬੇਬੀ ਹੈ। ਉਸ ਦੀ ਨੰਨ੍ਹੀ ਬੇਟੀ ਦਾ ਨਾਂ ਟਰੂ ਹੈ। ਹਾਲ ਹੀ 'ਚ ਕਲੋਈ ਦੇ ਬੇਬੀ ਬੰਪ ਦੀਆਂ ਕੁਝ ਤਸਵੀਰਾਂ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀਆਂ ਸਨ। ਕਲੋਈ ਦੀ ਭੈਣ ਕਿਮ ਕਾਰਦਰਸ਼ੀਅਨ ਹੈ। ਦੋਵੇਂ ਭੈਣਾਂ ਟੇਲੀਵਿਜ਼ਨ ਦੀਆਂ ਰਿਐਲਿਟੀ ਸਟਾਰ ਹਨ। ਦੋਵੇਂ ਹਮੇਸ਼ਾ ਹੀ ਆਪਣੀਆਂ ਤਸਵੀਰਾਂ ਨੂੰ ਲੈ ਕੇ ਸੁਰਖੀਆਂ 'ਚ ਰਹਿੰਦੀਆਂ ਹਨ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News