ਚੌਥੀ ਵਾਰ ਮਾਂ ਬਣੀ ਰਿਐਲਿਟੀ ਸਟਾਰ ਕਿਮ ਕਾਰਦਸ਼ੀਆਂ

5/12/2019 9:17:27 AM

ਲਾਂਸ ਏਜਲਸ (ਬਿਊਰੋ) : ਰਿਐਲਿਟੀ ਸਟਾਰ ਕਿਮ ਕਾਰਦਸ਼ੀਆਂ ਚੌਥੀ ਵਾਰ ਮਾਂ ਬਣ ਗਈ ਹੈ। ਸੈਰੋਗੈਸੀ ਯਾਨੀ ਕਿ ਕਿਰਾਏ ਦੀ ਕੁੱਖ ਰਾਹੀਂ ਉਸ ਨੇ ਚੌਥੇ ਬੱਚੇ ਨੂੰ ਜਨਮ ਦਿੱਤਾ ਹੈ। ਇਸ ਵਾਰ ਉਸ ਘਰ ਪੁੱਤਰ ਦਾ ਜਨਮ ਹੋਇਆ ਹੈ। ਕਿਮ ਨੇ ਇਸ ਦੀ ਜਾਣਕਾਰੀ ਖੁਦ ਸੋਸ਼ਲ ਮੀਡੀਆ 'ਤੇ ਟਵੀਟ ਰਾਹੀਂ ਪੋਸਟ ਸ਼ੇਅਰ ਕਰ ਦਿੱਤੀ ਹੈ। ਇਸ ਤੋਂ ਬਾਅਦ ਸਭ ਕਿਮ ਅਤੇ ਉਸ ਦੇ ਪਤੀ ਕਾਨਿਆ ਵੇਸਟ ਨੂੰ ਵਧਾਈਆਂ ਦੇ ਰਹੇ ਹਨ। ਇਸ ਤੋਂ ਪਹਿਲਾਂ ਕਿਮ ਅਤੇ ਕਾਨਿਆ ਤਿੰਨ ਬੱਚਿਆਂ ਦੇ ਮਾਤਾ-ਪਿਤਾ ਹਨ, ਜਿਨ੍ਹਾਂ ਦੇ ਨਾਂ ਸ਼ਿਕਾਗੋ, ਸੈਂਟ ਅਤੇ ਨਾਰਥ ਹਨ। ਬੇਬੀ ਬੁਆਏ ਬਾਰੇ ਟਵੀਟ ਕਾਰਦਸ਼ੀਆਂ ਕਿਮ ਨੇ ਕਿਹਾ, ''ਉਹ ਇੱਥੇ ਹੈ ਅਤੇ ਇਕ ਦਮ ਠੀਕ ਹੈ।''


ਦੱਸ ਦੇਈਏ ਕਿ ਕਿਮ ਦੀ ਧੀ ਸ਼ਿਕਾਗੋ ਦਾ ਜਨਮ ਵੀ ਸੈਰੋਗੇਸੀ ਦੀ ਮਦਦ ਨਾਲ ਹੋਇਆ ਸੀ। 38 ਸਾਲ ਦੀ ਕਿਮ ਹਮੇਸ਼ਾ ਤੋਂ ਹੀ ਚਾਰ ਬੱਚੇ ਚਾਹੁੰਦੀ ਸੀ। ਕਿਮ ਨੇ ਕਿਹਾ ਸੀ ਕਿ ਉਸ ਨੂੰ ਸੈਰੋਗੇਸੀ, ਪ੍ਰੈਗਨੈਂਸੀ ਤੋਂ ਵੀ ਜ਼ਿਆਦਾ ਮੁਸ਼ਕਿਲ ਲੱਗਦੀ ਹੈ। ਬੀਤੇ ਸਾਲ ਮਈ 'ਚ ਉਸ ਨੇ ਕਿਹਾ ਸੀ ਕਿ ''ਸੈਰੋਗੈਸੀ ਰਾਹੀਂ ਉਸ ਦੇ ਬੱਚੇ ਦਾ ਜਨਮ ਉਸ ਲਈ ਸੁਖਾਲਾ ਸੀ।'' ਹੁਣ ਸਭ ਨੂੰ ਕਿਮ ਦੇ ਚੌਥੇ ਬੱਚੇ ਦੇ ਨਾਂ ਅਤੇ ਪਹਿਲੀ ਝਲਕ ਦਾ ਇੰਤਜ਼ਾਰ ਹੈ। ਉਂਝ ਕਿਮ ਸੋਸ਼ਲ ਮੀਡੀਆ 'ਤੇ ਖੂਬ ਐਕਟਿਵ ਰਹਿੰਦੀ ਹੈ।

 



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News