ਮਸ਼ਹੂਰ ਅਦਾਕਾਰਾ ਕਿਮ ਸ਼ਰਮਾ ਵਿਰੁੱਧ ਸ਼ਿਕਾਇਤ ਦਰਜ

4/20/2019 8:48:46 AM

ਮੁੰਬਈ (ਬਿਊਰੋ) — ਅਦਾਕਾਰਾ ਕਿਮ ਸ਼ਰਮਾ ਅੱਜਕਲ ਆਪਣੀ ਪ੍ਰੋਫੈਸ਼ਨਲ ਲਾਈਫ ਨਾਲ ਨਹੀਂ, ਸਗੋਂ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਖੂਬ ਚਰਚਾ ਵਿਚ ਬਣੀ ਹੋਈ ਹੈ। ਖਬਰ ਹੈ ਕਿ ਕਿਮ ਸ਼ਰਮਾ ਦੇ ਵਿਰੁੱਧ ਉਨ੍ਹਾਂ ਦੀ ਨੌਕਰਾਣੀ ਨਮਰਤਾ ਸੋਲੰਕੀ ਨੇ ਖਾਰ ਥਾਣੇ ਵਿਚ ਸ਼ਿਕਾਇਤ ਦਰਜ ਕਰਵਾਈ ਹੈ। ਨੌਕਰਾਣੀ ਨੇ ਆਪਣੀ ਸ਼ਿਕਾਇਤ ਵਿਚ ਕਿਹਾ ਕਿ ਕਿਮ ਸ਼ਰਮਾ ਨੇ ਉਸਦੀ ਤਨਖਾਹ ਨਹੀਂ ਦਿੱਤੀ। ਤਨਖਾਹ ਮੰਗਣ 'ਤੇ ਕਿਮ ਸ਼ਰਮਾ ਨੇ ਮੈਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ।
ਦੱਸ ਦਈਏ ਕਿ ਖਾਰ ਪੁਲਸ ਸਟੇਸ਼ਨ ਵਿਚ ਦਰਜ ਕਰਵਾਈ ਗਈ ਰਿਪੋਰਟ ਅਨੁਸਾਰ ਨਮਰਤਾ ਸੋਲੰਕੀ ਨੇ ਦੋਸ਼ ਲਾਇਆ ਕਿ ਉਸਨੂੰ ਪਿਛਲੇ ਇਕ ਮਹੀਨੇ ਤੋਂ ਤਨਖਾਹ ਨਹੀਂ ਮਿਲੀ ਅਤੇ ਜਦੋਂ ਉਸਨੇ ਕਿਮ ਸ਼ਰਮਾ ਤੋਂ ਤਨਖਾਹ ਮੰਗੀ ਤਾਂ ਕਿਮ ਸ਼ਰਮਾ ਭੜਕ ਗਈ ਅਤੇ ਉਸਨੂੰ ਧਮਕਾਉਣ ਲੱਗੀ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News