''ਕਬੀਰ ਸਿੰਘ'' ਦੀ ਸਕਸੈੱਸ ਪਾਰਟੀ ''ਚ ਕਿਆਰਾ ਨੇ ਕੀਤੀ ਖੂਬ ਮਸਤੀ

6/28/2019 2:58:07 PM

ਮੁੰਬਈ(ਬਿਊਰੋ)— ਬਾਲੀਵੁੱਡ ਸ‍ਟਾਰ ਸ਼ਾਹਿਦ ਕਪੂਰ ਦੀ ਫਿ‍ਲ‍ਮ 'ਕਬੀਰ ਸਿੰਘ' ਬ‍ਲਾਕਬਸ‍ਟਰ ਬਣ ਗਈ ਹੈ। 7 ਦਿਨ 'ਚ ਇਸ ਫਿ‍ਲ‍ਮ ਨੇ 134 ਕਰੋੜ ਦੀ ਕਮਾਈ ਕਰ ਲਈ ਹੈ। ਹੁਣ ਵੀ ਇਸ ਫਿ‍ਲ‍ਮ ਦੀ ਕਮਾਈ 'ਚ ਵਾਧਾ ਹੋ ਰਿਹਾ ਹੈ। ਇਕ ਪਾਸੇ ਜਿੱਥੇ ਸ਼ਾਹਿਦ ਕਪੂਰ ਨੇ ਆਪਣੀ ਦਮਦਾਰ ਅਦਾਕਾਰੀ ਨਾਲ ਦਰਸ਼ਕਾਂ ਨੂੰ ਪ੍ਰਭਾਵਿਤ ਕੀਤਾ ਤਾਂ ਉੱਥੇ ਹੀ ਦੂਜੇ ਪਾਸੇ ਫਿ‍ਲ‍ਮ ਦੀ ਅਦਾਕਾਰਾ ਕਿਆਰਾ ਅਡਵਾਨੀ ਨੇ ਆਪਣੀ ਮਾਸੂਮੀਅਤ ਨਾਲ ਦਰਸ਼ਕਾਂ ਨੂੰ ਦੀਵਾਨਾ ਬਣਾ ਲਿਆ।
PunjabKesari
ਕਿਆਰਾ ਅਡਵਾਨੀ ਨੂੰ ਇਸ ਫਿ‍ਲ‍ਮ ਤੋਂ ਜਿੰਨੀ ਸਫਲਤਾ ਮਿਲੀ ਹੈ, ਓਨੀ ਕਿਸੇ ਦੂਜੀ ਫਿ‍ਲ‍ਮ ਤੋਂ ਨਹੀਂ ਮਿਲੀ। ਕਿਆਰਾ ਨੇ ਇਸ ਸਫਲਤਾ ਨੂੰ ਆਪਣੇ ਪਰਿਵਾਰ ਨਾਲ ਸੈਲੀਬ੍ਰੇਟ ਕੀਤਾ।
PunjabKesari
ਉਨ੍ਹਾਂ ਨੇ 'ਕਬੀਰ ਸਿੰਘ' ਦੀ ਸਕ‍ਸੈੱਸ ਪਾਰਟੀ ਰੱਖੀ, ਜਿਸ 'ਚ ਪਰਿਵਾਰ ਦੇ ਲੋਕ ਹੀ ਨਜ਼ਰ ਆਏ। ਇਸ ਦੌਰਾਨ ਕਿਆਰਾ ਨੇ 'ਕਬੀਰ ਸਿੰਘ' ਦਾ ਕੇਕ ਕੱਟਿਆ।
PunjabKesari
ਕਿਆਰਾ ਇਸ ਮੌਕੇ 'ਤੇ ਕਾਫੀ ਖੂਬਸੂਰਤ ਨਜ਼ਰ ਆਈ। 2014 'ਚ ਫਿਲਮ 'ਫਗਲੀ' ਨਾਲ ਆਪਣੇ ਕਰੀਅਰ ਦੀ ਸ਼ੁਰੂਆਤ ਕਰਨ ਵਾਲੀ ਕਿਆਰਾ ਨੂੰ 'ਕਬੀਰ ਸਿੰਘ' ਨਾਲ ਖਾਸ ਪਛਾਣ ਮਿਲੀ।
PunjabKesari
ਵਰਕਫਰੰਟ ਦੀ ਗੱਲ ਕਰੀਏ ਤਾਂ ਕਿਆਰਾ ਜਲਦ ਹੀ ਅਕਸ਼ੈ ਕੁਮਾਰ ਅਤੇ ਕਰੀਨਾ ਕਪੂਰ ਸਟਾਰਰ 'ਗੁੱਡ ਨਿਊਜ' ਨਜ਼ਰ ਆਵੇਗੀ। 
PunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News