ਸ਼ਾਹਰੁਖ ਖਾਨ ਦੀਆਂ ਉਪਲਬੱਧੀਆਂ ''ਚ ਜੁੜਿਆ ਇਕ ਹੋਰ ਨਗੀਨਾ, ਤਸਵੀਰ ਵਾਇਰਲ

4/5/2019 12:37:15 PM

ਨਵੀਂ ਦਿੱਲੀ (ਬਿਊਰੋ)  — ਬਾਲੀਵੁੱਡ ਦੇ ਰੋਮਾਂਸ ਕਿੰਗ ਸ਼ਾਹਰੁਖ ਖਾਨ ਦੀਆਂ ਉਪਲਬੱਧੀਆਂ 'ਚ ਇਕ ਹੋਰ ਨਗੀਨਾ ਜੁੜ ਗਿਆ ਹੈ। ਕਿੰਗ ਖਾਨ ਨੂੰ 'ਦਿ ਯੂਨੀਵਰਸਿਟੀ ਆਫ ਲੰਡਨ' ਨੇ ਡਾਕਟਰੇਟ ਦੀ ਉਪਾਧੀ ਦਿੱਤੀ ਹੈ। ਸ਼ਾਹਰੁਖ ਖਾਨ ਨੂੰ ਇਹ ਡਿਗਰੀ ਫਿਲਾਂਥ੍ਰੋਪੀ ਸਬਜੈਕਟ 'ਚ ਮਿਲੀ ਹੈ। ਇਸ ਦੀ ਜਾਣਕਾਰੀ ਖੁਦ ਸਾਹਰੁਖ ਖਾਨ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਦਿੱਤੀ ਹੈ। ਆਪਣੇ ਟਵਿਟਰ ਅਕਾਊਂਟ 'ਤੇ ਜਾਣਕਾਰੀ ਸ਼ੇਅਰ ਕਰਦੇ ਹੋਏ ਸ਼ਾਹਰੁਖ ਨੇ ਲਿਖਿਆ, ''ਯੂਨੀਵਰਸਿਟੀ ਆਫ ਲਾਅ' ਦਾ ਧੰਨਵਾਦ ਅਤੇ ਉਥੋਂ ਗ੍ਰੈਜੂਏਟ ਹੋਣ ਵਾਲੇ ਵਿਦਿਆਰਥੀਆਂ ਨੂੰ ਭਵਿੱਖ ਲਈ ਮੇਰੀਆਂ ਸ਼ੁੱਭਕਾਮਨਾਵਾਂ। ਇਹ ਉਪਲਬਧੀ ਸਾਡੀ ਟੀਮ ਨੂੰ ਅੱਗੇ ਵੀ ਨਿਰਸੰਦੇਹ ਕੰਮ ਕਰਨ 'ਚ ਮਦਦਗਾਰ ਹੋਵੇਗੀ। ਸ਼ਾਹਰੁਖ ਨੇ ਆਪਣੇ ਟਵਿਟਰ 'ਚ ਮੀਰ ਸੰਸਥਾਨ ਦਾ ਜ਼ਿਕਰ ਵੀ ਕੀਤਾ ਹੈ।


ਸ਼ਾਹਰੁਖ ਖਾਨ ਮੀਰ ਨਾਂ ਦਾ ਐੱਨ. ਜੀ. ਓ. ਵੀ ਚਲਾਉਂਦੇ ਹਨ, ਜੋ ਕਿ ਐਸਿਡ ਅਟੈਕ ਪੀੜਤਾਂ ਲਈ ਕੰਮ ਕਰਦਾ ਹੈ। ਦੱਸ ਦਈਏ ਕਿ ਵੀਰਵਾਰ ਨੂੰ 'ਦਿ ਯੂਨੀਵਰਸਿਟੀ ਆਫ ਲੰਡਨ' ਨੇ 350 ਵਿਦਿਆਰਥੀਆਂ ਦੇ ਵਿਚਕਾਰ ਸ਼ਾਹਰੁਖ ਖਾਨ ਨੂੰ ਇਹ ਉਪਾਧੀ ਦਿੱਤੀ ਹੈ। ਇਹ ਪਹਿਲਾ ਮੌਕਾ ਨਹੀਂ ਹੈ ਜਦੋਂ ਸ਼ਾਹਰੁਖ ਨੂੰ ਮਾਨਦ ਉਪਾਧੀ ਦਿੱਤੀ ਗਈ ਹੋਵੇ। ਇਸ ਤੋਂ ਪਹਿਲਾਂ ਸਾਲ 2009 'ਚ ਯੂਨੀਵਰਸਿਟੀ ਆਫ ਬੈਡਫੋਰਡਸ਼ਾਇਰ ਤੇ ਸਾਲ 2015 'ਚ ਉਨ੍ਹਾਂ ਨੂੰ ਯੂਨੀਵਰਸਿਟੀ ਆਫ ਐਡੀਨਬਰਗ ਤੋਂ ਵੀ ਮਾਨਦ ਉਪਾਧੀ ਹਾਸਲ ਕਰ ਚੁੱਕੇ ਹਨ। 
 



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News