1 ਅਰਬ ਤੋਂ ਵੱਧ ''ਚ ਵਿਕ ਰਿਹੈ ਕਿਮ-ਕਾਨਿਆ ਦਾ ਆਲੀਸ਼ਾਨ ਬੰਗਲਾ, ਦੇਖੋ ਅੰਦਰਲੀਆਂ ਤਸਵੀਰਾਂ
6/28/2018 4:12:05 PM
ਲਾਸ ਏਂਜਲਸ (ਬਿਊਰੋ)— ਹਾਲੀਵੁੱਡ ਰਿਐਲਿਟੀ ਸਟਾਰ ਕਿਮ ਕਾਰਦਸ਼ੀਅਨ ਤੇ ਉਸ ਦੇ ਪਤੀ ਕਾਨਿਆ ਵੈਸਟ ਆਪਣਾ ਸ਼ਾਨਦਾਰ ਬੰਗਲਾ ਬੈੱਲ ਏਅਰ ਮੈਂਸ਼ਨ ਵੇਚ ਰਹੇ ਹਨ। ਇਸ ਬੰਗਲੇ ਦੀਆਂ ਹਾਲ ਹੀ 'ਚ ਕੁਝ ਖੂਬਸੂਰਤ ਤਸਵੀਰਾਂ ਸਾਹਮਣੇ ਆਈਆਂ ਹਨ, ਜਿਨ੍ਹਾਂ ਨੂੰ ਦੇਖ ਤੁਸੀਂ ਹੈਰਾਨ ਰਹਿ ਜਾਓਗੇ।
ਦਰਅਸਲ ਬੈੱਲ ਏਅਰ ਮੈਂਸ਼ਨ ਕਿਮ ਤੇ ਕਾਨਿਆ ਨੇ ਸਾਲ 2013 'ਚ 11 ਮਿਲੀਅਨ ਡਾਲਰ (75 ਕਰੋੜ) ਦਾ ਖਰੀਦਿਆ ਸੀ, ਜਿਸ ਨੂੰ ਹੁਣ ਲਗਭਗ 18 ਮਿਲੀਅਨ ਡਾਲਰ (1 ਅਰਬ 23 ਕਰੋੜ) 'ਚ ਵੇਚਿਆ ਜਾ ਰਿਹਾ ਹੈ।
ਇਕ ਅਖਬਾਰ ਨਾਲ ਗੱਲਬਾਤ ਦੌਰਾਨ ਇਸ ਬੰਗਲੇ ਨੂੰ ਵੇਚਣ ਦੀ ਵਜ੍ਹਾ ਦੱਸਦਿਆਂ ਕਿਮ ਨੇ ਕਿਹਾ ਕਿ ਉਹ ਇਸ ਤੋਂ ਵੱਡਾ ਬੰਗਲਾ ਮਿਆਮੀ ਦੇ ਨਜ਼ਦੀਕ ਖਰੀਦਣਾ ਚਾਹੁੰਦੀ ਹੈ ਤਾਂ ਕਿ ਆਪਣੇ ਪਰਿਵਾਰ ਨੂੰ ਵੀ ਉਥੇ ਰੱਖ ਸਕੇ।
ਕਿਮ ਦੇ ਇਸ ਬੈੱਲ ਏਅਰ ਮੈਂਸ਼ਨ ਅੰਦਰ ਆਟੋਮੈਟਿਕ ਖਿੜਕੀਆਂ ਹਨ ਤੇ ਕਿਚਨ 'ਚ ਪੂਰੀ ਤਰ੍ਹਾਂ ਨਾਲ ਸਟੇਨਲੈੱਸ ਸਟੀਲ ਦੀ ਵਰਤੋਂ ਕੀਤੀ ਗਈ ਹੈ।
ਇਹ ਬੰਗਲਾ 9000 ਸਕੁਏਅਰ ਫੁੱਟ 'ਚ ਫੈਲਿਆ ਹੈ, ਜਿਸ 'ਚ 6 ਬੈੱਡਰੂਮ, 8 ਬਾਥਰੂਮ ਤੇ ਇਕ ਸਵਿਮਿੰਗ ਪੂਲ ਹੈ।
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ