ਸ਼੍ਰੀਦੇਵੀ ਦੀ ਧੀ ਖੁਸ਼ੀ ਕਪੂਰ ਨੇ ਇਸ ਕੋਰਸ ''ਚ ਲਿਆ ਦਾਖਲਾ, ਫੀਸ ਜਾਣ ਕੇ ਲੱਗੇਗਾ ਝਟਕਾ
9/11/2019 9:48:34 AM
ਮੁੰਬਈ (ਬਿਊਰੋ) — ਬਾਲੀਵੁੱਡ ਅਦਾਕਾਰਾ ਸ਼੍ਰੀਦੇਵੀ ਅਤੇ ਬੋਨੀ ਕਪੂਰ ਦੀ ਛੋਟੀ ਧੀ ਖੁਸ਼ੀ ਕਪੂਰ ਦੀ ਬਾਲੀਵੁੱਡ 'ਚ ਐਂਟਰੀ ਦੀਆਂ ਖਬਰਾਂ 'ਤੇ ਰੋਕ ਲੱਗ ਗਈ ਹੈ ਕਿਉਂਕਿ ਖੁਸ਼ੀ ਕਪੂਰ ਬਾਲੀਵੁੱਡ ਫਿਲਮਾਂ 'ਚ ਕੰਮ ਕਰਨ ਦੀ ਬਜਾਏ ਆਪਣੀ ਪੜ੍ਹਾਈ 'ਤੇ ਧਿਆਨ ਦੇ ਰਹੀ ਹੈ। ਖੁਸ਼ੀ ਕਪੂਰ ਆਪਣੀ ਅਗਲੀ ਪੜ੍ਹਾਈ ਲਈ ਵਿਦੇਸ਼ ਚਲੀ ਗਈ ਹੈ। ਖਬਰਾਂ ਦੀ ਮੰਨੀਏ ਤਾਂ ਖੁਸ਼ੀ ਕਪੂਰ ਅਮਰੀਕਾ ਦੀ ਨਿਊਯਾਰਕ ਫਿਲਮ ਅਕੈਡਮੀ 'ਚ ਐਕਟਿੰਗ ਦਾ ਕੋਰਸ ਕਰੇਗੀ। ਇਸ ਤੋਂ ਪਹਿਲਾਂ ਦੀ ਗੱਲ ਕੀਤੀ ਜਾਵੇ ਤਾਂ ਫਿਲਮ ਨਿਰਮਾਤਾ ਬੋਨੀ ਕਪੂਰ ਮੁੰਬਈ ਏਅਰਪੋਰਟ 'ਤੇ ਖੁਸ਼ੀ ਕਪੂਰ ਨੂੰ ਛੱਡਣ ਆਏ ਸਨ। ਇਸ ਦੌਰਾਨ ਖੁਸ਼ੀ ਦੇ ਕਈ ਦੋਸਤ ਵੀ ਉੱਥੇ ਮੌਜੂਦ ਸਨ। ਖੁਸ਼ੀ ਆਪਣੇ ਪਾਪਾ ਅਤੇ ਦੋਸਤਾਂ ਨੂੰ ਗੁੱਡ ਬਾਏ ਕਹਿੰਦੇ ਸਮੇਂ ਕਾਫੀ ਭਾਵੁਕ ਹੋ ਗਈ ਸੀ। ਖੁਸ਼ੀ ਕਪੂਰ ਦੇ ਇਸ ਕੋਰਸ ਦੀ ਫੀਸ ਦੀ ਗੱਲ ਕੀਤੀ ਜਾਵੇ ਤਾਂ ਨਿਊਯਾਰਕ ਫਿਲਮ ਅਕੈਡਮੀ 'ਚ ਐਕਟਿੰਗ ਦੇ ਕਈ ਕੋਰਸ ਹੁੰਦੇ ਹਨ।
ਦੱਸ ਦਈਏ ਕਿ ਇੱਥੇ ਐਕਟਿੰਗ 'ਚ ਮਾਸਟਰਜ਼ ਕਰਨ ਲਈ ਕਰੀਬ ਸਾਢੇ 12 ਲੱਖ ਰੁਪਏ ਇਕ ਸਮੈਸਟਰ ਦੇ ਦੇਣੇ ਪੈਂਦੇ ਹਨ, ਜਿਸ 'ਚ 4 ਸਮੈਸਟਰ ਹੁੰਦੇ ਹਨ। ਉੱਥੇ ਬੈਚਲਰ ਕੋਰਸ 'ਚ ਇਕ ਸਮੈਸਟਰ ਲਈ ਕਰੀਬ 10 ਲੱਖ ਰੁਪਏ ਦੇਣੇ ਪੈਂਦੇ ਹਨ, ਜਿਸ 'ਚ 8 ਸਮੈਸਟਰ ਹਨ। ਉੱਥੇ ਫਿਲਮ ਪ੍ਰੋਗਰਾਮ ਲਈ ਇਕ ਸਾਲ ਦੀ ਕਰੀਬ 25 ਲੱਖ ਰੁਪਏ ਫੀਸ ਦੇਣੀ ਪੈਂਦੀ ਹੈ। ਖੁਸ਼ੀ ਕਪੂਰ ਅਕਸਰ ਭੈਣ ਜਾਨਹਵੀ ਨਾਲ ਨਜ਼ਰ ਆਉਂਦੀ ਹੈ।। ਖੁਸ਼ੀ ਨੇ ਅਜੇ ਬਾਲੀਵੁੱਡ 'ਚ ਕਦਮ ਨਹੀਂ ਰੱਖਿਆ ਪਰ ਉਸ ਦਾ ਸਟਾਈਲ ਸਟੇਟਮੈਂਟ ਹੁਣੇ ਤੋਂ ਚਰਚਾ 'ਚ ਹੈ। ਅਜਿਹੇ 'ਚ ਚਰਚਾ ਹੈ ਕਿ ਖੁਸ਼ੀ ਕਪੂਰ ਵੀ ਜਲਦ ਹੀ ਫਿਲਮਾਂ 'ਚ ਕਦਮ ਰੱਖ ਸਕਦੀ ਹੈ।
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ