ਜੈਜ਼ੀ ਬੀ ਦੇ ਸਟਾਈਲ ਨੂੰ ਲੈ ਕੇ ਲੋਕ ਕਰਦੇ ਨੇ ਅਜਿਹੇ ਕੁਮੈਂਟਸ

6/30/2019 11:13:46 AM

ਜਲੰਧਰ (ਬਿਊਰੋ) — ਵੱਖ-ਵੱਖ ਗੀਤਾਂ ਤੇ ਅਦਾਕਾਰੀ ਨਾਲ ਦਰਸ਼ਕਾਂ ਦੇ ਦਿਲਾਂ ਨੂੰ ਟੁੱਬਣ ਵਾਲੇ ਗਾਇਕ ਤੇ ਅਦਾਕਾਰ ਜੈਜ਼ੀ ਬੀ ਹਮੇਸ਼ਾ ਸੋਸ਼ਲ ਮੀਡੀਆ ਦੇ ਜ਼ਰੀਏ ਆਪਣੇ ਫੈਨਜ਼ ਨਾਲ ਜੁੜੇ ਰਹਿੰਦੇ ਹਨ। ਜੈਜ਼ੀ ਬੀ ਨੇ ਆਪਣੇ ਗੀਤਾਂ ਰਾਹੀਂ ਲੋਕਾਂ ਦੇ ਦਿਲਾਂ 'ਤੇ ਰਾਜ ਕਰ ਰਹੇ ਹਨ। ਜੈਜ਼ੀ ਬੀ ਦੇ ਸਟਾਈਲ ਕਰਕੇ ਉਨ੍ਹਾਂ ਨੂੰ ਕਈ ਵਾਰ ਅਲੋਚਨਾ ਦਾ ਵੀ ਸਾਹਮਣਾ ਕਰਨਾ ਪੈਂਦਾ ਹੈ। ਉਨ੍ਹਾਂ ਦੀ ਧੀ ਆਇਸ਼ਾ ਅਤੇ ਪੁੱਤਰ ਜੋਬਨ ਵੀ ਉਨ੍ਹਾਂ ਦੇ ਸਟਾਈਲ ਨੂੰ ਲੈ ਕੇ ਆਪੋ-ਆਪਣਾ ਪ੍ਰਤੀਕਰਮ ਉਨ੍ਹਾਂ ਨੂੰ ਦਿੰਦੇ ਰਹਿੰਦੇ ਹਨ।

PunjabKesari

ਉਨ੍ਹਾਂ ਦੇ ਪੁੱਤਰ ਦੀ ਗੱਲ ਕਰੀਏ ਤਾਂ ਉਹ ਫੁੱਟਬਾਲ ਦਾ ਚੰਗਾ ਖਿਡਾਰੀ ਹੈ ਅਤੇ ਪਿਤਾ ਦੇ ਫੰਕੀ ਸਟਾਈਲ ਨੂੰ ਕਾਫੀ ਪਸੰਦ ਕਰਦਾ ਹੈ। ਜੈਜ਼ੀ ਬੀ ਇਹ ਖੁਦ ਵੀ ਦੱਸਦੇ ਹਨ ਕਿ ਉਨ੍ਹਾਂ ਨੂੰ ਆਪਣੇ ਵਾਲਾਂ ਦੇ ਸਟਾਈਲ ਕਾਰਨ ਕਈ ਵਾਰ ਘਰ ਵਾਲਿਆਂ ਦੇ ਵਿਰੋਧ ਦਾ ਵੀ ਸਾਹਮਣਾ ਕਰਨਾ ਪਿਆ ਸੀ ਪਰ ਉਨ੍ਹਾਂ ਦੇ ਚਾਚਾ ਜੀ ਕਾਫੀ ਸ਼ੌਕੀਨ ਸਨ ਅਤੇ ਉਨ੍ਹਾਂ ਨੂੰ ਕੁੜਤਾ ਚਾਦਰਾ ਪਵਾ ਕੇ ਚਾਰ ਸਾਲ ਦੀ ਉਮਰ 'ਚ ਕੁਲਦੀਪ ਮਾਣਕ ਦਾ ਅਖਾੜਾ ਦਿਖਾਉਣ ਲਈ ਲੈ ਕੇ ਗਏ ਸਨ ਅਤੇ ਉਦੋਂ ਤੋਂ ਹੀ ਉਹ ਕੁਲਦੀਪ ਮਾਣਕ ਦੇ ਫੈਨ ਹੋ ਗਏ ਸਨ।

PunjabKesari
ਦੱਸ ਦਈਏ ਕਿ ਜੈਜ਼ੀ ਬੀ ਦਾ ਕਹਿਣਾ ਹੈ ਕਿ ਕਈ ਵਾਰ ਲੋਕ ਉਨ੍ਹਾਂ ਦੇ ਸਟਾਈਲ ਨੂੰ ਲੈ ਕੇ ਆਖਦੇ ਹਨ 'ਕੀ ਜਲੂਸ ਕੱਢਿਆ ਹੈ, ਜਿਸ ਦੇ ਜਵਾਬ 'ਚ ਉਹ ਆਖਦੇ ਹਨ ਕਿ, ਜੇ ਇਹ ਜਲੂਸ ਹੈ ਤਾਂ ਇਸ ਤਰ੍ਹਾਂ ਦਾ ਜਲੂਸ ਮਾਲਕ ਕੱਢੀ ਰੱਖੇ।' ਜੈਜ਼ੀ ਬੀ ਨੂੰ ਉਨ੍ਹਾਂ ਦੇ ਮਾਪਿਆਂ ਨੇ ਵੀ ਇਸ ਫੰਕੀ ਸਟਾਈਲ ਨੂੰ ਲੈ ਕੇ ਕਈ ਵਾਰ ਟੋਕਿਆ ਸੀ ਪਰ ਸਮੇਂ ਦੇ ਨਾਲ-ਨਾਲ ਉਨ੍ਹਾਂ ਦੀ ਸੋਚ 'ਚ ਬਦਲਾਅ ਆ ਗਿਆ। ਜੈਜ਼ੀ ਬੀ ਆਪਣੇ ਵਾਲਾਂ ਦਾ ਖਾਸ ਖਿਆਲ ਰੱਖਦੇ ਹਨ। ਉਹ ਇੰਗਲੈਂਡ 'ਚ ਜਾ ਕੇ ਆਪਣੇ ਵਾਲਾਂ ਨੂੰ ਸੈੱਟ ਕਰਵਾਉਂਦੇ ਹਨ।

PunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News