ਕੀਕੂ ਸ਼ਾਰਦਾ ਨੇ ਵੀ ਕਿਹਾ 28 ਜੂਨ ਨੂੰ ਦੇਖੋ 'ਮਿੰਦੋ ਤਸੀਲਦਾਰਨੀ'(ਵੀਡੀਓ)
6/15/2019 5:13:35 PM
ਜਲੰਧਰ(ਬਿਊਰੋ) - ਪੰਜਾਬੀ ਫਿਲਮ 'ਮਿੰਦੋ ਤਸੀਲਦਾਰਨੀ' 28 ਜੂਨ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਇਸ ਫਿਲਮ ਨੂੰ ਲੈ ਕੇ ਦਰਸ਼ਕ ਕਾਫੀ ਉਤਸ਼ਾਹਿਤ ਹਨ। 'ਮਿੰਦੋ ਤਸੀਲਦਾਰਨੀ' ਫਿਲਮ ਦੇ ਟਰੇਲਰ ਅਤੇ ਹੁਣ ਤੱਕ ਰਿਲੀਜ਼ ਹੋਏ ਗੀਤ 'ਵੀਰੇ ਦੀਏ ਸਾਲੀਏ' ਅਤੇ 'ਸੁਰਮਾ' ਨੂੰ ਦਰਸ਼ਕਾਂ ਵੱਲੋਂ ਖੂਬ ਸਰਾਹਿਆ ਜਾ ਰਿਹਾ ਹੈ। ਇਸ ਫਿਲਮ ਨੂੰ ਲੈ ਕੇ ਟੀ. ਵੀ. ਕਲਾਕਾਰ ਵੀ ਬਹੁਤ ਉਤਸ਼ਾਹਿਤ ਨਜ਼ਰ ਆ ਰਹੇ ਹਨ। ਹਾਲ ਹੀ 'ਚ ਕਾਮੇਡੀਅਨ ਕੀਕੂ ਸ਼ਾਰਦਾ ਦੀ ਇਕ ਵੀਡੀਓ ਸਾਹਮਣੇ ਆਈ ਹੈ। ਇਸ ਵੀਡੀਓ 'ਚ ਕੀਕੂ ਸ਼ਾਰਦਾ 28 ਜੂਨ ਨੂੰ ਪੰਜਾਬੀ ਫਿਲਮ 'ਮਿੰਦੋ ਤਸੀਲਦਾਰਨੀ' ਦੇਖਣ ਦੀ ਅਪੀਲ ਕਰ ਰਹੇ ਹਨ।ਇਹ ਵੀਡੀਓ ਸੋਸ਼ਲ ਮੀਡੀਆ ਤੇ ਕਰਮਜੀਤ ਅਨਮੋਲ ਤੇ ਕਵਿਤਾ ਕੌਸ਼ਿਕ ਨੇ ਸ਼ੇਅਰ ਕੀਤੀ ਹੈ।
ਜੇਕਰ ਫਿਲਮ 'ਮਿੰਦੋ ਤਸੀਲਦਾਰਨੀ' ਦੀ ਗੱਲ ਕਰੀਏ ਤਾਂ ਇਸ ਫਿਲਮ ਨੂੰ ਕਰਮਜੀਤ ਅਨਮੋਲ ਤੇ ਰੰਜੀਵ ਸਿੰਗਲਾ ਨੇ ਪ੍ਰੋਡਿਊਸ ਕੀਤਾ ਹੈ।ਅਵਤਾਰ ਸਿੰਘ ਨੇ ਇਸ ਫਿਲਮ ਨੂੰ ਲਿਖਿਆ ਤੇ ਡਾਇਰੈਕਟ ਕੀਤਾ ਹੈ।ਕਰਮਜੀਤ ਅਨਮੋਲ, ਕਵਿਤਾ ਕੌਸ਼ਿਕ, ਰਾਜਵੀਰ ਜਵੰਦਾ ਤੇ ਈਸ਼ਾ ਰਿੱਖੀ ਨੇ ਇਸ ਫਿਲਮ 'ਚ ਲੀਡ ਕਿਰਦਾਰ ਨਿਭਾਉਂਦੇ ਨਜ਼ਰ ਰਹੇ ਹਨ।ਇਸ ਤੋਂ ਇਲਾਵਾ ਹਾਰਬੀ ਸੰਘਾ, ਸਰਦਾਰ ਸੋਹੀ, ਰੁਪਿੰਦਰ ਰੂਪੀ, ਮਲਕੀਤ ਰੌਣੀ ਤੇ ਪ੍ਰਕਾਸ਼ ਗਾਧੂ ਨੇ ਵੀ ਅਹਿਮ ਭੂਮਿਕਾ ਨਿਭਾਈ ਹੈ।ਫਿਲਮ ਦੇ ਡਾਇਲਾਗਸ ਟਾਟਾ ਬੈਨੀਪਾਲ ਤੇ ਅਮਨ ਸਿੱਧੂ ਨੇ ਲਿਖੇ ਹਨ।ਓਮਜੀ ਗਰੁੱਪ ਵੱਲੋਂ ਇਸ ਫਿਲਮ ਨੂੰ ਡ੍ਰਿਸਟੀਬਿਊਟ ਕੀਤਾ ਜਾਵੇਗਾ।ਮੌਂਟੀ ਬੈਨੀਪਾਲ ਤੇ ਪਵਿਤਰ ਬੈਨੀਪਾਲ ਇਸ ਫਿਲਮ ਦੇ ਕੋ-ਪ੍ਰੋਡਿਊਸਰ ਹਨ।
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ