16 ਸਾਲਾ ਅਦਾਕਾਰਾ ਦੇ ਆਨਸਕ੍ਰੀਨ ਕਿੱਸ ਕਰਨ 'ਤੇ ਭੜਕੀ ਮਾਂ, ਕੀਤਾ ਹੰਗਾਮਾ

3/13/2018 10:18:12 AM

ਮੁੰਬਈ(ਬਿਊਰੋ)— ਸੀਰੀਅਲ 'ਤੂੰ ਆਸ਼ਿਕੀ' 'ਚ 'ਪੰਕਤੀ' ਤੇ 'ਅਹਾਨ' ਦੀ ਲਵ ਸਟੋਰੀ ਦਰਸ਼ਕਾਂ ਨੂੰ ਬਹੁਤ ਪਸੰਦ ਆ ਰਹੀ ਹੈ। ਇਸ ਨੌਜਵਾਨ ਜੋੜੀ ਨੇ ਬਹੁਤ ਘੱਟ ਸਮੇਂ 'ਚ ਲੋਕਪ੍ਰਿਯਤਾ ਬਟੋਰ ਲਈ ਹੈ। ਸ਼ੋਅ 'ਚ 'ਪੰਕਤੀ' ਦੇ ਰੋਲ 'ਚ ਜੰਨਤ ਜੁਬੇਰ ਰਹਿਮਾਨੀ ਤੇ 'ਅਹਾਨ' ਦੇ ਰੋਲ 'ਚ ਰਿਥਵਿਕ ਅਰੋੜਾ ਨਜ਼ਰ ਆ ਰਹੇ ਹਨ। ਖਬਰਾਂ ਦੀ ਮੰਨੀਏ ਤਾਂ ਜੰਨਤ ਦੀ ਮਾਂ ਨੂੰ ਸ਼ੋਅ 'ਚ ਫਿਲਮਾਏ ਜਾਣ ਵਾਲੇ ਰੋਮਾਂਟਿਕ ਸੀਨਜ਼ ਤੋਂ ਬੇਹੱਦ ਇਤਰਾਜ਼ ਹੈ।

PunjabKesari

ਸ਼ੋਅ ਦੀ ਕਹਾਣੀ ਅੱਜਕਲ ਦਿਖਾ ਰਹੀ ਹੈ ਕਿ ਅਹਾਨ, ਪੰਕਤੀ ਦੇ ਸਿੰਗਰ ਬਣਨ ਦੇ ਸੁਪਨੇ ਨੂੰ ਸੁਪੋਰਟ ਕਰ ਰਿਹਾ ਹੈ। ਇਸ 'ਚ ਦੋਹਾਂ ਦੇ ਲਵ ਸੀਨਜ਼ ਵੀ ਦਿਖਾਏ ਜਾਂਦੇ ਹਨ, ਜੋ ਜੰਨਤ ਦੀ ਮਾਂ ਨੂੰ ਪਸੰਦ ਨਹੀਂ ਹਨ। ਇਕ ਸੀਨ 'ਚ ਜੰਨਤ ਨੂੰ ਰਿਥਵਿਕ ਨੂੰ ਕਿੱਸ ਕਰਨਾ ਸੀ।

PunjabKesari

ਸੂਤਰਾਂ ਮੁਤਾਬਕ ਅਹਾਨ ਤੇ ਪੰਕਤੀ ਵਿਚਕਾਰ ਇਕ ਕਿਸਿੰਗ ਸੀਨ ਦੀ ਯੋਜਨਾ ਬਣਾਈ ਗਈ ਸੀ ਪਰ ਪੰਕਤੀ (ਜੰਨਤ) ਦੀ ਮਾਂ ਨੂੰ ਇਹ ਪਸੰਦ ਨਹੀਂ ਆਇਆ ਤੇ ਉਨ੍ਹਾਂ ਨੇ ਨਿਰਮਾਤਾ ਸਾਹਮਣੇ ਇਸ ਸੀਨ 'ਤੇ ਇਤਰਾਜ਼ ਜਤਾਇਆ।

PunjabKesari

ਇਸ ਤੋਂ ਬਾਅਦ ਜੰਨਤ ਦੀ ਮਾਂ ਅਤੇ ਨਿਰਮਾਤਾਵਾਂ ਵਿਚਕਾਰ ਤੀਖੀ ਬਹਿਸ ਹੋਈ। ਜੰਨਤ ਅਜੇ 16 ਸਾਲ ਦੀ ਹੈ। ਸ਼ਾਇਦ ਉਨ੍ਹਾਂ ਦੀ ਮਾਂ ਇਹ ਨਹੀਂ ਚਾਹੁੰਦੀ ਕਿ ਇੰਨੀ ਘੱਟ ਉਮਰ 'ਚ ਉਹ ਅਜਿਹੇ ਸੀਨ ਕਰੇ।

PunjabKesari

ਖਬਰਾਂ ਤਾਂ ਇਹ ਵੀ ਕਹਿੰਦੀਆਂ ਹਨ ਕਿ ਜੰਨਤ ਦੀ ਮਾਂ ਨੇ ਸ਼ੋਅ ਸਾਈਨ ਕਰਨ ਤੋਂ ਪਹਿਲਾਂ ਨੋ ਕਿਸਿੰਗ ਸੀਨ ਦੀ ਸ਼ਰਤ ਵੀ ਰੱਖੀ ਸੀ।

PunjabKesari

ਇੱਥੇ ਇਹ ਵੀ ਦੱਸਣਯੋਗ ਹੈ ਕਿ ਜੰਨਤ ਨੇ ਸੀਰੀਅਲ 'ਫੁਲਵਾ' 'ਚ ਫੁਲਵਾ ਦੇ ਬਚਪਨ ਦਾ ਕਿਰਦਾਰ ਨਿਭਾਇਆ ਸੀ।

PunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News