ਕਰਨ ਔਜਲਾ ਦੀਆਂ ਦੋਵੇਂ ਬਾਹਾਂ ''ਤੇ ਬਣੇ ਟੈਟੂਆਂ ਦੀ ਇਹ ਹੈ ਅਸਲ ਕਹਾਣੀ
5/8/2020 3:02:36 PM

ਜਲੰਧਰ (ਬਿਊਰੋ) — ਪੰਜਾਬੀ ਮਿਊਜ਼ਿਕ ਇੰਡਸਟਰੀ 'ਚ ਗੀਤਾਂ ਦੀ ਮਸ਼ੀਨ ਵਜੋਂ ਜਾਣੇ ਜਾਣ ਵਾਲੇ ਨਾਮੀ ਗਾਇਕ ਕਰਨ ਔਜਲਾ ਇਕ ਤੋਂ ਬਾਅਦ ਇਕ ਹਿੱਟ ਗੀਤ ਦਰਸ਼ਕਾਂ ਦਾ ਝੋਲੀ ਪਾ ਰਹੇ ਹਨ। ਕਰਨ ਔਜਲਾ ਚੰਗੇ ਗਾਇਕ ਹੋਣ ਦੇ ਨਾਲ-ਨਾਲ ਵਧੀਆ ਗੀਤਕਾਰ ਵੀ ਹਨ। ਉਨ੍ਹਾਂ ਦੇ ਲਿਖੇ ਗੀਤ ਕਈ ਨਾਮੀ ਗਾਇਕ ਵੀ ਗਾ ਚੁੱਕੇ ਹਨ। ਕਰਨ ਔਜਲਾ ਆਪਣੇ ਪਰਿਵਾਰ ਅਤੇ ਦੋਸਤਾਂ ਨੂੰ ਲੈ ਕੇ ਕਾਫੀ ਇਮੋਸ਼ਨਲ ਹੋ ਜਾਂਦੇ ਹਨ। ਉਹ ਅਕਸਰ ਹੀ ਆਪਣੇ ਗੀਤਾਂ 'ਚ ਆਪਣੇ ਮਰਹੂਮ ਮਾਤਾ-ਪਿਤਾ ਦਾ ਜ਼ਿਕਰ ਕਰਦੇ ਹੋਏ ਕਈ ਵਾਰ ਨਜ਼ਰ ਆ ਚੁੱਕੇ ਹਨ।
ਭਾਵੇਂ ਉਹ ਕੇਨੈਡਾ 'ਚ ਰਹਿੰਦੇ ਹਨ ਪਰ ਉਨ੍ਹਾਂ ਨੂੰ ਆਪਣੇ ਪਿੰਡ ਘਰਾਲੇ ਨਾਲ ਵੀ ਖਾਸ ਲਗਾਅ ਹੈ, ਜਿਸ ਕਰਕੇ ਗੀਤਾਂ 'ਚ ਪਿੰਡ ਦਾ ਨਾਂ ਵੀ ਸੁਣਨ ਨੂੰ ਮਿਲਦਾ ਹੈ। ਗੱਲ ਕਰਦੇ ਹਾਂ ਉਨ੍ਹਾਂ ਦੀ ਦੋਵਾਂ ਬਾਹਾਂ 'ਤੇ ਬਣੇ ਟੈਟੂਆਂ ਬਾਰੇ। ਜਿਵੇਂ ਕਿ ਸਭ ਜਾਣਦੇ ਹੀ ਹਨ ਕਰਨ ਔਜਲਾ ਬਹੁਤ ਛੋਟਾ ਸੀ ਜਦੋਂ ਉਨ੍ਹਾਂ ਦੇ ਮਾਤਾ-ਪਿਤਾ ਇਸ ਦੁਨੀਆ ਤੋਂ ਰੁਖਸਤ ਹੋ ਗਏ ਸਨ। ਆਪਣੇ ਮਾਪਿਆਂ ਨੂੰ ਹਰ ਸਮੇਂ ਆਪਣੀਆਂ ਅੱਖਾਂ ਅੱਗੇ ਰੱਖਣ ਅਤੇ ਆਪਣਾ ਪਿਆਰ ਜ਼ਾਹਿਰ ਕਰਨ ਲਈ ਕਰਨ ਔਜਲਾ ਨੇ ਆਪਣੇ ਮਾਪਿਆਂ ਦੀ ਤਸਵੀਰ ਵਾਲਾ ਟੈਟੂ ਗੁੰਦਵਾਇਆ ਹੋਇਆ ਹੈ। ਇਸ ਦੇ ਨਾਲ ਹੀ ਟਾਈਮ ਸ਼ੋਅ ਕਰ ਰਿਹਾ ਟੈਟੂ ਵੀ ਹੈ, ਜੋ ਉਸ ਸਮੇਂ ਨੂੰ ਦੱਸਦਾ ਹੈ, ਜਦੋਂ ਉਨ੍ਹਾਂ ਦੀ ਮਾਂ ਇਸ ਦੁਨੀਆ ਤੋਂ ਚਲੇ ਗਏ ਸਨ।
ਕਰਨ ਔਜਲਾ ਨੇ Wolf ਯਾਨੀਕਿ ਭੇੜੀਆਂ ਦੇ ਟੈਟੂ ਵੀ ਬਣਵਾਏ ਹਨ। ਇਸ ਟੈਟੂ ਦਾ ਮਤਲਬ ਇਹ ਹੈ ਕਿ ਜੋ ਵੱਡਾ ਵੋਲਫ ਹੈ ਉਹ ਖੁਦ ਕਰਨ ਔਜਲਾ ਹਨ ਅਤੇ ਦੋ ਬਾਕੀ ਦੇ ਉਨ੍ਹਾਂ ਦੀਆਂ ਭੈਣਾਂ ਨੂੰ ਦਰਸਾਉਂਦੇ ਹਨ ਕਿਉਂਕਿ ਜਿਹੜੇ ਵੋਲਫ ਹੁੰਦੇ ਹਨ ਉਹ ਹਮੇਸ਼ਾ ਆਪਣੇ ਪਰਿਵਾਰ ਦੇ ਨਾਲ ਚਟਾਨ ਵਾਂਗ ਖੜ੍ਹੇ ਰਹਿੰਦੇ ਹਨ ਭਾਵੇ ਕਿੰਨੀ ਵੀ ਔਖੀ ਘੜ੍ਹੀ ਕਿਉਂ ਨਾ ਹੋਵੇ, ਉਹ ਆਪਣੇ ਪਰਿਵਾਰ ਦਾ ਸਾਥ ਨਹੀਂ ਛੱਡਦੇ। ਇਸ ਤੋਂ ਇਲਾਵਾ ਉਨ੍ਹਾਂ ਨੇ ਦੂਜੀ ਬਾਂਹ 'ਤੇ ਆਪਣੇ ਦੇਸ਼ ਦੇ ਮਹਾਨ ਯੋਧਿਆਂ ਦੇ ਟੈਟੂ ਗੁੰਦਵਾਏ ਹਨ, ਜਿਸ 'ਚ ਸ਼ਹੀਦ ਊਧਮ ਸਿੰਘ ਤੇ ਸ਼ਹੀਦ ਭਗਤ ਸਿੰਘ ਦੇ ਟੈਟੂ ਹਨ। ਇਸ ਤਰ੍ਹਾਂ ਉਨ੍ਹਾਂ ਨੇ ਸ਼ਹੀਦਾਂ ਨੂੰ ਪ੍ਰਣਾਮ ਤੇ ਸਤਿਕਾਰ ਜਤਾਉਣ ਦੀ ਕੋਸ਼ਿਸ ਕੀਤੀ ਹੈ।
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ