ਇੰਟਰਨੈੱਟ ''ਤੇ ਵਾਇਰਲ ਹੋਇਆ ਕਿਆਰਾ ਅਡਵਾਨੀ ਦਾ ਹੌਟ ਲੁੱਕ

8/6/2019 11:46:01 AM

ਮੁੰਬਈ(ਬਿਊਰੋ)— ਬਾਲੀਵੁੱਡ ਅਦਾਕਾਰਾ ਕਿਆਰਾ ਅਡਵਾਨੀ ਇਨ੍ਹੀਂ ਦਿਨੀਂ ਕਾਫੀ ਸੁਰਖੀਆਂ 'ਚ ਛਾਈ ਹੋਈ ਹੈ। ਹਾਲ ਹੀ 'ਚ ਕਿਆਰਾ ਨੇ ਆਪਣਾ ਜਨਮਦਿਨ ਸੈਲੀਬ੍ਰੇਟ ਕੀਤਾ ਸੀ, ਜਿਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋਈਆਂ ਸਨ। ਉਥੇ ਹੀ ਹੁਣ ਕਿਆਰਾ ਦੇ ਨਵੇਂ ਲੁੱਕ ਦੀਆਂ ਤਸਵੀਰਾਂ ਵਾਇਰਲ ਹੋ ਰਹੀਆਂ ਹਨ। ਦਰਅਸਲ, ਕਿਆਰਾ ਨੇ ਇਕ ਮੈਗਜ਼ੀਨ ਲਈ ਫੋਟੋਸ਼ੂਟ ਕਰਵਾਇਆ ਹੈ, ਜਿਸ ਦੀਆਂ ਤਸਵੀਰਾਂ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀਆਂ ਹਨ।
PunjabKesari
ਕਿਆਰਾ ਨੇ Hello ਮੈਗਜ਼ੀਨ ਲਈ ਫੋਟੋਸ਼ੂਟ ਕਰਾਇਆ। ਉਨ੍ਹਾਂ ਦੀਆਂ ਇਹ ਹੌਟ ਤੇ ਬੋਲਡ ਤਸਵੀਰਾਂ ਸੋਸ਼ਲ ਮੀਡੀਆ 'ਚ ਕਾਫੀ ਵਾਇਰਲ ਹੋ ਰਹੀਆਂ ਹਨ। ਕਿਆਰਾ ਦੇ ਲੁੱਕ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਫੈਸ਼ਨ ਡਿਜ਼ਾਈਨਰ ਮਨੀਸ਼ ਮਲਹੋਤਰਾ ਦੇ ਡਿਜ਼ਾਇਨ ਕੀਤੇ ਹੋਏ ਆਉਟਫਿੱਟਸ ਪਹਿਨੇ ਹਨ।
PunjabKesari
ਕਿਆਰਾ ਦੀ ਲੁੱਕ ਦੀ ਗੱਲ ਕਰੀਏ ਤਾਂ ਹਰ ਤਸਵੀਰ 'ਚ ਕਿਆਰਾ ਅਲੱਗ ਆਊਟਫਿੱਟ 'ਚ ਨਜ਼ਰ ਆ ਰਹੀ ਹੈ। ਫੈਨਜ਼ ਵੱਲੋਂ ਉਨ੍ਹਾਂ ਦੀਆਂ ਇਨ੍ਹਾਂ ਤਸਵੀਰਾਂ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ।
PunjabKesari
ਵਰਕਫਰੰਟ ਦੀ ਗੱਲ ਤਾਂ ਕਿਆਰਾ 'ਗੁੱਡ ਨਿਊਜ' 'ਚ ਨਜ਼ਰ ਆਉਣ ਵਾਲੀ ਹੈ। ਇਸ 'ਚ ਉਨ੍ਹਾਂ ਨਾਲ ਪੰਜਾਬੀ ਸਿੰਗਰ ਤੇ ਐਕਟਰ ਦਿਲਜੀਤ ਦੋਸਾਂਝ ਨਜ਼ਰ ਆਉਣਗੇ। ਇਹ ਫਿਲਮ 27 ਦਸੰਬਰ 2019 ਨੂੰ ਰਿਲੀਜ਼ ਹੋਵੇਗੀ।
PunjabKesari

PunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News