'ਕਿਰਦਾਰ-ਏ-ਸਰਦਾਰ' ਦੇ ਡਾਇਲਾਗ ਪ੍ਰੋਮੋ 'ਚ ਦੇਖੋ ਨਵ ਬਾਜਵਾ ਦਾ ਜੋਸ਼ੀਲਾ ਅੰਦਾਜ਼, ਜੋ ਫਿਲਮ ਪ੍ਰਤੀ ਵਧਾਵੇਗਾ ਉਤਸ਼ਾਹ

9/27/2017 1:21:38 PM

ਜਲੰਧਰ(ਬਿਊਰੋ)— ਕੇ. ਐੱਸ. ਮੱਖਣ ਦੀ ਆਉਣ ਵਾਲੀ ਫਿਲਮ 'ਕਿਰਦਾਰ-ਏ-ਸਰਦਾਰ' ਇਨੀ ਦਿਨੀਂ ਕਾਫੀ ਲਾਈਮਲਾਈਟ 'ਚ ਹੈ। ਦੋ ਦਿਨ ਪਹਿਲਾ ਹੀ ਫਿਲਮ ਦਾ ਇਕ ਡਾਇਲਾਗ ਪ੍ਰੋਮੋ ਰਿਲੀਜ਼ ਹੋਇਆ ਹੈ, ਜੋ ਕਾਫੀ ਜ਼ਬਰਦਸਤ ਹੈ। ਇਸ ਪ੍ਰੋਮੋ 'ਚ ਬੌਕਸਿੰਘ ਦੀ ਲੜਾਈ ਨੂੰ ਕਾਫੀ ਹੀ ਜੋਸ਼ੀਲੇ ਅੰਦਾਜ਼ 'ਚ ਦਿਖਾਇਆ ਗਿਆ ਹੈ, ਜੋ ਫਿਲਮ ਪ੍ਰਤੀ ਉਤਸੁਕਤਾ ਨੂੰ ਹੋਰ ਵਧਾਉਂਦੀ ਹੈ। 


ਇਸ ਤੋਂ ਇਲਾਵਾ ਫਿਲਮ ਦਾ ਇਕ ਹੋਰ ਡਾਇਲਾਗ ਪ੍ਰੋਮੋ ਰਿਲੀਜ਼ ਹੋਇਆ ਹੈ, ਜਿਸ 'ਚ ਨਵ ਬਾਜਵਾ ਤੇ ਰਜ਼ਾ ਮੁਰਾਦ ਦਾ ਜ਼ਬਰਦਸਤ ਫਾਈਟਿੰਗ ਵਾਲਾ ਅੰਦਾਜ਼ ਦੇਖਣ ਨੂੰ ਮਿਲ ਰਿਹਾ ਹੈ। ਨਵ ਬਾਜਵਾ ਨੂੰ ਜਦੋਂ ਰਜ਼ਾ ਮੁਰਾਦ ਲਗਾਤਾਰ ਆਖਦਾ ਹੈ, 'ਫਤਿਹ ਫਤਿਹ ਫਤਿਹ, ਅੱਗੇ ਨਵ ਬਾਜਵਾ ਆਖਦਾ ਹੈ ਫਤਿਹ ਨਹੀਂ ਸਰਦਾਰ ਫਤਿਹ ਸਿੰਘ'। ਫ਼ਿਲਮ ਇਕ ਆਮ ਬੌਕਸਰ ਨੌਜਵਾਨ ਦੀ ਜ਼ਿੰਦਗੀ ਤੋਂ ਸ਼ੁਰੂ ਹੁੰਦੀ ਹੈ ਤੇ ਹੌਲੀ-ਹੌਲੀ ਸਿੱਖੀ ਵੱਲ ਵਧਦੀ ਹੈ।


ਫਿਲਮ ਦੇ ਪ੍ਰੋਡਿਊਸਰ ਹੈਪਸ ਮਿਊਜ਼ਿਕ ਤੇ ਜਸਵਿੰਦਰ ਕੌਰ ਹਨ ਤੇ ਇਸ ਦੇ ਕੋ-ਪ੍ਰੋਡਿਊਸਰ ਗੁਰਪ੍ਰੀਤ ਕੌਰ ਚੱਢਾ ਹਨ। ਫਿਲਮ ਦੀ ਰੀੜ੍ਹ ਦੀ ਹੱਡੀ ਗੋਪੀ ਪਨੂੰ ਹਨ ਤੇ ਖਾਸ ਧੰਨਵਾਦ ਬਲਬੀਰ ਕੌਰ ਦਾ ਹੈ। ਇਸ ਫਿਲਮ ਦਾ ਨਿਰਦੇਸ਼ਨ ਜਤਿੰਦਰ ਸਿੰਘ ਜੀਤੂ ਵਲੋਂ ਕੀਤਾ ਹੈ। ਫਿਲਮ ਦਾ ਸਕ੍ਰੀਨਪਲੇਅ ਤੇ ਸੰਵਾਦ ਕੁਦਰਤ ਪਾਲ ਵਲੋਂ ਸ਼ਿੰਗਾਰੇ ਗਏ ਹਨ। ਫਿਲਮ 'ਚ ਕੇ. ਐੱਸ. ਮੱਖਣ, ਨਵ ਬਾਜਵਾ, ਬਰਿੰਦਰ ਢਪਈ ਵੀਰੂ, ਹਰਪ੍ਰੀਤ ਸਿੰਘ ਖਹਿਰਾ, ਨੇਹਾ ਪਵਾਰ, ਰਜ਼ਾ ਮੁਰਾਦ, ਡੌਲੀ ਬਿੰਦਰਾ, ਰਾਣਾ ਜੰਗ ਬਹਾਦਰ, ਗੁਰਪ੍ਰੀਤ ਕੌਰ ਚੱਢਾ, ਸੁਵਿਧਾ ਦੁੱਗਲ, ਮਹਾਬੀਰ ਭੁੱਲਰ, ਭੁਪਿੰਦਰ ਸਿੰਘ, ਟਹਿਲਪ੍ਰੀਤ ਸਿੰਘ, ਰਾਜ ਹੁੰਦਲ, ਜਸਵੰਤ ਸਿੰਘ ਜੱਸ ਤੇ ਅਮਰੀਕ ਰੰਧਾਵਾ ਮੁੱਖ ਭੂਮਿਕਾ ਨਿਭਾਉਂਦੇ ਨਜ਼ਰ ਆਉਣਗੇ। ਉਮੀਦ ਕੀਤੀ ਜਾ ਰਹੀ ਹੈ ਕਿ ਇਹ ਫ਼ਿਲਮ ਦਰਸ਼ਕਾਂ ਦੀਆਂ ਉਮੀਦਾਂ 'ਤੇ ਖਰੀ ਉਤਰੇਗੀ। ਇਹ ਫਿਲਮ 29 ਸਤੰਬਰ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਵੇਗੀ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News